(ਸਮਾਜ ਵੀਕਲੀ)
ਵੱਖੋ ਵੱਖ ਰੁੱਤਾਂ ਵੱਖੋ ਵੱਖ ਰੰਗ ਜੀ।
ਜਿੰਦਗੀ ਜਿਉਣ ਵਾਲੇ ਸਿੱਖੋ ਢੰਗ ਜੀ।
ਆਖਦੇ ਸਿਆਣੇ ਚਿੱਤ ਨੂੰ ਟਕਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਚੇਤ ਦੇ ਮਹੀਨੇ ਦੇਸੀ ਚੜੇ ਸਾਲ ਜੀ।
ਮੌਸਮ ਵੀ ਹੋਵੇ ਵੀਰਨੋ ਕਮਾਲ ਜੀ।
ਸੰਧੂਆਂ ਸੌ਼ਕੀਨ ਕਵਿਤਾ ਬਣਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਵਿਸਾਖ ਵਿਸਾਖੀ ਹੋਂਵਦਾ ਤਿਉਹਾਰ ਜੀ।
ਕਣਕ ਫਸਲ ਭਰਦੀ ਭੰਡਾਰ ਜੀ।
ਖਾਲਸਾ ਦਿਵਸ ਸੰਗਤੇ ਮਨਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਜੇਠ ਦੇ ਮਹੀਨੇ ਤਪਸ਼ ਤਪਾਂਵਦੀ।
ਹਾੜ ਵਾਲੀ ਵਾੜ ਪੂਰਾ ਕਹਿਰ ਠਾਂਵਦੀ।
ਪੰਚਮ ਗੁਰਾ ਦੀ ਸ਼ਹੀਦੀ ਮਨਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਸਾਉਣ ਦਾ ਮਹੀਨਾ ਖੀਰ ਪੂੜੇ ਖਾਣ ਦਾ।
ਕੁੜੀਆ ਨੂੰ ਚਾਅ ਹੋਵੇ ਪੱਕੇ ਜਾਣ ਦਾ।
ਗਰਮੀ ਤੋਂ ਰਾਹਤ ਮੇਘ ਵਰਸਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਭਾਦੋ ਵਿੱਚ ਮੇਲਾ ਲੱਗਦਾ ਛਪਾਰ ਦਾ।
ਗਰਮੀ ਦਾ ਕਹਿਰ ਉੱਤੋਂ ਮੱਤ ਮਾਰ ਦਾ।
ਕ੍ਰਿਸ਼ਨ ਮੁਰਾਰ ਪੁਰਬ ਮਨਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਅੱਸੂ ਦੇ ਨੌਰਾਤੇ ਬੜੇ ਮਸ਼ਹੂਰ ਜੀ।
ਵਿਆਹਾ ਵਿੱਚ ਲੱਡੂ ਪੱਕਦੇ ਜਰੂਰ ਜੀ।
ਬਦੀ ਉੱਤੇ ਨੇਕੀ ਤਾਂਈ ਜਿੱਤ ਪਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਅਯੁੱਦਿਆਂ ਚ ਪੁੱਜੇ ਜਦੋਂ ਸ੍ਰੀ ਰਾਮ ਜੀ।
ਖੁਸ਼ ਹੋਇਆ ਨਰ ਨਾਰੀ ਸੀ ਤਮਾਮ ਜੀ।
ਬੋਦੀ ਛੋੜ ਮੌਕੇ ਦੀਪਕ ਜਗਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਪੋਹ ਦਾ ਮਹੀਨਾ ਹੋਵੇ ਠੰਡ ਜੋ਼ਰ ਦੀ।
ਚੇਤੇ ਆਵੇ ਸਾਨੂੰ ਗੜ੍ਹੀ ਚਮਕੌਰ ਦੀ।
ਵਿੱਚ ਸਰਹਿੰਦ ਹਾਜ਼ਰੀ ਲਗਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਚਾਲੀ ਸਿੰਘਾਂ ਮੁੱਖ ਗੁਰੂ ਵੱਲੋ ਮੋੜਿਆ।
ਪਾੜਕੇ ਬੇਦਾਵਾ ਗੁਰਾਂ ਗੰਢ ਜੋੜਿਆਂ।
ਆਪਣੇ ਪਿਆਰਾ ਨੂੰ ਗੱਲ ਲਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਫੱਗਣ ਮਹੀਨੇ ਹੋਲੀ ਹੋਲਾ ਆਂਵਦਾ।
ਆਨੰਦਾ ਦੀ ਪੁਰੀ ਖਾਲਸਾ ਮਨਾਂਵਦਾ।
ਬਾਰਾ ਮਾਹਾ ਚੇਤੇ ਦੇਸੀ ਕਰਵਾਉਣ ਦਾ।
ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।
ਗਰਿੰਦਰ ਸਿੰਘ ਸੰਧੂਆਂ।
ਤਹਿ ਸ੍ਰੀ ਚਮਕੌਰ ਸਾਹਿਬ, ਰੂਪਨਗਰ
94630 27466
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly