(ਸਮਾਜ ਵੀਕਲੀ)
ਬੜੇ ਹੀ ਅੱਛੇ ਲੱਗਦੇ ਨੇ,
ਦਿਲਾਂ ਦੇ ਸੱਚੇ ਲੱਗਦੇ ਨੇ।
ਇਹ ਰਿਸ਼ਤੇ ਰੂਹਾਂ ਦੇ ਨੇ,
ਬੜੇ ਹੀ ਪੱਕੇ ਲੱਗਦੇ ਨੇ।
ਬੜੇ ਹੀ ਅੱਛੇ…..
ਚਿਰਾਂ ਤੋਂ ਚੱਲਦੇ ਆਏ ਨੇ,
ਔਕੜਾਂ ਤੇ ਪਲ਼ਦੇ ਆਏ ਨੇ।
ਦੀਵੇ ਮੁਹੱਬਤਾਂ ਦੇ ਇਹ ਸਦਾ,
ਲਹੂ ਨਾਲ ਬਲ਼ਦੇ ਆਏ ਨੇ।
ਏਥੇ ਤਾਂ ਦੁਸ਼ਮਣਾਂ ਨੂੰ ਵੀ,
ਜ਼ੋਰ ਦੇ ਧੱਕੇ ਲੱਗਦੇ ਨੇ।
ਬੜੇ ਹੀ ਅੱਛੇ….
ਪੀਘਾਂ ਨੇ ਅਰਸ਼ਾਂ ਦੇ ਉੱਤੇ,
ਪੈਰ ਪਰ ਫ਼ਰਸ਼ਾਂ ਦੇ ਉੱਤੇ।
ਬੁੱਤ ਭਾਵੇਂ ਦੂਰ ਕਿਤੇ ਹੋਵੇ,
ਨਜ਼ਰਾਂ ਪਰ ਦਰਸ਼ਾਂ ਦੇ ਉੱਤੇ।
ਇਹ ਆਵਾਜ਼ ਹੈ ਚੁੱਪੀ ਦੀ,
ਏਥੇ ਚੌਂਕੇ ਛੱਕੇ ਲੱਗਦੇ ਨੇ।
ਬੜੇ ਹੀ ਅੱਛੇ…..
ਇਹ ਨਾਲੋਂ ਨਾਲ਼ ਤੁਰਦੇ ਨੇ,
ਇੱਕ ਦੂਜੇ ਬਾਝੋਂ ਖੁਰਦੇ ਨੇ।
ਇਹ ਟੁੱਟੇ ਹੋਏ ਤਾਰੇ ਮਨਜੀਤ,
ਓਹਦੀ ਮਿਹਰ ਨਾਲ਼ ਜੁੜਦੇ ਨੇ।
ਇਹ ਰਿਸ਼ਤੇ ਜਨਮਾਂ-ਜਨਮਾਂ ਦੇ,
ਖੁਦ ਖ਼ੁਦਾ ਨੇ ਤੱਕੇ ਲੱਗਦੇ ਨੇ।
ਬੜੇ ਹੀ ਅੱਛੇ…..
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly