ਨੀ ਕੁੜੀਏ       

          (ਸਮਾਜ ਵੀਕਲੀ)  

 ਨੀ ਕੁੜੀਏ ਕਿਸਮਤ ਪੁੜੀਏ,

ਅਕਲ ਵਿਗਾੜੀ ਫਿਰਦੀ ਏ ।
ਪਾਵੇ ਰੀਲਾਂ ਰੰਗ ਬਿਰੰਗੀਆਂ ,
ਚੰਨ ਦਿਨੇ ਚਾੜ੍ਹੀ ਫਿਰਦੀ ਏ …..।
ਜੋ ਚੁੰਨੀ ਸਿਰ ਤੇ ਰਹਿੰਦੀ ਸੀ ,
ਹੁਣ ਨੇੜੇ ਤੇਰੇ ਆਉਂਦੀ ਨਹੀ ।
ਇੱਜ਼ਤਾਂ ਸਾਂਭਣ ਵਾਲੀਏ ਨੀ ,
ਗੱਲ ਦਿਲ ਤੇ ਲਾਉਂਦੀ ਨਹੀ ।
ਪੈਸਾ ਈ ਮੁੱਖ ਰੱਖ ਲਿਆ ,
ਫੁੱਲ ਇੱਜ਼ਤਾਂ ਦੇ ਤਾਰੀ ਫਿਰਦੀ ਏ….।
ਪਾਵੇ ਰੀਲਾਂ ਰੰਗ ਬਿਰੰਗੀਆਂ ,
ਚੰਨ ਦਿਨੇ ਚਾੜ੍ਹੀ ਫਿਰਦੀ ਏ …..।
ਕੱਪੜੇ ਟਾਇਟ ਬੜੇ ਕਰ ਲਏ ,
ਕੁੱਝ ਪਾਵੇ ਅੱਧ ਪਾਟੇ ਨੀ।
ਉਮਰਾਂ ਨਾਲ ਹੋਸ਼ ਜਦ ਆਉ ,
ਕਿਵੇ ਕਰੇਗੀ ਪੂਰੇ ਘਾਟੇ ਨੀ।
ਚੁੰਨੀ ਲੜ੍ਹ ਸੀ ਰਿਸ਼ਤੇ ਬੰਨਦੀ ,
ਹੁਣ ਸਭ ਖਿਲਾਰੀ ਫਿਰਦੀ ਏ।
ਪਾਵੇ ਰੀਲਾਂ ਰੰਗ ਬਿਰੰਗੀਆਂ ,
ਚੰਨ ਦਿਨੇ ਚਾੜ੍ਹੀ ਫਿਰਦੀ ਏ …..।
ਬੈੱਡਰੂਮ ਤੋ ਪਾਉਂਦੀ ਨਿੱਤ ਸਨੈਪਾਂ ,
ਕੀ ਦੱਸ ਪਰਦੇ ਰਹਿਗੇ ਨੀ ?
ਨਿੱਜੀ ਪਲ ਵਰਤੇ ਮਸ਼ਹੂਰੀ ਨੂੰ ,
ਅਕਲ ਨੂੰ ਘਾਟੇ ਪੈ ਗਏ ਨੀ ।
ਜਿਥੇ ਪਰਦੇ ਕੁੰਡੀਆਂ ਲੱਗਦੇ ਸੀ
ਉਥੇ ਕੈਮਰੇ ਵਾੜੀ ਫਿਰਦੀ ਏ …।
ਪਾਵੇ ਰੀਲਾਂ ਰੰਗ ਬਿਰੰਗੀਆਂ ,
ਚੰਨ ਦਿਨੇ ਚਾੜ੍ਹੀ ਫਿਰਦੀ ਏ …..।
ਦਿਲਪ੍ਰੀਤ ਗੁਰੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਕੀਆਂ ਜਿੰਦਾ ਵੱਡਾ ਸਾਕਾ
Next articleਫੇਸਬੁੱਕ