( ਸ਼੍ਰੀ ਅਨੰਦਪੁਰ ਸਾਹਿਬ )-ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸੈਂਟਰ ਬਾਸੋਵਾਲ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਵਿਖੇ ਪਿੰਡ ਸੱਧੇਵਾਲ ਦੇ ਜੰਮਪਲ ਅਤੇ ਪਾਵਨ – ਪਵਿੱਤਰ ਤੀਰਥ ਅਸਥਾਨ ਸ੍ਰੀ ਹਰਿਦੁਆਰ ਜੀ ਦੇ ਸੰਤ – ਮਹਾਂਪੁਰਖ ਸ੍ਰੀ ਸੰਜੂ ਧਰਮਾਣੀ ਜੀ ਮਹਾਰਾਜ ਸਰਕਾਰੀ ਪ੍ਰਾਇਮਰੀ ਸਕੂਲ ਸੱਧੇਵਾਲ ਵਿਖੇ ਪਹੁੰਚੇ। ਉਹਨਾਂ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਖਾਣ – ਪੀਣ ਦਾ ਸਮਾਨ ਭੇਂਟ ਕੀਤਾ। ਸੰਤ ਸੰਜੂ ਧਰਮਾਣੀ ਮਹਾਰਾਜ ਜੀ ਨੇ ਆਪਣੇ ਪਿੰਡ ਸੱਧੇਵਾਲ ਵਿਖੇ ਪਹੁੰਚ ਕੇ ਦਿਲੀ ਖੁਸ਼ੀ ਪ੍ਰਗਟ ਕੀਤੀ। ਦੱਸਣ ਯੋਗ ਹੈ ਕਿ ਸੰਤ ਸ੍ਰੀ ਸੰਜੂ ਧਰਮਾਣੀ ਜੀ ਜੋ ਕਿ ਅੱਜ ਕੱਲ੍ਹ ਹਰਿਦੁਆਰ ਦੇ ਨਿਵਾਸੀ ਹਨ ਉਹ ਅਸਲ ਵਿੱਚ ਪਿੰਡ ਸੱਧੇਵਾਲ ਦੇ ਜੰਮਪਲ ਹਨ ਅਤੇ ਇਲਾਕੇ ਵਿੱਚ ਕਥਾ – ਕੀਰਤਨ ਸਮੇਂ ਵੀ ਸੰਗਤਾਂ ਨੂੰ ਆਪਣੀਆਂ ਪਾਵਨ – ਪਵਿੱਤਰ ਸਿੱਖਿਆਵਾਂ ਅਤੇ ਕਥਾਵਾਂ ਰਾਹੀਂ ਜਾਗਰੂਕ ਕਰਦੇ ਰਹਿੰਦੇ ਹਨ। ਉਨਾਂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਵੀ ਦਿੱਤਾ। ਸੰਤ ਸ੍ਰੀ ਸੰਜੂ ਧਰਮਾਣੀ ਮਹਾਰਾਜ ਜੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਅਨੇਕਾਂ ਨੈਤਿਕ ਸਿੱਖਿਆਵਾਂ ਦਿੱਤੀਆਂ ਤੇ ਸਮਝਾਈਆਂ। ਇਸ ਮੌਕੇ ਸਕੂਲ ਮੁਖੀ ਮੈਡਮ ਰਜਨੀ ਧੁਰਮਾਣੀ , ਸ਼ਿਵਾਨੀ ਰਾਣਾ , ਆਸ਼ਾ ਦੇਵੀ , ਸੁਰਿੰਦਰ ਕੌਰ , ਸੋਨੂੰ ਦੇਵੀ , ਬਲਵੀਰ ਕੌਰ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly