ਅੱਖਾਂ ਦਾ ਮੁਫਤ ਚੈੱਕ ਅੱਪ ਕੈਂਪ ਵਿਧਾਇਕ ਰਾਣਾ ਇੰਦਰਪ੍ਰਤਾਪ ਦੇ ਦਫਤਰ ਵਿੱਚ ਲਗਾਇਆ ਗਿਆ 

ਵੱਡੀ ਗਿਣਤੀ ਚ ਜਰੂਰਤਮੰਦ ਮਰੀਜ਼ਾਂ ਨੇ ਲਿਆ  ਕੈਂਪ ਦਾ ਫਾਇਦਾ 
ਕਪੂਰਥਲਾ, (ਕੌੜਾ)- ਲਾਇਨ ਆਈ ਹਸਪਤਾਲ਼ ਚੈਰੀਟੇਬਲ ਸੋਸਇਟੀ ਦੇ ਅਧੀਨ  ਲਾਇਨ ਆਈ ਆਫ ਵੈਨਸਟਿੱਡ ਅਤੇ ਵੁੱਡਫੋਰਡ ਲੰਡਨ ਦੇ ਸਹਿਯੋਗ ਦੇ ਨਾਲ ਮੁਫਤ ਅੱਖਾਂ ਦੇ ਆਪਰੇਸ਼ਨ ਕੈਂਪ ਅੱਜ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਦਫਤਰ ਵਿਖੇ ਲਗਾਇਆ ਗਿਆ  । ਜਿਸ ਵਿੱਚ ਵੱਡੀ ਗਿਣਤੀ ਚ ਸਵੇਰ ਤੋਂ ਹੀ ਲੋਕ ਇਸ ਕੈਂਪ ਦਾ ਲਾਭ  ਉਠਾਇਆ, ਅਤੇ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ। ਜਿੰਨਾ ਮਰੀਜ਼ਾਂ ਦੇ ਆਪਰੇਸ਼ਨ ਹੋਣੇ ਹਨ । ਉਨਾਂ ਦੇ ਅਪਰੇਸ਼ਨ ਲਾਇਨ ਆਈ ਹਸਪਤਾਲ਼ ਚੈਰੀਟੇਬਲ ਸੋਸਇਟੀ ਵਿਖੇ ਕੀਤੇ ਜਾਣਗੇ। ਇਸ ਮੌਕੇ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਵੰਡੀਆਂ ਗਈਆਂ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ
 ਮੁਫਤ ਅੱਖਾਂ ਦੇ ਚੈੱਕ ਅਪ ਕੈਂਪ ਵਿੱਚ  ਮਹਿੰਦਰ ਸਿੰਘ ਸਮਰਾ ਕਨੇਡਾ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸੇ ਲੜੀ ਦੇ ਮੁਤਾਬਿਕ
 21 ਜਨਵਰੀ ਤਲਵੰਡੀ ਚੌਧਰੀਆਂ ਦਾਣਾ ਮੰਡੀ , 22 ਜਨਵਰੀ ਸਟੇਡੀਅਮ ਫੱਤੂਢੀਂਗਾ ਨੇੜੇ ਸਰਕਾਰੀ ਹਸਪਤਾਲ,23 ਜਨਵਰੀ ਨੂੰ ਸਕੂਲ ਦੀ ਗਰਾਊਂਡ ਪਿੰਡ ਸੈਦੋ ਭੁਲਾਣਾ ਵਿੱਚ ਲਗਾਇਆ ਜਾ ਰਿਹਾ ਹੈ।  ਇਸ ਕੈਂਪ ਦੌਰਾਨ ਮੁਫਤ ਅੱਖਾਂ ਦਾ ਚੈੱਕ ਅੱਪ ਕੀਤਾ ਜਾਵੇਗਾ। ਉਥੇ ਹੀ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।ਜਿਸ ਤੋਂ ਬਾਅਦ ਜਰੂਰਤਮੰਦ ਮਰੀਜ਼ਾਂ ਦੇ ਅੱਖਾਂ ਦੇ ਮੁਫਤ ਅਪ੍ਰੇਸ਼ਨ ਲਾਇਨਜ ਆਈ ਹਸਪਤਾਲ ਆਦਮਪੁਰ ਵਿਖੇ ਕਰਵਾਏ ਜਾਣਗੇ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਅੱਖਾਂ ਦੇ ਮੁਫਤ ਚੈੱਕ ਅੱਪ ਕੈਂਪ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਕੇ ਲਾਹਾ ਪ੍ਰਾਪਤ ਕੀਤਾ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਬਲਜੀਤ ਸਿੰਘ  ਸਰਵ ਸੰਮਤੀ ਨਾਲ “ਦੀ ਭਗਵਾਨਪੁਰ ਕੋ ਅਪਰੇਟਿਵ ਐਗਰੀਕਲਚਰਲ ਸੁਸਾਇਟੀ”  ਦੇ ਪ੍ਰਧਾਨ ਬਣੇ 
Next articleਸਬ ਸਟੇਸ਼ਨ ਦੇ ਟਿੱਬਾ ਦੇ  ਖ਼ਪਤਕਾਰਾਂ ਨੇ ਮੁੱਖ ਮੰਤਰੀ ਤੋਂ ਕੀਤੀ ਮੰਗ