ਕਪੂਰਥਲਾ ,( ਕੌੜਾ ) – ਬਾਰ ਐਸੋਸ਼ੀਏਸ਼ਨ ਸੁਲਤਾਨਪੁਰ ਲੋਧੀ, ਤਹਿਸੀਲ ਕਲਰਕ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਅਤੇ ਸਮੂਹ ਸਟਾਫ਼ ਤਹਿਸੀਲ ਕੰਪਲੈਕਸ ਸੁਲਤਾਨਪੁਰ ਲੋਧੀ ਵੱਲੋਂ ਮੋਤੀ ਰਾਮ ਮਹਿਰਾ ਦੀ ਸੇਵਾ ਨੂੰ ਯਾਦ ਕਰਦਿਆਂ ਦੁੱਧ ਦੇ ਲੰਗਰ ਲਗਾਇਆ ਗਿਆ। ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਧੰਜੂ ਸਾਬਕਾ ਚੇਅਰਮੈਨ ਕੰਬੋਜ ਵੇਲਫੈਆਰ ਬੋਰਡ ਪੰਜਾਬ ਨੇ ਦੱਸਿਆ ਕਿ ਮੌਜੂਦਾ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਚੱਲ ਰਹੇ ਹਨ, ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਤੇ ਨਾਲ ਹੀ ਉਨ੍ਹਾਂ ਸਾਰੇ ਸਿੰਘਾਂ ਨੂੰ, ਜਿਨ੍ਹਾਂ ਗੁਰੂ ਸਾਹਿਬ ਦੀ ਅਗਵਾਈ ਵਿਚ ਜ਼ੁਲਮ ਦੇ ਖ਼ਿਲਾਫ਼ ਮੁਗਲਾਂ ਨਾਲ ਲੜਾਈ ਲੜੀ ਅਤੇ ਇਸ ਕਰਕੇ ਉਨਾਂ ਸਾਰੇ ਮੋਤੀ ਰਾਮ ਮਹਿਰਾ ਵਰਗੇ ਗੁਰੂ ਦੇ ਪਿਆਰਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਠੰਢ ਦੀਆਂ ਰਾਤਾਂ ਵਿਚ ਜਾਨ ਨੂੰ ਤਲੀ ‘ਤੇ ਧਰ ਕੇ ਮੋਤੀ ਰਾਮ ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਅਤੇ ਆਪਣਾ ਸਾਰਾ ਪਰਿਵਾਰ ਸਿਰਫ ਦੁੱਧ ਛਕਾਉਣ ਦੀ ਸੇਵਾ ਬਦਲੇ ਕੋਹਲੂ ਵਿੱਚ ਪਿੜਾ ਲਿਆ ਸੀ। ਇਸ ਮੌਕੇ ਐਡਵੋਕੇਟ ਵਿਕਾਸਦੀਪ ਸਿੰਘ ਨੰਡਾ ਪ੍ਰਧਾਨ ਬਾਰ ਐਸੋਸ਼ੀਏਸ਼ਨ, ਐਡਵੋਕੇਟ ਕੇਹਰ ਸਿੰਘ, ਸਤਨਾਮ ਸਿੰਘ ਮੋਮੀ ਸਾਬਕਾ ਪ੍ਰਧਾਨ ਬਾਰ ਐਸੋਸ਼ੀਏਸ਼ਨ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਜਰਨੈਲ ਸਿੰਘ ਸੰਧਾ, ਐਡਵੋਕੇਟ ਇੰਦਰਜੀਤ ਸਿੰਘ ਥਿੰਦ, ਰਣਜੀਤ ਸਿੰਘ ਸੈਣੀ, ਜਗਦੀਸ਼ ਸਟੈਨੋ, ,ਤਜਿੰਦਰ ਸਿੰਘ ਧੰਜੂ ਮੀਤ ਪ੍ਰਧਾਨ ਸ਼ਹੀਦ ਊਧਮ ਸਿੰਘ ਟਰੱਸਟ ਸੁਲਤਾਨਪੁਰ ਲੋਧੀ, ਜੱਗਾ ਸ਼ੇਖ ਮੰਗਾਂ, ਸੋਨੀ ਡੇਰਾ ਸੈਯਦਾਂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly