(ਸਮਾਜ ਵੀਕਲੀ)
ਆਪਾਂ ਨਵਾਂ ਸਾਲ ਮਨਾਵਾਂਗੇ,
ਪਾਣੀ ਤੇ ਰੁੱਖ ਬਚਾਵਾਂਗੇ।
ਖਾਲੀ ਥਾਂਵਾਂ ਤੇ ਬੂਟੇ ਲਾ ਕੇ,
ਹਵਾਂ ਨੂੰ ਸ਼ੁੱਧ ਬਣਾਵਾਂਗੇ।
ਨਾ ਖੇਤੀਂ ਅੱਗ ਹੈ ਲਾਉਣੀ,
ਹੋਰ ਤਰੀਕਾ ਅਪਣਾਵਾਂਗੇ।
ਮਾਤਾ ਧਰਤ ਮਹੱਤ ਹੈ ਸਾਡੀ,
ਬਣਾ ਸਵਰਗ ਦਿਖਾਵਾਂਗੇ।
ਰੁੱਸ ਗਏ ਜੋ ਪੰਛੀ ਇੱਥੋਂ,
ਉਹਨਾਂ ਨੂੰ ਮੋੜ ਲਿਆਵਾਂਗੇ।
ਕੁਦਰਤ ਨੂੰ ਪਿਆਰ ਕਰਨਾ,
ਗੁਰੂਆਂ ਕਿਹਾ ਕਮਾਵਾਂਗੇ।
ਗਿਆਨ ਗੁਰੂ ਹੈ ਜੋ ਸਾਡਾ,
ਵਿਗਿਆਨ ਵੀ ਅਪਨਾਵਾਂਗੇ।
ਹੁਣ ਭੁੱਲਾਂ ਨਹੀ ਕਰਨੀਆਂ,
ਹਰੀ ਕ੍ਰਾਂਤੀ ਲਿਆਵਾਂਗੇ।
ਮੁੜ ਬਹਾਰਾਂ ਆਉਣ ਇੱਥੇ
ਏਦਾਂ ਸਾਲ ਲੰਘਾਵਾਂਗੇ।
ਸੰਨ ਦੋ ਹਜ਼ਾਰ ਚੌਵੀ ਨੂੰ,ਪੱਤੋ,
ਹੱਸ ਕੇ ਗਲੇ ਲਗਾਵਾਂਗੇ।
ਹਰਪ੍ਰੀਤ ਪੱਤੋ ਪਿੰਡ ਪੱਤੋ
ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly