ਓਹਲੇ ਲੁਕਿਆ ਸੱਚ-

ਅਮਰਜੀਤ ਕੌਰ ਮੋਰਿੰਡਾ
         (ਸਮਾਜ ਵੀਕਲੀ)
ਇੱਕ ਸਟੇਜੀ ਕਵੀ ਨੂੰ ਕਿਸੇ ਕਵਿਤਾ ਮੁਕਾਬਲੇ
ਦਾ ਜੱਜ ਬਣਾ ਦਿੱਤਾ ਗਿਆ। ਉਸਦੇ ਨਾਲ ਦੋ ਜੱਜ ਹੋਰ ਸਨ। ਉਹ ਕਵੀ ਪੀ ਐੱਚ ਡੀ ਸਨ।
ਸਾਹਿਤਕ ਪੱਖੋਂ ਉਹਨਾਂ ਦਾ ਕੱਦ ਉਚੇਰਾ ਸੀ,
ਉਮਰ ਪੱਖੋਂ ਉਹ ਸਟੇਜੀ ਕਵੀੱ ਤੋਂ ਛੋਟੇਰੇ ਸਨ।
ਸਭ ਪ੍ਰਤੀਯੋਗੀਆਂ ਨੇ ਵਧੀਆ ਕਵਿਤਾਵਾਂ ਪੇਸ਼ ਕੀਤੀਆਂ।ਨਤੀਜਾ ਤਿਆਰ ਹੋ ਰਿਹਾ ਸੀ।
ਸਭਾ ਦਾ ਪ੍ਰਧਾਨ ਜੱਜਾਂ ਦੇ ਨੇੜੇ ਗੇੜੇ ਲਾ ਰਿਹਾ ਸੀ। ਤਿੰਨੇ ਜੱਜ ਦੂਜੇ ਜ਼ਿਲ੍ਹਿਆਂ ਤੋਂ ਲਏ ਗਏ
ਸਨ, ਤਾਂ ਕਿ ਪੱਖਪਾਤ ਨਾ ਹੋਵੇ। ਸਭ ਦੀਆਂ ਨਜ਼ਰਾਂ ਜੱਜਾਂ ਵੱਲ ਟਿਕੀਆਂ ਹੋਈਆਂ ਸਨ।
ਕਵੀ ਉਹਨਾਂ ਦੇ ਚਿਹਰਿਆਂ ਦੇ ਬਦਲਦੇ
ਹਾਵ-ਭਾਵ ਦੇਖ ਰਹੇ ਸਨ। ਉਹ ਸਮਝ ਰਹੇ
ਸਨ ਕਿ ਨਤੀਜਾ ਬਦਲਿਆ ਜਾ ਰਿਹਾ ਹੈ।
 ਦੋ ਜੱਜ ਵੀ ਬੜੇ ਤਨਾਅ ਵਿੱਚ ਜਾਪਦੇ ਸਨ।
ਆਖ਼ਰ ਨਤੀਜਾ ਤਿਆਰ ਹੋ ਗਿਆ। ਪਹਿਲਾ
ਇਨਾਮ ਦੋ ਕਵੀਆਂ ਨੂੰ ਦਿੱਤਾ ਗਿਆ। 2500/-,2500 ਰੁਪਏ ਦੋਵੇਂ ਕਵੀਆਂ ਦੇ
ਲਿਫ਼ਾਫ਼ਿਆਂ ਵਿੱਚ ਪਾ ਦਿੱਤੇ ਗਏ। ਇੱਕ ਕਵੀ
ਸਟੇਜੀ ਕਵੀ ਦੇ ਜ਼ਿਲ੍ਹੇ ਦਾ ਸੀ। ਦੂਜਾ ਇਨਾਮ
ਜਿਸ ਕਵੀ ਨੂੰ ਮਿਲਿਆ, ਉਹ ਵੀ ਉਸ ਦੇ ਜ਼ਿਲ੍ਹੇ
ਦਾ ਸੀ। 3000 ਰੁਪਏ ਉਸਦੇ ਲਿਫ਼ਾਫ਼ੇ ਵਿੱਚ
ਪਾ ਕੇ ਉਸ ਨੂੰ ਦੇ ਦਿੱਤੇ।ਤੀਜਾ ਇਨਾਮ 2100ਰੁਪਏ ਵੀ ਉਸੇ ਜ਼ਿਲ੍ਹੇ ਦੇ ਦੋ ਕਵੀਆਂ ਨੂੰ1100 ਰੁਪਏ ਦੀ ਥਾਂ 1000 ,1000ਰੁਪਏ ਲਿਫ਼ਾਫ਼ੇ ਵਿੱਚ ਪਾ ਕੇ ਦੇ ਦਿੱਤੇ। ਹੌਂਸਲਾ ਵਧਾਊ ਇਨਾਮ ਦਾ 500/-ਇੱਕ ਹੋਰ ਲੜਕੀ ਨੂੰ ਦਿੱਤਾ ਗਿਆ,ਜਿਸ ਨੇ ਮੋਬਾਈਲ ਤੇ ਤਸਵੀਰਾਂ ਖਿੱਚੀਆਂ ਸਨ।(ਉਂਝ ਤਸਵੀਰਾਂ ਖਿੱਚਣ ਲਈ ਪੱਤਰਕਾਰ ਤੇ ਕੈਮਰੇ ਵਾਲੇ ਵੀ ਸਨ)ਪ੍ਰੋਗਰਾਮ ਦਾ ਖ਼ਰਚਾ ਦੇਣ ਦੀ ਪੇਸ਼ਕ਼ਸ਼ ਕਿਸੇ ਐੱਨ ਆਰ ਆਈ ਨੇ ਕੀਤੀ ਸੀ।ਪਹਿਲੇ ਨੰਬਰ ਤੇ ਆਉਣ ਵਾਲੇ ਕਵੀਆਂ ਨੂੰ ਰਾਸ਼ੀ ਵੰਡੇ ਜਾਣ ਦਾ ਦੁੱਖ ਸੀ। ਦੂਜੇ ਨੰਬਰ ਵਾਲਾ 500  ਰੁਪਏ ਵੱਧ ਲੈ ਗਿਆ ਸੀ।ਸਾਰੇ ਹੈਰਾਨ ਸਨ ਕਿ ਉਹਨਾਂ  ਵਿੱਚ ਕਿਸੇ ਨੂੰ ਵੀ ਇਨਾਮ ਨਹੀਂ ਮਿਲਿਆ ਸੀ ,ਜਦ ਕਿ ਉਹਨਾਂ ਦੇ ਕਵੀਆਂ ਦੀਆਂ ਰਚਨਾਵਾਂ ਵੀ ਵਧੀਆ ਸਨ।ਚਾਰੇ ਕਵੀ ਜੱਜ ਦੇ ਜ਼ਿਲ੍ਹੇ ਦੇ ਸਨ।ਇਸ ਤਰ੍ਹਾਂ ਇਹ ਸ਼ੁਭ ਦਿਨ ਮਨਾਉਣ ਪਿੱਛੋਂ ਚਾਰੇ ਜੇਤੂ ਕਵੀ ਜੱਜ ਸਮੇਤ ਇੱਕ ਕਾਰ ਵਿੱਚ ਬੈਠ ਕੇ ਚਲੇ ਗਏ। ਉਹਨਾਂ ਦੀ ਕਾਰ ਸਾਹਿਤ ਸਭਾ ਮੈਂਬਰਾਂ ਦੇ ਕੋਲ ਦੀ ਉਹਨਾਂ ਦੇ ਅੱਖੀਂ ਘੱਟਾ ਪਾ ਕੇ ਲੰਘ ਗਈ ਪਰ ਉਹਨਾਂ ਨੂੰ ਓਹਲੇ ਲੁਕਿਆ ਸੱਚ ਸਮਝਾ ਗਈ।
 ਅਮਰਜੀਤ ਕੌਰ ਮੋਰਿੰਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੁੱਖਤਾ ਦੀ ਸੇਵਾ – ਇੱਥੇ ਬਾਹਰਲੇ ਮੈਡੀਕਲ ਸਟੋਰਾਂ ਦੀ ਦਵਾਈ ਨਹੀਂ ਲਿਖੀ ਜਾਂਦੀ…..
Next article ਏਹੁ ਹਮਾਰਾ ਜੀਵਣਾ ਹੈ -480