(ਸਮਾਜ ਵੀਕਲੀ)
ਹਾਜੀਪੁਰ, (ਰਮੇਸ਼ਵਰ ਸਿੰਘ)- ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਪ੍ਰਮੁੱਖ ਰੱਖਦੇ ਹੋਏ ਮਿਤੀ 6 ਜਨਵਰੀ 2024 ਸ਼ਨੀਵਾਰ ਸ਼ਾਮ 4 ਵਜੇ ਗੁਰੂਦਵਾਰਾ ਸਿੰਘ ਸਭਾ ਹਾਜੀਪੁਰ ਸਲੈਚਾਂ ਵਿਖੇ ਸਿੱਖ ਧਰਮ ਪ੍ਰਸ਼ਨਾਵਲੀ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਲਗਭਗ 30 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ ਜਿੰਨਾ ਵਿੱਚ 5 ਤੋਂ 13 ਸਾਲ ਦੇ ਛੋਟੇ ਬੱਚਿਆਂ ਨੂੰ ਅਲੱਗ ਅਤੇ 14 ਤੋਂ 20 ਸਾਲ ਦੇ ਬੱਚਿਆਂ ਨੂੰ ਅਲੱਗ ਲਿਖਤੀ ਪੇਪਰ ਪਾਏ ਗਏ। ਇਸ ਕਾਰਵਾਈ ਦੇ ਮੁੱਖ ਇੰਚਾਰਜ ਸਰਬਜੀਤ ਕੌਰ ਹਾਜੀਪੁਰ ਨੇ ਦੱਸਿਆ ਕੇ ਅਸੀਂ ਇਸ ਪੇਪਰ ਦਾ ਨਤੀਜਾ 7 ਜਨਵਰੀ 2024 ਨੂੰ ਸਾਰੀ ਸੰਗਤ ਸਾਹਮਣੇ ਐਲਾਨ ਕੀਤਾ ਅਤੇ ਸਾਰੇ ਬੱਚਿਆਂ ਨੂੰ ਢੁੱਕਵਾਂ ਸਨਮਾਨ ਵੀ ਦਿੱਤਾ ।ਸਰਬਜੀਤ ਕੌਰ ਹਾਜੀਪੁਰ ਜੀ ਨੇ ਦੱਸਿਆਂ ਕੇ ਸਾਡਾ ਮੁੱਖ ਉਦੇਸ ਬੱਚਿਆਂ ਨੂੰ ਸਿੱਖ ਧਰਮ ਬਾਰੇ ਜਾਣੂ ਕਰਵਾਉਣਾ ਅਤੇ ਪੰਜਾਬੀ ਨਾਲ ਜੋੜਨਾ ਹੈ।
ਸਾਰੇ ਬੱਚਿਆਂ ਨੇ ਬਹੁਤ ਸੋਹਣੇ ਢੰਗ ਨਾਲ ਪੇਪਰ ਦਿੱਤੇ । ਗੁਰੂ ਘਰ ਦੇ ਗ੍ਰੰਥੀ ਸਿੰਘ ਸਰਦਾਰ ਫੁੰਮਣ ਸਿੰਘ ਜੀ ਅਤੇ ਬਲਜਿੰਦਰ ਕੌਰ ਮਠਾੜੂ ਜੀ ਨੇ ਵੀ ਪੂਰਾ ਸਹਿਯੋਗ ਦਿੱਤਾ।ਸਰਦਾਰ ਫੁੰਮਣ ਸਿੰਘ ਜੀ ਨੇ ਬੱਚਿਆਂ ਨੂੰ ਹਲਾਸ਼ੇਰੀ ਦਿੱਤੀ ਅਤੇ ਅੱਗੋਂ ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਦਾ ਵਾਅਦਾ ਵੀ ਕੀਤਾ। ਪਹਿਲੇ, ਦੂਜੇ, ਤੀਜੇ, ਚੌਥੇ ਸਥਾਨ ਤੇ ਆਏ ਬੱਚਿਆਂ ਨੂੰ ਟਰੌਫੀਆਂ ਨਾਲ ਸਨਮਾਨਿਤ ਕੀਤਾ ਓਥੇ ਬਾਕੀ ਸਾਰੇ ਬੱਚਿਆਂ ਨੂੰ ਮੈਡਲ ਅਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ । 14 ਤੋਂ 20 ਸਾਲ ਦੇ ਬੱਚਿਆਂ ਵਿੱਚੋਂ ਪਹਿਲਾ ਸਥਾਨ ਖੁਸ਼ਵੀਨ ਕੌਰ ਪੁੱਤਰੀ ਅਮਰਜੀਤ ਸਿੰਘ, ਦੂਜਾ ਸਥਾਨ ਗੁਰਲੀਨ ਕੌਰ ਪੁੱਤਰੀ ਹਰਵਿੰਦਰ ਸਿੰਘ, ਤੀਜਾ ਸਥਾਨ ਗਗਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਚੌਥਾ ਸਥਾਨ ਸੁਖਜੀਤ ਸਿੰਘ ਪੁੱਤਰ ਮਨੋਹਰ ਸਿੰਘ ਨੇ ਲਿਆ । ਛੋਟੇ ਬੱਚਿਆਂ ਵਿੱਚੋ ਪਹਿਲਾ ਸਥਾਨ ਕੋਮਲਪ੍ਰੀਤ ਕੌਰ ਪੁੱਤਰੀ ਦਲਜੀਤ ਸਿੰਘ, ਦੂਜਾ ਸਥਾਨ ਕਮਲਪ੍ਰੀਤ ਕੌਰ ਪੁੱਤਰੀ ਫੁੰਮਣ ਸਿੰਘ, ਤੀਜਾ ਸਥਾਨ ਮਨਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਅਤੇ ਚੌਥਾ ਸਥਾਨ ਪ੍ਰਭਜੀਤ ਸਿੰਘ ਪੁੱਤਰ ਸਤਨਾਮ ਸਿੰਘ ਨੇ ਲਿਆ । ਅੰਤ ਵਿੱਚ ਬੱਚਿਆਂ ਦੇ ਮਾਤਾ ਪਿਤਾ ਨੂੰ ਨਾਲ ਬੁਲਾ ਕੇ ਗੁਰੂ ਘਰ ਦੇ ਮੁੱਖ ਗ੍ਰੰਥੀ ਫੁੰਮਣ ਸਿੰਘ, ਸਰਬਜੀਤ ਕੌਰ ਹਾਜੀਪੁਰ, ਬਲਜਿੰਦਰ ਕੌਰ ਮਠਾੜੂ, ਸੁਰਿੰਦਰ ਕੌਰ, ਬਲਵੀਰ ਕੌਰ, ਮਨਜੀਤ ਕੌਰ ਆਦਿ ਹੋਰਾਂ ਨੇ ਬਚਿਆਂ ਨੂੰ ਸਨਮਾਨਿਤ ਕੀਤਾ । ਕੁੱਲ ਮਿਲਾ ਕੇ ਸਾਰਾ ਪ੍ਰੋਗਰਾਮ ਬਹੁਤ ਸੁਚੱਜੇ ਢੰਗ ਨਾਲ ਨੇਪਰੇ ਚੜਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly