(ਸਮਾਜ ਵੀਕਲੀ)
ਖ਼ੁਸ਼ੀਆਂ ਵੰਡਣ ਤੇ
ਕਈ ਗੁਣਾ ਵੱਧਦੀਆਂ
ਗ਼ਮ ਵੰਡਣ ਤੇ ਘੱਟਦੇ ਜਾਂਦੇ
ਗਲ ਸੁਣ ਕਿਸੇ ਦੀ
ਜੋ ਅੱਗੇ ਚੁਗਲੀ ਨਾ ਕਰਦੇ
ਅੰਦਰ ਉਹੀ ਮਿਆਰੀ ਕਹਿਲਾਉਂਦੇ
ਧੀਆਂ ਦੂਜਿਆਂ ਦੀਆਂ ਦਾ ਘਰ ਜੋ ਪੱਟਦੇ,
ਦਰਗਹ ਕਦੀ ਪ੍ਰਵਾਨ ਨਹੀਂ ਚੜ੍ਹਦੇ
ਵਿੱਚੋਂ ਵਿੱਚ ਸੁਲਘਦੇ,
ਦੁੱਖ ਆਪਣਾ ਕਿਤੇ ਦੱਸ ਨਹੀਂ ਸਕਦੇ
ਕਿਸਮਤ ਵਾਲੇ ਹੋ ਜੇ ਠੰਢੀਆਂ ਛਾਵਾਂ ਕੋਲ ਨੇ
ਸੇਵਾ ਬਜ਼ੁਰਗਾਂ ਦੀ ਨਿਸ਼ਕਾਮ ਕਰਿਓ
ਮੁੱਲ ਨਾ ਵੱਟਿਓ ਫਰਜ਼ਾਂ ਦੇ,
ਕੋਲ ਹੱਕ ਹੀ ਰਹਿੰਦੇ, ਨਿਹੱਕੇ ਕਦੀ ਪਚਦੇ ਨਹੀਂ ਹੁੰਦੇ
ਬੇਕਸੂਰ ਦਾ ਤਮਾਸ਼ਾ ਬਣਾਉਣਾ
ਕੋਈ ਖਾਨਦਾਨੀ ਅਸੂਲ ਨਹੀਂ ਹੁੰਦੇ
ਪੱਟੇ ਖੂਹ ਚ ਖੁਦ ਡਿੱਗਣਾ ਪੈਦਾ
ਕੁਦਰਤ ਦੇ ਵੀ ਕੋਈ ਸਿਧਾਂਤਕ ਨਿਯਮ ਹੁੰਦੇ
ਕੁਦਰਤ ਦੀ ਮਾਰ ਹੇਠਾਂ ਕੋਈ ਆਪਣਾ ਆ ਜਾਏ
ਤਾਂ ਕਦੀ ਕੰਨੀ ਨਾ ਕਤਰਾਈਏ ਨਾ ਸਿਆਣਪ ਦਿਖਾਈਏ
ਰਾਤ ਦਿਨ ਖ਼ਿਦਮਤ ਚ ਰਹਿ,ਸਹਿਯੋਗ ਆਪਣਾ ਪਾਈਏ
ਵਕਤ ਦੀਆਂ ਮਾਰਾਂ ਬੁਰੀਆਂ,
ਵਕਤ ਰਹਿੰਦਿਆਂ ਸੰਭਲ ਜਾਈਏ,ਸਮਝ ਜਾਈਏ
ਸ਼ਹਿ ਗਿਆ ਤਸ਼ੱਦਦ ਕੋਈ ਈਮਾਨ ਨਾਲ
ਸੋਚਨਾ,ਫਿਰ ਕੁਦਰਤ ਦੇ ਕਹਿਰ ਤੋਂ ਕਿਵੇਂ ਬੱਚ ਪਾਈਏ
ਕਰਮ ਬੀਜਿਆਂ ਜੇ ਕਿਸੇ ਨਿਸ਼ਕਾਮ
ਤਾਂ ਫਲ ਦੁਨੀਆਂ ਦੇ ਵੱਸੋਂ ਬਾਹਰ ਐ
ਰਾਹਾਂ ਦੂਜਿਆਂ ਦੀਆਂ ਤੇ ਖੱਡੇ ਕੱਢੇ ਜਿਨੇ
ਆਪਣੀਆਂ ਕੁਦਰਤ ਨੇ ਕੀਤੀਆਂ ਤਿਆਰ ਨੇ
ਨਾਸ਼ਵਾਨ ਹਾਂ,ਮਿਟ ਤਾਂ ਅਸੀਂ ਸਾਰੇ ਹੀ ਜਾਵਾਂਗੇ
ਪਦਾਰਥਾਂ ਵੀ ਨਹੀਂ ਰਹਿਣਾ,ਸਦਾ ਛਤ੍ਰ ਵੀ ਨਹੀਂ ਝੂਲਣਗੇ
ਇੱਕ ਕਿਰਦਾਰ ਜ਼ਿੰਦਗੀ ਦੇ ਰੰਗਮੰਚ ਤੋਂ ਰਹਿਣਾ
ਦੂਜਾ ਉਹ ਵਿਸ਼ਵਾਸ ਜਿਨੇਂ,
ਆਤਮਾਂ ਤੇ ਪਰਮਾਤਮਾ ਸਾਹਮਣੇ ਸਾਨੂੰ ਬੇਗੁਨਾਹ ਕਹਿਣਾ
ਸਦਾ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ,
ਨਮਨ ਆਪਣੇ ਗੁਰੂ ਨੂੰ ਕਹਿ,
ਆਪਣਾ ਦੁੱਖ-ਸੁੱਖ ਉਸ ਨੂੰ ਕਹੀਏ
ਮੇਹਨਤ ਕਰੀਏ, ਉਦਮ ਆਪ ਕਮਾਈਏ
ਨਿਮਾਣੀ ,ਕਿਸੇ ਦੀ ਖੁਸ਼ੀ ਦਾ ਕਾਰਨ ਬਣੀਏ
ਦੁਖ ਚ ਨਾਲ ਖੜੀਏ
ਧਰਤੀ ਅਟਲ ਸਚਾਈ ਤੋਂ ਸਿਖਦੇ ਚੱਲੀਏ
ਨਵਜੋਤਕੌਰ ਨਿਮਾਣੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly