ਸਾਹਿਤਕਾਰ ਗੁਰਪ੍ਰੀਤ ਸਿੰਘ ਤੂਰ, ਡਾਕਟਰ ਨਿਰਮਲ ਜੌੜਾ ਤੇ ਗੀਤਕਾਰ ਗਿੱਲ ਰੌਂਤਾ ਨੇ ਬੰਨਿਆ ਰੰਗ
ਸੁਖਦੇਵ ਲੱਧੜ ਦੇ ਨਾਟਕ ਨੇ ਛੱਡੀ ਛਾਪ
ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- /ਮੋਗਾ ਰਾਜਵਿੰਦਰ ਰੌਂਤਾ
ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਤੇ ਸਾਦਿਕ ਪਬਲੀਕੇਸ਼ਨਜ਼ ਵਲੋਂ ਪਿੰਡ ਤਖਤੂਪੁਰਾ ਵਿਖੇ ਸਾਹਿਤ,ਸਭਿਆਚਾਰ ਅਤੇ ਪੰਜਾਬੀਅਤ ਨੂੰ ਸਮਰਪਿਤ ਜੀਵੇ ਜਵਾਨੀ ਅਤੇ ਮਾਂ ਬੋਲੀ ਪੰਜਾਬੀ ਸਮਾਗਮ ਕਰਵਾਇਆ ਗਿਆ ।ਜਿਸ ਵਿੱਚ ਸਾਹਿਤਕਾਰ ਗੁਰਪ੍ਰੀਤ ਸਿੰਘ ਤੂਰ ਆਈ ਪੀ ਐਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਹਨਾਂ ਲੋਕਾਂ ਦੇ ਰੂਬਰੂ ਹੁੰਦਿਆਂ ਆਪਸੀ ਵੈਰ ਵਿਰੋਧ ਛੱਡ ਕੇ ਚੰਗਾ ਸਮਾਜ ਸਿਰਜਣ ਲਈ ਫਜ਼ੂਲ ਖਰਚੇ ਘਟਾਉਣ ਤੇ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਉਣ ਲਈ ਕਿਹਾ। ਡਾ ਨਿਰਮਲ ਜੌੜਾ ਰੰਗ ਕਰਮੀ ਤੇ ਡਾਇਰੈਕਟਰ ਯੁਵਕ ਸੇਵਾਵਾ ਨੇ ਸਮਾਗਮ ਦੀ ਪਰਧਾਨਗੀ ਕੀਤੀ ਅਤੇ ਸੰਬੋਧਨ ਕਰਦਿਆਂ। ਆਪਣੇ ਵਿਰਸੇ ਸਭਿਆਚਾਰ ਨਾਲ ਜੁੜ ਕੇ ਚੰਗੇ ਗੁਣ ਪੈਦਾ ਕਰਨ ਸਮਾਜਕ ਬੇਹਤਰੀ ਲਈ ਯੋਗਦਾਨ ਪਾਉਣ ਲਈ ਕਿਹਾ।
ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪ੍ਰਬੰਧਕਾਂ ਨੂੰ ਵਧੀਆ ਸਮਾਜਕ ਤੇ ਸਭਿਆਚਾਰਕ ਜਵਾਨੀ ਦੇ ਨਾਮ ਸਮਾਗਮ ਕਰਵਾਉਣ ਲਈ ਮੁਬਾਰਕ ਬਾਦ ਦਿੱਤੀ । ਪ੍ਰਧਾਨਗੀ ਮੰਡਲ ਵੱਲੋਂ ਸਾਦਿਕ ਪਬਲੀਕੇਸ਼ਨਜ਼ ਵੱਲੋਂ ਪਿੰਡ ਦੇ ਬਵੰਜਾ ਸ਼ਾਇਰਾਂ ਦੀਆਂ ਪ੍ਰਕਾਸ਼ਤ ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ ।
ਇਸ ਦੌਰਾਨ ਪ੍ਰਸਿੱਧ ਅਦਾਕਾਰ ਸੁਖਦੇਵ ਲੱਧੜ ਦੀ ਨਿਰਦੇਸ਼ਨਾਂ ਹੇਠ ਜੈ ਹੋ ਰੰਗ ਮੰਚ ਦੀ ਟੀਮ ਵੱਲੋਂ ਸਾਹਿਕਦੀ ਧਰਤੀ ਨਾਟਕ ਖੇਡਿਆ ਗਿਆ ਜਿਸ ਨੂੰ ਦਰਸ਼ਕਾਂ ਸਾਹ ਰੋਕ ਕੇ ਵੇਖਿਆ ਅਤੇ ਭਰਵੀਂ ਦਾਦ ਦਿੱਤੀ।ਪ੍ਰਸਿੱਧ ਗੀਤਕਾਰ ਗਿੱਲ ਰੌਂਤਾ ਨੇ ਲੋਕਾਂ ਦੇ ਰੂਬਰੂ ਹੁੰਦਿਆਂ ਪੰਜਾਬੀ ਜ਼ਰ ਜ਼ਮੀਨ ਨਾਲ ਜੁੜੀ ਸ਼ਾਇਰੀ ਕਰਕੇ ਮਿਆਰੀ ਤੇ ਘੈਂਟ ਗੀਤਕਾਰੀ ਦੀ ਛਾਪ ਛੱਡੀ। ਮੰਚ ਸੰਚਾਲਨ ਰਾਜਵਿੰਦਰ ਰੌਂਤਾ ਨੇ ਕੀਤਾ।
ਇਸ ਸਮਾਗਮ ਵਿੱਚ ਸਰਪੰਚ ਪ੍ਰੀਤ ਇੰਦਰ ਪਾਲ ਸਿੰਘ ਮਿੰਟੂ,ਸਾਦਿਕ ਤਖਤੂਪੁਰਾ,ਗਾਇਕ ਕੁਲਦੀਪ ਭੱਟੀ,ਯਸ਼ ਪੱਤੋਂ, ਨਿਰਮਲ ਨਿੰਮਾ, ਡੀਸੀ ਧੂੜਕੋਟ,ਭੱਟੀ ਤਖਤੂਪੁਰਾ, ਬੱਬੀ ਪੱਤੋਂ,ਮਨਦੀਪ ਕੁੰਦੀ,ਸੁਰਿੰਦਰ ਜੋਧਪੁਰ ਪਾਖਰ,ਹੌਲਦਾਰ ਗਗਨ ਤਖਤੂਪੁਰਾ,ਪਵਦੀਪ ਏਕਮ,ਇੰਦਰ ਧੋਨੀ,ਲੈਕਚਰਾਰ ਭੱਟੀ ਮੌੜਾਂ ਵਾਲਾ,,ਜਸਕੀਰਤ,ਗੁਰਸੇਵਕ,ਗੁਰਪ੍ਰੀਤ ਭੱਟੀ, ਜਗਜੋਤ ਗਿੱਲ,ਸਰਪੰਚ ਗੁਰਮੇਲ ਸਿੰਘ,ਸਰਪੰਚ ਸੁਖਦੇਵ ਸਿੰਘ,ਚਰਨਜੀਤ ਕੌਰ ਧੂੜਕੋਟ,ਸੋਨੂੰ ਦਿਓਲ,ਥਾਣੇਦਾਰ ਬਲਜਿੰਦਰ ਸਿੰਘ,ਵਿੱਕੀ ,ਹਰਦਿਲ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ ਅਤੇ ਸ਼ਾਇਰਾਨਾ ਰੰਗ ਦਿਖਾਏ।ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਸ਼ੰਕਰ ਦਾਸ ਤਖਤੂਪੁਰਾ ਤੇ ਕੁਲਦੀਪ ਦੀਪ ਨੇ ਧੰਨਵਾਦ ਕੀਤਾ।
ਸਾਦਿਕ ਪਬਲੀਕੇਸ਼ਨਜ਼ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly