(ਸਮਾਜ ਵੀਕਲੀ)
ਮਾਂ ਦੀ ਮੱਤ ਸੀ
ਧੀਏ ਇੱਕ ਚੁੱਪ, ਸੌ ਸੁੱਖ!
ਪਰ ਜਿੱਥੇ…
ਚੁੱਪ ਸੁਣੀ ਨਾ ਜਾਵੇ
ਨਾਂਹ ਵੀ ਹਾਂ ਹੋ ਜਾਵੇ
ਚੁੱਪ ਨਾਸੂਰ ਬਣ ਜਾਵੇ
ਤੁਹਾਡੀ ਚੁੱਪ ਤੁਹਾਨੂੰ ਸਬੂਤਾ ਹੀ ਖਾ ਜਾਵੇ।
ਜ਼ਰੂਰੀ ਹੁੰਦਾ ਉੱਥੇ ਬੋਲਣਾ
ਤੇ ਬਹੁਤ ਵਾਰ ਉੱਚੀ ਵੀ ਬੋਲਣਾ
ਤੇ ਬੋਲਾਂ ਦਾ ਸੇਕ ਝਲਣਾ।
ਮਾਂ!
ਐਸੀ ਚੁੱਪ ਵਿੱਚ ਸੁਖ ਨਹੀਂ ਹੁੰਦਾ ਕੋਈ
ਚੁੱਪ ਹੀ ਰਹਿਣਾ ਸਿਆਣਪ ਨਹੀਂ ਹੁੰਦੀ ਕੋਈ।
ਮਾਂ!
ਐਸੀ ਚੁੱਪ ਵਿੱਚ
ਅੰਬਰ ਗੁੰਮ ਜਾਂਦੇ ਨੇ
ਰੰਗ ਉੱਡ ਜਾਂਦੇ ਨੇ
ਸੁਫ਼ਨੇ ਸੌਂ ਜਾਂਦੇ ਨੇ
ਆ ਲਾਹ ਮਾਰੀਏ ਇਹ ਚੁੱਪਾਂ ਦੀ ਝੰਵੀ ਕੰਬਲੀ
ਲਹੂ ਨੂੰ ਬੋਲਣ ਦੇਈਏ
ਇਹ ਪਿੰਡੇ ਗੁਲਾਬ ਹੋ ਜਾਣ ਦੇਈਏ।
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly