ਨਿਊਜ਼ੀਲੈਂਡ ਨਕੋਦਰ ਮਹਿਤਪੁਰ 20 ਦਸੰਬਰ (ਹਰਜਿੰਦਰ ਪਾਲ ਛਾਬੜਾ) -ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਜੱਥੇਦਾਰ ਗੁਰਲਾਲ ਸਿੰਘ ਉਭਿਆ ਦੇ ਸਤਿਕਾਰਯੋਗ ਮਾਤਾ ਅਤੇ ਉੱਘੇ ਸਮਾਜ ਸੇਵਕ ਪ੍ਰਵਾਸੀ ਭਾਰਤੀ ਨੌਜਵਾਨ ਬਲਦੀਪ ਸਿੰਘ ਗੋਲਡੀ ਦੇ ਦਾਦੀ ਮਾਤਾ ਧੰਨ ਕੌਰ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਹਨ। ਇਸ ਘਟਨਾ ਨਾਲ਼ ਜਿੱਥੇ ਸਮੁੱਚੇ ਚਹਿਲ ਪਰਿਵਾਰ ਨੂੰ ਸਦਮਾ ਲੱਗਾ ਹੈ ਉਥੇ ਹੀ ਹਲਕੇ ਦੀਆਂ ਵੱਖ ਵੱਖ ਸਖਸ਼ੀਅਤਾਂ ਨੇ ਪੀੜਤ ਪਰਿਵਾਰ ਨਾਲ਼ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਘਟਨਾ ਉੱਤੇ ਕਬੱਡੀ ਜਗਤ ਦੀਆਂ ਵੱਡੀਆਂ ਹਸਤੀਆਂ ਵਿੱਚ ਸ੍ਰ ਕਰਨ ਘੁਮਾਣ ਕੈਨੇਡਾ, ਉੱਘੇ ਖੇਡ ਬੁਲਾਰੇ ਸਤਪਾਲ ਖਡਿਆਲ, ਸ੍ਰ ਗੁਰਦੇਵ ਸਿੰਘ ਮੌੜ, ਚਮਕੌਰ ਸਿੰਘ ਘੁਮਾਣ ਯੂ ਕੇ, ਗੁਰਦੀਪ ਸਿੰਘ ਆਸਟ੍ਰੇਲੀਆ, ਡਾ ਮੱਘਰ ਸਿੰਘ ਸਿਹਾਲ਼, ਬਲਕਾਰ ਸਿੰਘ ਘੁਮਾਣ, ਰਾਮ ਸਿੰਘ ਮਾਨ, ਗੁਰਬਚਨ ਲਾਲ, ਸੁਖਵਿੰਦਰ ਸਿੰਘ ਭਿੰਦਾ, ਨਿੱਕਾ ਘੁਮਾਣ, ਪ੍ਰਸਿੱਧ ਬੁਲਾਰੇ ਪ੍ਰੋ ਸੇਵਕ ਸ਼ੇਰਗੜ੍ਹ,ਬਲਜੀਤ ਸਿੰਘ ਗੋਰਾ, ਅਵਤਾਰ ਸਿੰਘ ਤਾਰੀ ਮਾਨ ਸਰਪੰਚ, ਝੰਡਾ ਸਿੰਘ ਖੇਤਲਾ, ਜਸਪਾਲ ਸਿੰਘ ਪਾਲਾ ਕਬੱਡੀ ਕੋਚ, ਰਾਮ ਸਿੰਘ ਜਨਾਲ, ਕੋਰਾ ਸਿੰਘ ਕੈਂਪਰ, ਅਮਰੀਕ ਸਿੰਘ ਛੰਨਾ, ਸ੍ਰ ਕਸ਼ਮੀਰ ਸਿੰਘ ਰੋੜੇਵਾਲ, ਮਨਜੀਤ ਸਿੰਘ ਸਟੂਡੀਓ ਲਹਿਰਾ, ਰਿੰਕਾ ਢੰਡੋਲੀ, ਰਾਮ ਸਿੰਘ ਢੰਡੋਲੀ, ਰਾਣਾ ਸ਼ੇਰਗਿੱਲ, ਦਲਵੀਰ ਸਿੰਘ ਢੰਡੋਲੀ, ਖੇਡ ਬੁਲਾਰੇ ਜਸ਼ਨ ਮਹਿਲਾਂ, ਕੋਚ ਸ਼ੇਰਾ ਗਿੱਲ, ਫ਼ਤਹਿ ਸਿੰਘ ਕੈਨੇਡਾ ( ਪੁੱਤਰ ਸਵ ਗੁਰਮੇਲ ਸਿੰਘ ਪ੍ਰਧਾਨ ), ਸੇਵਾ ਸਿੰਘ ਚੱਠਾ, ਬਿੰਦਰ ਸਿੰਘ ਛਾਜਲੀ, ਤਾਰੀ ਖੋਖਰ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly