ਪੁਸਤਕ ‘ਸਫ਼ਰ ਜੋ ਸੈਰ ਬਣ ਗਿਆ’ ਹੋਵੇਗੀ ਲੋਕ ਅਰਪਣ
ਫ਼ਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ )-ਉਚੇਰੀ ਸਿੱਖਿਆ ਮੰਤਰੀ ਪੰਜਾਬ ਮਾਨਯੋਗ ਹਰਜੋਤ ਸਿੰਘ ਬੈਂਸ ਦੀ ਯੋਗ ਸਰਪ੍ਰਸਤੀ ਅਤੇ ਡਾਇਰੈਕਟਰ ਭਾਸ਼ਾ ਅਫ਼ਸਰ ਪੰਜਾਬ ਡਾ.ਹਰਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ਸਾਹਿਤਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ਼੍ਰੀ ਮਨਜੀਤ ਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਦਸੰਬਰ, ਦਿਨ ਸੋਮਵਾਰ ਨੂੰ ਸ਼ਾਮ 3:30 ਵਜੇ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਨਜ਼ਦੀਕ ਜੁੁੁਬਲੀ ਸਿਨੇਮਾ ਫ਼ਰੀਦਕੋਟ ਵਿਖੇ ਪੰਜਾਬ ਦੇ ਨਾਮਵਰ ਨਾਟਕਕਾਰ/ਨਿਰਦੇਸ਼ਕ ਜਗਦੇਵ ਢਿੱਲੋਂ ਰੂ-ਬ-ਰੂ ਕਰਵਾਇਆ ਜਾਵੇਗਾ। ਇਸ ਮੌਕੇ ਮਨੋਜ ਕੁਮਾਰ ਵਧਾਵਨ ਦੀ ਪੁਸਤਕ ‘ਸਫ਼ਰ ਜੋ ਸੈਰ ਬਣ ਗਿਆ’ ਨੂੰ ਲੋਕ ਅਰਪਣ ਕੀਤਾ ਜਾਵੇਗਾ। ਹਿਸ ਪ੍ਰੋਗਰਾਮ ਦੇ ਸੂਤਰਧਾਰ ਕੁਮਾਰ ਜਗਦੇਵ ਸਿੰਘ ਹੋਣਗੇ। ਸਮਾਗਮ ਦੀ ਪ੍ਰਧਾਨਗੀ ਡਾ.ਰਣਬੀਰ ਸਿੰਘ ਕਿੰਗਰਾ ਪਿ੍ਰੰਸੀਪਲ ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ ਤਲਵੰਡੀ ਸਾਬੋ ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਗੁਰਦੀਪ ਸਿੰਘ ਮਾਨ ਜ਼ਿਲਾ ਲੋਕ ਸੰਪਰਕ ਫ਼ਰੀਦਕੋਟ, ਜਗਤਾਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-1, ਜਸਕਰਨ ਸਿੰਘ ਰੋਮਾਣਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-2 ਹੋਣਗੇ। ਇਸ ਮੌਕੇ ਖੋਜ ਅਫ਼ਸਰ ਕੰਵਰਜੀਤ ਸਿੰਘ, ਸੀਨੀਅਰ ਸਹਾਇਕ ਰਣਜੀਤ ਸਿੰਘ ਵੀ ਹਾਜ਼ਰ ਸਨ। ਜ਼ਿਲਾ ਭਾਸ਼ਾ ਅਫ਼ਸਰ ਸ਼੍ਰੀ ਮਨਜੀਤ ਪੁਰੀ ਨੇ ਸਮੂਹ ਸੰਗੀਤ ਪ੍ਰੇਮੀਆਂ ਨੂੰ ਇਸ ਸਾਹਿਤਕ ਪ੍ਰੋਗਰਾਮ ਆਨੰਦ ਮਾਣਨ ਲਈ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly