“ਪੰਜਾਬ ,ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੁੱਧ ਧੰਮ” ਪੁਸਤਕ ‘ਤੇ ‘ਨਵਚੇਤਨਾ ਪਬਲੀਕੇਸ਼ਨ’ ਨੇ ਵਿਚਾਰ ਗੋਸ਼ਟੀ ਕਰਵਾਈ !
ਜਲੰਧਰ (ਸਮਾਜ ਵੀਕਲੀ)- ਵਿਤੇ ਦਿਨੀਂ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਮਾਨਯੋਗ ਡੀ.ਸੀ. ਅਹੀਰ ਵੱਲੋਂ ਬੁੱਧ ਧੰਮ ਦੇ ਇਤਿਹਾਸਿਕ ਤੱਥਾਂ ਨੂੰ ਉਜਾਗਰ ਕਰਦੀ ਮਹੱਤਵਪੂਰਨ ਪੁਸਤਕ “ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬੁੱਧ ਧੰਮ” ਪੁਸਤਕ ‘ਤੇ ਵਿਚਾਰ ਗੋਸ਼ਟੀ ਕਰਵਾਈ ਗਈ. ਇਸ ਪੁਸਤਕ ਦਾ ਪੰਜਾਬੀ ਅਨੁਵਾਦ ‘ਨਵਚੇਤਨਾ ਪਬਲੀਕੇਸ਼ਨ’, ਸਿਧਾਰਥ ਨਗਰ, ਜਲੰਧਰ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਵਿਚਾਰ ਗੋਸ਼ਟੀ ਦਾ ਆਯੋਜਨ ਵੀ ‘ਨਵਚੇਤਨਾ ਪਬਲੀਕੇਸ਼ਨ’ ਦੁਆਰਾ ਕੀਤੀ ਗਿਆ. ਇਸ ਵਿਚਾਰ ਗੋਸ਼ਟੀ ਵਿੱਚ ਕਈ ਬੋਧ/ਅੰਬੇਡਕਰੀਆਂ ਵਿਦਵਾਨਾ, ਲੇਖਕਾਂ, ਸਾਹਿਤਕਾਰਾਂ ਆਦਿ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ. ਇਸ ਵਿਚਾਰ ਗੋਸ਼ਟੀ ਦੇ ਮੁੱਖ ਮਹਿਮਾਨ ਮਾਨਯੋਗ ਹਰਜਿੰਦਰ ਮੱਲ (ਕਨੇਡਾ) ਸਨ, ਜਿਨਾਂ ਨੇ ਨਵਚੇਤਨਾ ਪਬਲੀਕੇਸ਼ਨ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ. ਵਿਚਾਰ ਗੋਸ਼ਟੀ ਦੇ ਮੁੱਖ ਬੁਲਾਰੇ ਮੈਡਮ ਚੰਚਲ ਮੱਲ (ਕਨੇਡਾ) ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਡੀ ਨਜ਼ਰ ਵਿੱਚ ਤਥਾਗਤ ਬੁੱਧ ਤੋਂ ਵੱਡਾ ਕੋਈ ਧਾਰਮਿਕ ਸੰਸਥਾਪਕ ਨਹੀਂ ਹੋਇਆ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਤੋਂ ਵੱਡਾ ਕੋਈ ਵਿਦਵਾਨ ਨਹੀਂ ਹੈ. ਇਸ ਲਈ ਸਾਨੂੰ ਬਾਬਾ ਸਾਹਿਬ ਦੁਆਰਾ ਦਿਖਾਏ ਮਾਰਗ ‘ਬੁੱਧ ਧੰਮ’ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਹਰ ਉਸ ਕੱਮ ਦਾ ਸਹਿਯੋਗ ਕਰਨਾ ਚਾਹੀਦਾ ਹੈ, ਜੋ ਬੁੱਧ ਧੰਮ ਅਤੇ ਅੰਬੇਡਕਰ ਮਿਸ਼ਨ ਦੇ ਵਿਕਾਸ ਲਈ ਹੋਵੇ. ਡਾ. ਇੰਦਰਜੀਤ ਕਜਲਾ (ਸਹਾਇਕ ਪ੍ਰੋਫੈਸਰ ਲਾਅ) ਨੇ ਆਪਣੇ ਪੇਪਰ ਦੁਆਰਾ ਪੁਸਤਕ ਦੇ ਵਿਆਕਰਨ, ਭਾਸ਼ਾ ਵਿਗਿਆਨ ਅਤੇ ਅਨੁਵਾਦ ਦੀਆਂ ਬਰੀਕੀਆਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਪੁਸਤਕ ਸਿਰਫ ਅਨੁਵਾਦਤ ਪੁਸਤਕਾਂ ਹੀ ਨਹੀਂ ਹੈ, ਬਲਕਿ ਇਹ ਪੁਸਤਕ ਇਕ ਸੰਪਾਦਿਤ ਪੁਸਤਕਾਂ ਵੀ ਹੈ ਅਤੇ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਪਿਛੇ ਪ੍ਰਕਾਸ਼ਕ ਦਾ ਉਦੇਸ਼ ਪੈਸਾ ਕਮਾਉਣਾ ਨਹੀਂ, ਬਲਕਿ ਤਥਾਗਤ ਬੁੱਧ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ. ਡਾ. ਸੁਰਜੀਤ ਸਿੰਘ ਦੌਧਰ (ਮੋਗਾ) ਨੇ ਆਪਣੇ ਪੇਪਰ ਦੁਆਰਾ ਇਸ ਪੁਸਤਕ ਨੂੰ ਇਤਹਾਸਿਕ ਦਸਤਾਵੇਜ ਦੱਸਦੇ ਹੋਏ ਬਹੁਤ ਹੀ ਬਰੀਕੀ ਨਾਲ ਇਸ ਪੁਸਤਕ ਦੇ ਹਰੇਕ ਵਿਸੇ਼ ‘ਤੇ ਵਿਦਵਤਾ-ਭਰਪੂਰ ਅਤੇ ਸਫਲਤਾ-ਪੁਰਵਕ ਚਾਨਣਾ ਪਾਇਆ. ਇਸ ਪੁਸਤਕ ਦੇ ਅਨੁਵਾਦਕ ਲੈਕਚਰਾਰ ਬਲਦੇਵ ਸਿੰਘ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੇਰੀ ਬੁੱਧ ਧੰਮ ਵਿੱਚ ਬਹੁਤ ਦਿਲਚਸਪੀ ਹੈ ਅਤੇ ਮੇਰਾ ਇਹ ਮਨੋਰਥ ਹੈ ਕਿ ਜਦੋਂ ਤੱਕ ਅਸੀਂ ਆਪਣੇ ਮਹਾਂਪੁਰਖਾਂ, ਵਿਸ਼ੇਸ਼ ਕਰਕੇ ਤਥਾਗਤ ਬੁੱਧ ਦੀ ਵਿਚਾਰਧਾਰਾ ਨੂੰ ਆਪਣੇ ਸਮਾਜ ਵਿਚ ਨਹੀਂ ਲੈ ਕੇ ਜਾਂਦੇ ਉਦੋਂ ਤੱਕ ਸਾਡਾ ਸਮਾਜ ਜਾਗਰਤ ਨਹੀਂ ਹੋ ਸਕਦਾ. ਇਹਨਾਂ ਉਪਰੋਕਤ ਤੋਂ ਇਲਾਵਾ ਸ਼੍ਰੀ ਰਾਮ ਨਾਥ ਸੰਢਾ ਅਤੇ ਸ਼੍ਰੀ ਹਰਮੇਸ਼ ਜੱਸਲ ਨੇ ਵੀ ਆਪਣੇ ਵਿਚਾਰ ਰੱਖੇ.
ਵਰਿੰਦਰ ਕੁਮਾਰ (ਸੰਸਥਾਪਕ ਨਵਚੇਤਨਾ ਪਬਲੀਕੇਸ਼ਨ) ਨੇ ਮੰਚ ਸੰਚਾਲਨ ਬਾਖੂਬੀ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ. ਇਸ ਵਿਚਾਰ ਗੋਸ਼ਟੀ ਵਿੱਚ ਸਰਵਸ਼੍ਰੀ ਚਰੰਜੀ ਲਾਲ ਅਤੇ ਸੁਰਿੰਦਰ ਕੁਮਾਰੀ ਕੋਛੜ (ਦੇਸ਼ ਭਗਤ ਯਾਦਗਾਰ ਕਮੇਟੀ), ਰਾਮ ਲਾਲ ਦਾਸ, ਡਾ. ਸੰਦੀਪ ਮਹਿਮੀ, ਚਰਨਜੀਤ ਸਿੰਘ, ਐਮ. ਆਰ. ਸੱਲਣ, ਗੁਰਦੇਵ ਚੰਦ, ਪ੍ਰਿਆ ਲਾਖਾ, ਡਾ. ਜੀਵਨ ਸਹੋਤਾ, ਐਡਵੋਕੇਟ ਕੁਲਦੀਪ ਭੱਟੀ, ਹਰਭਜਨ ਨਿਮਤਾ, ਮੋਹਿੰਦਰ ਫੁਗਲਾਣਾ, ਚਮਨ ਲਾਲ, ਸੰਨੀ ਥਾਪਰ, ਬਲਵਿੰਦਰ ਪੁਆਰ, ਐਡਵੋਕੇਟ ਮੋਹਨ ਲਾਲ ਫਿਲੋਰੀਆ, ਦਿਨੇਸ਼ ਕੁਮਾਰ, ਹੱਨੀ ਵਿਰੋਧੀ, ਐਡਵੋਕੇਟ ਪਰਮਿੰਦਰ ਸਿੰਘ ਖੁਤਨ, ਰਜਿੰਦਰ ਜੱਸਲ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ.
-ਵਰਿੰਦਰ ਕੁਮਾਰ
ਸੰਸਥਾਪਕ : ਨਵਚੇਤਨਾ ਪਬਲੀਕੇਸ਼ਨ, ਸਿਧਾਰਥ ਨਗਰ, ਜਲੰਧਰ