ਭੈਣ ਕੁਮਾਰੀ ਮਾਇਆਵਤੀ ਜੀ ਦਾ 68ਵਾਂ ਜਨਮਦਿਨ ਮਨਾਇਆ ਜਾਵੇਗਾ …..
ਬੰਗਾ (ਸਮਾਜ ਵੀਕਲੀ)- ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦਾ 68ਵਾਂ ਜਨਮਦਿਨ 15 ਜਨਵਰੀ ਨੂੰ ਕਲਿਆਣਕਾਰੀ ਦਿਵਸ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੇ ਲੋਕ ਸਭਾ ਹੁਸ਼ਿਆਰਪੁਰ ਵਲੋ ਬੰਗਾ ਹਲਕੇ ਦੇ ਬਹਿਰਾਮ ਕਸਬੇ ਵਿੱਚ ਮਨਾਇਆ ਜਾਵੇਗਾ. ਉਪਰੋਕਤ ਫੈਸਲਾ ਜਲੰਧਰ ਪਾਰਟੀ ਦਫਤਰ ਪੰਜਾਬ ਪ੍ਰਧਾਨ ਸ ਜਸਵੀਰ ਸਿੰਘ ਗੜੀ ਜੀ ਦੀ ਪ੍ਰਧਾਨਗੀ ਵਿਚ ਮਹੀਨਾਵਾਰ ਮੀਟਿੰਗ ਦੋਰਾਨ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕੇਂਦਰੀ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਪਾਲ ਜੀ ਦੀ ਅਗਵਾਈ ਵਿਚ ਪੰਜਾਬ ਚੰਡੀਗੜ੍ਹ ਦੇ ਕੇਂਦਰੀ ਕੋਆਰਡੀਨੇਟਰ ਸ਼੍ਰੀ ਵਿਪਲ ਕੁਮਾਰ ਜੀ ਪੰਜਾਬ ਦੇ ਕੋਆਰਡੀਨੇਟਰ ਠੇਕੇਦਾਰ ਅਜੀਤ ਸਿੰਘ ਭੈਣੀ ਜੀ ਦੀ ਹਾਜਰੀ ਵਿੱਚ ਕੀਤਾ ਗਿਆ. ਮੀਟਿੰਗ ਤੋ ਬਾਅਦ ਹਾਜਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਦੋਨਾਂ ਲੋਕ ਸਭਾ ਦੇ ਸਾਥੀਆਂ ਨੂੰ ਬਹਿਰਾਮ ਪੁੱਜਣ ਦੀ ਅਪੀਲ ਕੀਤੀ.
ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਇੰਚਾਰਜ, ਹਲਕਾ ਬੰਗਾ