7 ਜਨਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ‘ਚ ਕਰਾਂਗੇ ਗੁਪਤ ਐਕਸ਼ਨ – ਤਰਲੋਕ ਸਿੰਘ 

– ਲਗਭਗ 7 ਮਹੀਂਨੇ ਤੋਂ ਕੜਾਕੇ ਦੀ ਠੰਢ ਵਿੱਚ ਟੈਂਕੀ ਤੇ ਬੈਠੇ ਸਾਥੀ ਦੀ ਹਾਲਤ ‘ਚ ਵਿਗਾੜ ਪੈਣਾ ਸ਼ੁਰੂ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-8736ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਵਿੱਚ ਸੰਗਰੂਰ ਦੇ ਪਿੰਡ ਖੁਰਾਣਾ ਦੀ ਪਾਣੀ ਵਾਲੀ ਟੈਂਕੀ ਤੇ ਸੰਘਰਸ਼ ਲਗਾਤਾਰ ਜਾਰੀ ਹੈ। ਇੰਦਰਜੀਤ ਸਿੰਘ ਮਾਨਸਾ ਲਗਭਗ 204 ਦਿਨਾਂ ਤੋਂ ਲਗਾਤਾਰ ਪਾਣੀ ਵਾਲੀ ਟੈਂਕੀ ਉਪਰ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈ ਕੇ ਡਟਿਆ ਹੋਇਆ ਹੈ।ਜੇਠ ਹਾੜ ਦੀਆਂ ਧੁੱਪਾਂ ਅਤੇ ਬਾਰਸ਼ਾਂ ਨੂੰ ਆਪਣੇ ਸਰੀਰ ਤੇ ਝੱਲਿਆ ਅਤੇ ਹੁਣ ਪੋਹ ਦੀਆਂ ਠੰਡੀਆਂ ਰਾਤਾਂ ਨੂੰ ਵੀ ਆਪਣੇ ਸਰੀਰ ਤੇ ਹੰਢਾ ਰਿਹਾ ਹੈ। ਸਾਡੇ ਸਾਥੀ ਇੰਦਰਜੀਤ ਸਿੰਘ ਮਾਨਸਾ ਦੀ ਹਾਲਤ ਥੋੜ੍ਹੀ ਵਿਗੜਦੀ ਨਜ਼ਰ ਆ ਰਹੀ ਹੈ ਅਗਰ ਸਾਡੇ ਸਾਥੀ ਨੂੰ ਕੁਝ ਹੁੰਦਾ ਹੈ ਤਾਂ ਪੰਜਾਬ ਸਰਕਾਰ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ। ਅਫਸੋਸ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਇਹ ਮੋਰਚਾ ਚੱਲ ਰਿਹਾ ਤੇ ਕੀ ਉਹਨਾਂ ਨੂੰ ਇਹ ਪਤਾ ਨਹੀਂ।ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਇਹਨਾਂ ਨੂੰ ਸਵਾਲ ਕਰਾਂਗੇ ਤੇ ਜੇ ਬਦਲਾਅ ਕਰ ਸਕਦੇ ਹਾਂ ਤਾਂ ਫਿਰ ਦੋਬਾਰਾ ਬਦਲਾਅ ਦੀ ਪਲਟੀ ਵੀ ਵੱਜ ਸਕਦੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਕਮੇਟੀ  ਮੈਂਬਰ ਤਰਲੋਕ ਸਿੰਘ ਨੇ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਲਗਾਤਾਰ ਡੰਗ-ਟਪਾਊ ਨੀਤੀ ਨਾਲ ਚੱਲ ਰਹੀ ਹੈ। ਹੁਣ ਤੱਕ ਯੂਨੀਅਨ ਵਲੋਂ ਸ਼ਾਂਤਮਈ ਪ੍ਰਦਰਸ਼ਨ ਹੀ ਕੀਤੇ ਹਨ ਪਰ ਪੰਜਾਬ ਸਰਕਾਰ ਵਲੋਂ ਆਪਣੀ ਤਾਨਾਸ਼ਾਹੀ ਸ਼ਕਤੀ ਅਤੇ ਕਈ ਵਾਰ ਲਾਠੀਚਾਰਜ ਕਰਕੇ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਮੋਰਚੇ ਨੂੰ ਪ੍ਰਭਾਵਿਤ ਕਰਨ ਦੀਆਂ ਕੋਝੀਆਂ ਚਾਲਾਂ ਵੀ ਚਲਾਈਆਂ।ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ  ਜ਼ੋ ਢੰਡੋਰਾ ਪਿਟਿਆ ਸੀ ਕਿ ਕੱਚੇ ਪੱਕੇ ਕਰਤੇ ਅਤੇ ਧੱਕੇ ਨਾਲ ਬੁਲਵਾਇਆ ਜਾ ਰਿਹਾ ਸੀ ਕਿ ਪੱਕੇ ਕਰਤੇ ਪਰ ਸੰਘਰਸ਼ ਰਾਹੀਂ ਅਸੀਂ ਆਪਣੀ ਦਬੀ ਹੋਈ ਮੰਗ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋਏ ਹਾਂ।ਪਰ ਪੰਜਾਬ ਸਰਕਾਰ ਸਾਡੇ ਲਗਭਗ 7 ਮਹੀਨੇ ਦੇ ਸੰਘਰਸ਼ ਨੂੰ ਅਣਗੌਲਿਆਂ ਕਰ ਰਹੀ ਹੈ ਤੇ ਜਾਣਬੁੱਝ ਕੇ ਚੋਣ ਜ਼ਾਬਤੇ ਤੱਕ ਲੈ ਕੇ ਜਾਣਾ ਚਾਹੁੰਦੀ ਹੈ।ਅਸੀਂ ਸਰਕਾਰ ਨੂੰ ਅਪੀਲ ਵੀ ਕਰਦੇ ਹਾਂ ਕਿ  ਸਾਡਾ ਮਸਲਾ ਹੱਲ (ਪੇਅ ਸਕੇਲ ਸਮੇਤ ਭੱਤਿਆਂ) ਕਰੇ ।ਆਗੂਆਂ ਨੇ ਦੱਸਿਆ ਕਿ ਸਟੇਟ ਕਮੇਟੀ ਦੇ ਫ਼ੈਸਲੇ ਅਨੁਸਾਰ ਸੰਘਰਸ਼ ਦੀ ਲਗਾਤਾਰਤਾ ਨੂੰ ਅੱਗੇ ਵਧਾਉਂਦਿਆਂ 7 ਜਨਵਰੀ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਵਿੱਚ ਗੁਪਤ ਅੈਕਸ਼ਨ ਕਰਕੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ।ਇਹ ਗੁਪਤ ਅੈਕਸ਼ਨ ਦੌਰਾਨ ਜੇਕਰ ਕੋਈ ਜਾਨੀ ਮਾਲੀ ਨੁਕਸਾਨ ਹੋਵੇਗਾ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਕਿਉਂਕਿ ਪੰਜਾਬ ਸਰਕਾਰ ਲਗਾਤਾਰ ਮੀਟਿੰਗਾਂ ਨਾਲ ਡੰਗ ਸਾਰ ਰਹੀ ਪਰ ਹੱਲ ਕੋਈ ਨਹੀਂ ਕਰ ਰਹੀ,ਸੋ ਮਜਬੂਰਨ ਸਾਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਗੁਪਤ ਅੈਕਸ਼ਨ ਕਰਨਾ ਪੈ ਰਿਹਾ।ਇਸ ਸਮੇਂ ਹਰਪ੍ਰੀਤ ਸਿੰਘ,ਪਰਮਿੰਦਰ ਅੱਟਾ,ਅਮਨ ਵਰਮਾ ,ਰਛਪਾਲ ਨੂਰਮਹਿਲ,ਅਵਤਾਰ ਫਿਲੋਰ,ਤਰਲੋਚਨ ਆਦਮਪੁਰ,ਪਰਮਜੀਤ ਸ਼ਾਹਕੋਟ,ਮਨੋਜ ਕੁਮਾਰ,ਨਿਰਮਲ ਸਿੰਘ ਰਿਪੂਦਮਨ ਗਿਲ ਅਤੇ ਸੰਦੀਪ ਆਦਮਪੁਰ  ਮੈਂਬਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਲਾਕੇ ਦੀ ਬੇਦਾਗ਼ ਅਤੇ ਹਰਮਨ ਪਿਆਰੇ ਸ਼ਖ਼ਸੀਅਤ
Next articleਸਰਕਾਰੀ ਹਾਈ ਸਕੂਲ, ਖੇੜੀ ਬਰਨਾ ( ਪਟਿਆਲਾ) ਵਿਖੇ ਵਿਗਿਆਨ ਅਤੇ ਗਣਿਤ ਮੇਲਾ ਕਰਵਾਇਆ