HOME 26 ਨੂੰ ਪ੍ਰਦਰਸ਼ਨ ਲਈ ਨੰਬਰਦਾਰ ਯੂਨੀਅਨ ਨੇ ਮੁਹੱਲਾ ਕਲੀਨਿਕ ਅੱਗੇ ਟੰਗਿਆ ਪੁਤਲਾ...

26 ਨੂੰ ਪ੍ਰਦਰਸ਼ਨ ਲਈ ਨੰਬਰਦਾਰ ਯੂਨੀਅਨ ਨੇ ਮੁਹੱਲਾ ਕਲੀਨਿਕ ਅੱਗੇ ਟੰਗਿਆ ਪੁਤਲਾ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ

ਗਰੀਬਾਂ ਦੇ ਮਸੀਹਾ ਸਰਕਾਰੀ ਸਕੂਲ ‘ਚ ਪੜ੍ਹਾਈ ਸ਼ੁਰੂ ਕਰਨ ਦਾ ਕੋਈ ਉਪਰਾਲਾ ਨਹੀਂ ਕਰ ਰਹੀ ਸਰਕਾਰ – ਨੰਬਰਦਾਰ ਯੂਨੀਅਨ 
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਪਾਣੀ ਵਿੱਚ ਡੁੱਬੀ ਅਤੇ ਖੰਡਰ ਬਣ ਰਹੀ ਸਰਕਾਰੀ ਸਕੂਲ ਦੀ ਬਿਲਡਿੰਗ ਨੂੰ ਬਚਾਉਣ ਲਈ ਅਤੇ 57 ਲੱਖ ਰੁਪਏ ਦੀ ਲਾਗਤ ਨਾਲ ਬਣ ਚੁੱਕੀ ਬਿਲਡਿੰਗ ਵਿੱਚ ਪੜ੍ਹਾਈ ਸ਼ੁਰੂ ਕਰਵਾਉਣ ਦਾ ਮਨਸੂਬਾ ਲੈ ਕੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਅਤਿ ਸਰਗਰਮ ਹੈ। ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਨਵੇਂ ਵਰ੍ਹੇ ਤੇ ਫਿਰ ਲੋਹੜੀ ਮੌਕੇ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਦਾ ਪ੍ਰਸ਼ਾਸਨ 20 ਜਨਵਰੀ ਤੱਕ ਵੱਡੀਆਂ ਕਲਾਸਾਂ ਦੀ ਪੜ੍ਹਾਈ ਸ਼ੁਰੂ ਕਰੇ ਤਾਂਕਿ ਇਹ ਯਕੀਨ ਹੋ ਸਕੇ ਕਿ ਪ੍ਰਸ਼ਾਸਨ ਦੇ ਮਨ ਵਿੱਚ ਕੋਈ ਖੋਟ ਨਹੀਂ ਹੈ, ਨਹੀਂ ਤਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਸਰਕਾਰ, ਸਿੱਖਿਆ ਵਿਭਾਗ, ਹਲਕਾ ਵਿਧਾਇਕ ਖਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ, ਪੁੱਤਲਾ ਫੂਕਿਆ ਜਾਵੇਗਾ ਪਰ ਕੋਈ ਹਿਲ ਜੁੱਲ ਹੁੰਦੀ ਨਾ ਦੇਖਕੇ ਯੂਨੀਅਨ ਦੇ ਆਗੂਆਂ ਨੇ ਪਹਿਲਾਂ ਤਹਿਸੀਲ ਕੰਪਲੈਕਸ ਵਿੱਚ ਮੀਟਿੰਗ ਕੀਤੀ ਉਪਰੰਤ ਪੈਦਲ ਮਾਰਚ ਕਰਦੇ ਹੋਏ ਨਵੇਂ ਬਣ ਰਹੇ ਮੁਹੱਲਾ ਕਲੀਨਿਕ ਅੱਗੇ ਇਕੱਠੇ ਹੋਕੇ 26 ਨੂੰ ਗਣਤੰਤਰ ਦਿਵਸ ਮੌਕੇ ਪੁੱਤਲਾ ਫੂਕ ਪ੍ਰਦਰਸ਼ਨ ਕਰਨ ਲਈ ਪੁਤਲਾ ਟੰਗ ਦਿੱਤਾ। ਜ਼ਿਲ੍ਹਾ ਪ੍ਰਧਾਨ ਸੰਧੂ ਨੇ ਕਿਹਾ ਕਿ ਇਹ ਸਭ ਨੂਰਮਹਿਲ ਅਤੇ ਇਲਾਕੇ ਦੇ ਗਰੀਬ ਬੱਚੇ- ਬੱਚੀਆਂ ਨੂੰ ਨੂਰਮਹਿਲ ਵਿੱਚ ਹੀ ਉੱਚ ਪੱਧਰੀ ਸਿੱਖਿਆ ਮਿਲੇ ਤਾਂ ਕਰਕੇ ਹੀ ਅਜਿਹਾ ਐਕਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਨਕੋਦਰ ਸ਼੍ਰੀਮਤੀ ਇੰਦਰਜੀਤ ਕੌਰ ਨੇ ਵੱਖ ਵੱਖ ਟੀ ਵੀ ਚੈਨਲਾਂ ਰਾਹੀਂ ਵਾਅਦਾ ਕੀਤਾ ਸੀ ਕਿ ਉਹ ਸਕੂਲ ਨੂੰ ਪਹਿਲ ਦੇ ਅਧਾਰ ਤੇ ਬਣਾਕੇ ਆਪਣੇ ਮੁੱਖ ਮੰਤਰੀ ਦਾ ਰੁਤਬਾ ਲੋਕਾਂ ਵਿਚ ਮਜ਼ਬੂਤ ਕਰਨਗੇ ਪਰ 3 ਸਾਲ ਬੀਤ ਗਏ ਕੋਈ ਸਾਰਥਕ ਕੋਸ਼ਿਸ਼ ਨਹੀਂ ਹੋਈ। ਨਤੀਜਨ ਪੁੱਤਲਾ ਫੂਕ ਪ੍ਰਦਰਸ਼ਨ ਕਰਨਾ ਜ਼ਰੂਰੀ ਹੋ ਗਿਆ ਹੈ। ਇਸ ਮੌਕੇ ਨੰਬਰਦਾਰ ਤਰਸੇਮ ਲਾਲ ਜ਼ਿਲ੍ਹਾ ਪ੍ਰੈਸ ਸਕੱਤਰ ਉੱਪਲ ਖਾਲਸਾ, ਗੋਰਾਇਆਂ ਤੋਂ ਨੰਬਰਦਾਰ ਅਨਿਲ ਕੁਮਾਰ ਸੂਦ, ਅਜੀਤ ਰਾਮ ਤਲਵਣ, ਗੁਰਦੇਵ ਚੰਦ ਭੱਲੋਵਾਲ, ਜਰਨੈਲ ਸਿੰਘ ਗਦਰਾ, ਕੁਲਵਿੰਦਰ ਰਾਮ ਸਾਗਰਪੁਰ, ਦਵਿੰਦਰ ਕੁਮਾਰ ਪਾਸਲਾ, ਦਲਜੀਤ ਸਿੰਘ ਭੱਲੋਵਾਲ, ਬਲਰਾਜ ਸਿੰਘ ਪਬਮਾ ਤੋਂ ਇਲਾਵਾ ਦਿਨਕਰ ਸੰਧੂ ਸਮੇਤ ਹੋਰ ਸਕੂਲ ਉਸਾਰੇ ਜਾਣ ਦੇ ਚਾਹਵਾਨ ਮੌਜੂਦ ਸਨ। ਸਮੂਹ ਨੰਬਰਦਾਰ ਸਾਹਿਬਾਨਾਂ ਨੇ ਦੱਸਿਆ ਕਿ ਸਕੂਲ ਵਿੱਚ ਵੱਡੀਆਂ ਕਲਾਸਾਂ ਦੀ ਪੜ੍ਹਾਈ ਸ਼ੁਰੂ ਕਰਨ ਸੰਬੰਧੀ ਲਿਖਤੀ ਤੌਰ ‘ਤੇ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਜ਼ਿਲ੍ਹਾ ਅਧਿਕਾਰੀਆਂ ਦੀ ਸੈਂਟਰ ਸਕੂਲ ਮੁਖੀਆ ਨਾਲ ਬੀ.ਆਰ.ਸੀ ਬਠਿੰਡਾ ਵਿਖੇ ਹੋਈ ਅਹਿਮ ਮੀਟਿੰਗ
Next articleਭੁੱਖ / ਮਿੰਨੀ ਕਹਾਣੀ