ਜਲੰਧਰ, ਫਿਲੌਰ, ਅੱਪਰਾ (ਜੱਸੀ)-ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਆਪਣੀ ਕਲਮ ਰਾਹੀਂ ਪਰਿਵਾਰਕ ਸਾਂਝਾਂ ਅਤੇ ਹਰ ਵਿਸ਼ੇ ਬਾਰੇ ਲਿਖਣ ਵਾਲੇ ਉੱਘੇ ਲੇਖਕ ਅਤੇ ਹਰਫ਼ਾਂ ਦੀ ਡਾਰ ਮੈਗਜ਼ੀਨ ਦੇ ਸੰਪਾਦਕ ਪਾਲ ਜਲੰਧਰੀ ਦਾਪਹਿਲਾ ਕਾਵਿ ਸੰਗ੍ਰਹਿ “ਹਰਫ਼ਾਂ ਦੀ ਨਗਰੀ” ਈ-ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਪ੍ਰਸਿੱਧ ਲੇਖਕ,ਗਾਇਕ, ਸੰਗੀਤਕਾਰ ਪ੍ਰੀਤ ਬਲਿਹਾਰ ਜੀ ਦੇ ਸਟੂਡੀਓ ਵਿਖੇ ਬਹੁਤ ਹੀ ਡੂੰਘਾਈ ਨਾਲ ਲਿਖਣ ਵਾਲੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਜੀ ਨੇ ਆਪਣੇ ਕਰ- ਕਮਲਾਂ ਨਾਲ ਅਦਾ ਕੀਤੀ। ਇਸ ਮੌਕੇ ਸੂਦ ਵਿਰਕ ਜੀ ਨੇ ਕਿਹਾ ਕਿ ਲੇਖਕ ਪਾਲ ਜਲੰਧਰੀ ਨੇ ਇਸ ਕਾਵਿ ਸੰਗ੍ਰਹਿ ਵਿੱਚ ਜ਼ਿੰਦਗੀ ਅਤੇ ਸਮਾਜ ਦੇ ਹਰ ਇੱਕ ਪੱਖ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ ਹੈ।ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪਾਲ ਜਲੰਧਰੀ ਦਾ ਇਹ ਪਹਿਲਾ ਕਾਵਿ ਸੰਗ੍ਰਹਿ ਲੋਕਾਂ ਦੇ ਦਿਲਾਂ ਵਿੱਚ ਵਸ ਜਾਵੇਗਾ ਅਤੇ ਉਹਨਾਂ ਇਹ ਵੀ ਦੱਸਿਆ ਕਿ ਇਸ ਕਾਵਿ ਸੰਗ੍ਰਹਿ ਦੀ ਸੰਪਾਦਿਕਾ ਕੁਮਾਰੀ ਅਮਨਦੀਪ ਬੱਧਣ ਨੇ ਅਣਥੱਕ ਮਿਹਨਤ ਦੇ ਨਾਲ ਇਸ ਕਾਵਿ ਸੰਗ੍ਰਹਿ ਨੂੰ ਈ-ਕਿਤਾਬ ਦਾ ਰੂਪ ਦਿੱਤਾ ਹੈ। ਇਸ ਮੌਕੇ ਉਹਨਾਂ ਨੇ ਪਾਲ ਜਲੰਧਰੀ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਰਮਾਤਮਾ ਆਪ ਨੂੰ ਅਤੇ ਆਪ ਦੀ ਕਲਮ ਨੂੰ ਲੰਮੀਆਂ ਉਮਰਾਂ ਬਖਸ਼ਣ ਇਸ ਮੌਕੇ ਲੇਖਕ ਪਰੀਤ ਬਲਿਹਾਰ ਜੀ, ਪੰਮਾ ਕਲੇਰ, ਕਲੇਰ ਸਾਬ, ਪ੍ਰਸਿੱਧ ਗਾਇਕਾ ਬੀਬਾ ਸ਼ੈਲੀ ਬੀ, ਨਿਖਿਲ ਚੰਦੜ , ਇੰਦ ਜੱਸੀ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweeklyQAWZ