ਸਿਰਜਣਾ ਕੇਂਦਰ ਵੱਲੋਂ ਸੁਰਿੰਦਰ ਸਿੰਘ ਨੇਕੀ ਦੇ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਵਿਚਾਰ ਗੋਸ਼ਟੀ 

ਕਪੂਰਥਲਾ, (ਕੌੜਾ)-ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਦਸੂਹਾ ਵਾਸੀ ਵਿਸ਼ਵ ਪ੍ਰਸਿੱਧ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਦੇ ਲਿਖੇ ਦਸਵੇਂ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਕੇਂਦਰ ਦੇ ਦਫਤਰ ਵਿਰਸਾ ਵਿਹਾਰ ਵਿਖੇ ਵਿਚਾਰ ਗੋਸ਼ਠੀ ਕਰਵਾਈ ਗਈ । ਇਸ ਸਮਾਗਮ ਵਿੱਚ ਪ੍ਰਵਾਸੀ ਪੰਜਾਬੀ ਸਾਹਿਤਕਾਰ ਦਲਜਿੰਦਰ ਰਹਿਲ (ਇਟਲੀ) ਮੁੱਖ ਮਹਿਮਾਨ ਵਜੋਂ ਅਤੇ ਡਾ. ਹਰਜਿੰਦਰ ਸਿੰਘ ਅਟਵਾਲ ਤੇ ਸ਼ੇਲਿੰਦਰਜੀਤ ਸਿੰਘ ਰਾਜਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਜਦ ਕਿ ਸਮਾਗਮ ਦੀ ਪ੍ਰਧਾਨਗੀ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰਿੰ. ਪ੍ਰੋਮਿਲਾ ਅਰੋੜਾ, ਅਤੇ ਸੁਰਿੰਦਰ ਸਿੰਘ ਨੇਕੀ  ਨੇ ਕੀਤੀ ।ਸਟੇਜ ਸਕੱਤਰ ਦੀ ਭੂਮਿਕਾ ਆਸ਼ੂ ਕੁਮਰਾ ਅਤੇ ਮਲਕੀਤ ਸਿੰਘ ਮੀਤ ਨੇ ਨਿਭਾਈ । ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਸਵਾਗਤੀ ਭਾਸ਼ਣ ਦੌਰਾਨ ਜਿੱਥੇ ਦੇਸ਼ ਵਿਦੇਸ਼ ਤੋਂ ਆਏ ਸਹਿਤਕਾਰਾਂ ਨੂੰ ਜੀ ਆਇਆ ਆਖਿਆ ਉੱਥੇ ਹੀ ਇਹ ਜਾਣਕਾਰੀ ਦਿੱਤੀ ਕਿ ਮਾਸਟਰ ਸੁਰਿੰਦਰ ਸਿੰਘ ਨੇਕੀ ਨੇ ਸਾਲ 1984 ਵਿੱਚ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖਾਲੂ ਵਿੱਚ ਪੜ੍ਹਾਉਂਦਿਆਂ ਹੋਇਆਂ ਪਹਿਲਾ ਨਾਵਲ “ਰੁੱਤ ਨਵਿਆਂ ਦੀ ਆਈ” ਲਿਖਿਆ ਸੀ, ਜੋ ਕਿ ਉਦੋਂ ਅਸੀਂ ਸਿਰਜਣਾ ਕੇਂਦਰ ਦੇ ਦਫ਼ਤਰ ਵਿੱਚ ਹੀ ਰਿਲੀਜ਼ ਕੀਤਾ ਸੀ ! ਰਿਟਾਇਰ ਹੋਣ ਤੋਂ ਬਾਅਦ ਆਪਣੇ ਜੱਦੀ ਇਲਾਕੇ ਦਸੂਹੇ ਵਿੱਚ ਰਹਿ ਰਹੇ 10 ਨਾਵਲਾਂ ਦੇ ਇਸ ਰਚੈਤਾ ਦੇ ਬਹੁਤੇ ਨਾਵਲ ਸਮੇਂ-ਸਮੇਂ ਸਿਰਜਣਾ ਕੇਂਦਰ ਵਿੱਚ ਹੀ ਰਿਲੀਜ਼ ਕੀਤੇ ਗਏ ਹਨ ।ਪ੍ਰੋ. ਬਲਦੇਵ ਸਿੰਘ ਬੱਲੀ (ਸੇਵਾ ਮੁਕਤ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਕਪੂਰਥਲਾ) ਅਤੇ ਡਾਕਟਰ ਰਾਮ ਮੂਰਤੀ ਨੇ ਨਾਵਲ ਦੇ ਵੱਖ-ਵੱਖ ਪਹਿਲੂਆਂ ਤੇ ਰੌਸ਼ਨੀ ਪਾਉਂਦੇ ਪਰਚੇ ਪੜ੍ਹੇ ! ਜਦ ਕਿ ਪ੍ਰਧਾਨਗੀ ਮੰਡਲ ਸਮੇਤ ਡਾ. ਆਸਾ ਸਿੰਘ ਘੁੰਮਣ, ਪ੍ਰੋ. ਕੁਲਵੰਤ ਸਿੰਘ ਔਜਲਾ, ਪ੍ਰੋ.ਕੇਵਲ ਕਲੋਟੀ ਡਾ.ਅਵਤਾਰ ਭੰਡਾਲ, ਸੁਰਜੀਤ ਸਾਜਨ ਪ੍ਰਿ. ਨਵਤੇਜ ਸਿੰਘ ਗੜ੍ਹਦੀਵਾਲਾ, ਡਾ. ਨਿਰੰਜਨ,ਪੰਮੀ ਦਿਵੇਦੀ, ਜਰਨੈਲ ਸਿੰਘ ਘੁੰਮਣ, ਨਰਿੰਦਰ ਸਿੰਘ ਜ਼ੀਰਾ ਆਦਿ ਨੇ ਭਰਵੀਂ ਵਿਚਾਰ ਚਰਚਾ ਕੀਤੀ । ਬਹੁਤੇ ਵਿਦਵਾਨਾਂ ਨੇ ਕਿਹਾ ਕਿ ਬੜੇ ਹੀ ਫ਼ਖ਼ਰ ਦੀ ਗੱਲ ਹੈ ਜੋ ਕਿ ਦੇਸ਼ ਵਿਦੇਸ਼ ਵਿੱਚ ਵੱਸਦੇ ਲੇਖਕਾਂ ਦੀ ਹਮੇਸ਼ਾ ਹੀ ਇਹ ਇੱਛਾ ਰਹਿੰਦੀ ਹੈ ਕਿ ਉਹਨਾਂ ਦਾ ਕਿਤਾਬ ਰਿਲੀਜ਼ ਯਾਂ ਗੋਸ਼ਠੀ ਸਮਾਗਮ ਤਕਰੀਬਨ ਪਿਛਲੇ 35 ਸਾਲਾਂ ਤੋਂ ਲਗਾਤਾਰ ਸਰਗਰਮ ਵਿਸ਼ਵ ਪ੍ਰਸਿੱਧ ਲੇਖਕਾਂ ਦੀ ਸਭਾ ਸਿਰਜਣਾ ਕੇਂਦਰ ਕਪੂਰਥਲਾ ਵਿਖੇ ਹੀ ਕਰਵਾਏ ਜਾਣ । ਜਿਸ ਸਦਕਾ ਪ੍ਰਬੰਧਕੀ ਕਮੇਟੀ ਵੱਲੋਂ ਛੇ-ਛੇ ਮਹੀਨੇ ਪਹਿਲਾਂ ਹੀ ਅਗਾਊ ਪ੍ਰੋਗਰਾਮ ਉਲੀਕੇ ਜਾਂਦੇ ਹਨ । ਸਿਰਜਣਾ ਕੇਂਦਰ ਦੇ ਅਹੁਦੇਦਾਰਾਂ ਵੱਲੋਂ ਕੁਝ ਨਾਮਵਰ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਅਤੇ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ। ਕੁਝ ਚੋਣਵੇਂ ਕਵੀਆਂ ਦੇ ਕਵੀ-ਦਰਬਾਰ ਨੇ ਇਸ ਸਮਾਗਮ ਵਿੱਚ ਵੱਖਰੀ ਹੀ ਛਾਪ ਛੱਡੀ । ਕੇਂਦਰ ਦੀ ਸਹਾਇਕ ਪ੍ਰੈਸ ਸਕੱਤਰ ਰਜਨੀ ਵਾਲੀਆ ਨੇ ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਰਪੂਰ ਸਰਦੀ ਹੋਣ ਦੇ ਬਾਵਜੂਦ ਵੀ ਸਰਵ ਸ਼੍ਰੀ ਮੱਖਣ ਸਿੰਘ ਭੈਣੀ ਵਾਲਾ, ਡਾ. ਭੁਪਿੰਦਰ ਕੌਰ, ਪ੍ਰੋ. ਜਸਪਾਲ ਸਿੰਘ, ਚੰਨ ਮੋਮੀ, ਅਵਤਾਰ ਸਿੰਘ ਗਿੱਲ, ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਮਨਜਿੰਦਰ ਕਮਲ, ਮੰਗਲ ਸਿੰਘ ਭੰਡਾਲ ਨੈਸ਼ਨਲ ਅਵਾਰਡੀ, ਪ੍ਰਿੰ. ਕੇਵਲ ਸਿੰਘ ਰਤੜਾ,ਡਾ. ਕੁਲਵੰਤ ਸਿੰਘ ਬੱਲ, ਗੁਰਦੀਪ ਗਿੱਲ, ਜਸਲਾਇਕ ਰਹਿਲ, ਪ੍ਰਿੰ. ਕੇਵਲ ਸਿੰਘ ਮੋਮੀ, ਸ੍ਰੀ ਸੰਤ ਸੰਧੂ, ਪੰਨਾ ਵਰਿਆਣਵੀ, ਕੁੱਲ ਭੂਸ਼ਣ, ਰਜਨੀ ਵਾਲੀਆ,ਮੁਖਤਾਰ ਸਿੰਘ ਸਹੋਤਾ, ਹਰਨੇਕ ਸਿੰਘ ਥਿੰਦ, ਜਰਨੈਲ ਸਿੰਘ ਘੁੰਮਣ, ਤੇਜਬੀਰ ਸਿੰਘ, ਗੁਰਪਾਲ ਜੀਰਵੀ, ਨਰਿੰਦਰ ਸਿੰਘ ਜੀਰਾ, ਹਰਜੀਤ ਸਿੰਘ ਵਧਵਾ ਜੀਰਾ, ਆਦਿ ਸਮੇਤ ਤਕਰੀਬਨ 60 ਦੇ ਕਰੀਬ ਲੇਖਕ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਾਂ ਸਾਲ ਵੀ ਪਿਛਲੇ  ਸਾਲ ਵਾਂਗ ਹੀ ਪੰਜਾਬ  ਵਿਚ ਗੈਂਗਵਾਰ  ਤੇ ਲੋਕਾਂ ਵਿੱਚ  ਅਸੁਰੱਖਿਅਤ  ਮਹਿਸੂਸ ਕਰਵਾਉਣ  ਵਾਂਗ ਨਵੇਂ ਸਾਲ ਦਾ ਆਗਾਜ਼   ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ  ਪ੍ਰਵੀਨ ਬੰਗਾ 
Next articleਲਾਇਨ ਕਲੱਬ ਕਪੂਰਥਲਾ ਫਰੈਂਡਜ  ਬੰਦਗੀ ਵੱਲੋਂ ਲੋੜਵੰਦ ਪਰਿਵਾਰ ਦੀ ਕੀਤੀ ਮਦਦ