ਰਾਹ ਰੁਸ਼ਨਾਈ ਜਾਨੇ ਆਂ ( ਗੀਤ)

ਦੇਵ ਮੁਹਾਫਿਜ਼ ਉਰਫ਼ ਦੇਵ ਜੈਤੋਈ
         (ਸਮਾਜ ਵੀਕਲੀ)
ਜਿੰਦਗੀ ਜਿਵੇਂ ਹੈ ਚਲਦੀ ਯਾਰ ਚਲਾਈ ਜਾਨੇ ਆਂ
ਲੈ ਕੇ ਹੱਥ ਮਸ਼ਾਲਾਂ ਰਾਹ ਰੁਸ਼ਨਾਈ ਜਾਨੇਂ ਆਂ ।
ਕੋਈ ਵਿੱਚ ਕਾਰ ਦੇ ਬੈਠਾ, ਕੋਈ ਪਲੇਨ ਉਡਾਉਂਦਾ ਹੈ
ਤੇ ਕੋਈ ਹੁਕਮ ਸਿੰਘਾਸਨ ਉੱਤੇ, ਬੈਠ ਚਲਾਉਂਦਾ ਹੈ,
ਅਸੀਂ ਤੇ ਵਕਤ ਦਾ ਘੋੜਾ ਯਾਰ ਭਜਾਈ ਜਾਨੇਂ ਆਂ
ਲੈ ਕੇ ਹੱਥ ਮਸਾਲਾਂ ….
ਅਸੀਂ ਤੇ ਸੱਚ ਦਾ ਹੋਕਾ ਲਾਉਣਾ ਤੇ ਲਾਉਂਦੇ ਰਹਿਣਾ ਏਂ ਸੁੱਤਿਆਂ ਨੂੰ ਬਾਹਾਂ ਫੜ੍ਹ ਫੜ੍ਹ ਅਸੀਂ ਉਠਾਉਂਦੇ ਰਹਿਣਾ ਏਂ,
ਹੁਣ ਲੋਕ ਵਿਚਾਰਾਂ ਨੂੰ ਨਿੱਤ ਧਾਰ ਲਗਾਈ ਜਾਨੇਂ ਆਂ
ਫੜ ਕੇ ਹੱਥ ਮਸਾਲਾਂ…..
ਤਰਕ ਦੀਆਂ ਜੇ ਗੱਲਾਂ ਕਰੀਏ, ਕੌੜੇ ਲੱਗਦੇ ਲੋਕਾਂ ਨੂੰ ਅਸੀਂ ਤੇ ਅੰਧ ਵਿਸ਼ਵਾਸੀ ਲਾਹੀਏ, ਫੜ੍ਹ ਕੇ ਜੋਕਾਂ ਨੂੰ,
ਬੂਬਣਿਆਂ ਦੇ ਅਸੀਂ ਤੇ ਹੋਸ਼ ਉੜਾਈ ਜਾਨੇਂ ਆਂ
ਫੜ ਕੇ ਹੱਥ ਮਿਸਾਲਾਂ….
‘ਦੇਵ ਮੁਹਾਫਿਜ਼’ ਹਰ ਵਾਰੀ ਇਸ ਜੱਗ ਤੇ ਆਉਣਾ ਨਈਂ
ਮਿਲਿਆ ਜੋ ਇਨਸਾਨੀ ਜਾਮਾਂ ਫੇਰ ਧਿਆਉਣਾ ਨਈਂ
ਕਿਉ ਝੂਠ ਦੇ ਪਿੱਛੇ ਆਪਾਂ ਵਕਤ ਗਵਾਈ ਜਾਨੇਂ ਆਂ
ਲੈ ਕੇ ਹੱਥ ਮਸਾਲਾਂ ਰਾਹ ਰੁਸ਼ਨਾਈ ਜਾਨੇ ਆਂ
ਜ਼ਿੰਦਗੀ ਜਿਵੇਂ ਹੈ ਚਲਦੀ…….
-ਦੇਵ ਮੁਹਾਫਿਜ਼ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੈਸਲਾ / ਮਿੰਨੀ ਕਹਾਣੀ
Next articleਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਦੇ ਵਿਦਿਆਰਥੀਆਂ ਨੇ ਲਗਾਇਆ ਵਿਦਿਅਕ ਟੂਰ