ਲਾਇਨਜ਼ ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਸਕੂਲ ਦੀਆਂ ਨੀਹਾਂ ‘ਚ ਪੈ ਰਹੇ ਪਾਣੀ ਦਾ ਜਾਇਜਾ ਲਿਆ 

ਧਰਨਾਕਾਰੀ ਬਾਲ ਕ੍ਰਿਸ਼ਨ ਬਾਲੀ, ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਅਤੇ ਕਲੱਬ ਦੇ ਅਫਸਰ ਨੀਹਾਂ ਵਿੱਚ ਪਏ ਪਾਣੀ ਨੂੰ ਜਨਤਕ ਕਰਦੇ ਹੋਏ।
ਪੰਜਾਬ ਦੇ ਮੁੱਖ ਮੰਤਰੀ ਨੂਰਮਹਿਲ ਦਾ ਸੀਨੀਅਰ ਸੈਕੰਡਰੀ ਸਕੂਲ ਤੁਰੰਤ ਉਸਾਰਣ – ਲਾਇਨ ਆਂਚਲ ਸੰਧੂ ਸੋਖਲ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਸਮਾਜ ਸੇਵੀ ਸੰਸਥਾਵਾਂ ਵੀ ਨੂਰਮਹਿਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ) ਨੂੰ ਉਸਾਰਣ ਲਈ ਆਪਣਾ ਜ਼ੋਰ ਲਗਾ ਰਹੇ ਹਨ ਪਰ ਜੋ ਹਲਕੇ ਦੀ ਅਗਵਾਈ ਕਰ ਰਹੇ ਹਨ ਉਹ ਸਕੂਲ ਨੂੰ ਡੁਬਾਉਣ ਲਈ ਆਪਣਾ ਜੋਸ਼ ਦਿਖਾ ਰਹੇ ਹਨ। ਸਰਕਾਰੀ ਸਕੂਲ ਬਚਾਓ ਮੋਰਚਾ ਵੱਲੋਂ ਧਰਨਾ ਪ੍ਰਦਰਸ਼ਨ 52ਵੇਂ ਦਿਨ ਸ਼ਾਮਿਲ ਹੋ ਚੁੱਕਾ ਹੈ। ਮੋਰਚੇ ਵੱਲੋਂ ਅਤੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਵੱਲੋਂ ਮਿਤੀ 9 ਅਕਤੂਬਰ 2023 ਨੂੰ ਲਿਖਤੀ ਤੌਰ ‘ਤੇ ਪ੍ਰਸ਼ਾਸਨ ਵੱਲੋਂ ਮੰਗ ਕੀਤੀ ਹੈ ਕਿ ਨਿਰਮਾਣ ਅਧੀਨ ਸਕੂਲ ਦੀ ਇਮਾਰਤ ਦੀਆਂ ਨੀਹਾਂ ਵਿੱਚ ਪੈ ਰਿਹਾ ਸ਼ਹਿਰ ਦਾ ਪਾਣੀ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ। ਇਸ ਮੌਕੇ ਲਾਇਨਜ਼ ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਅਤੇ ਸੈਕੰਡ ਮੀਤ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਨੇ ਜਿੱਥੇ ਸਕੂਲ ਦੀਆਂ ਨੀਹਾਂ ਵਿੱਚ ਪੈ ਰਹੇ ਨਗਰ ਕੌਂਸਲ ਦੇ ਪਾਣੀ ਦਾ ਮੁਆਇਨਾ ਕੀਤਾ ਉੱਥੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਪਾਸੋਂ ਮੰਗ ਵੀ ਕੀਤੀ ਕਿ ਉਹ ਸਰਕਾਰੀ ਸਕੂਲ ਦਾ ਅਧੂਰਾ ਪਿਆ ਨਿਰਮਾਣ ਤੁਰੰਤ ਪ੍ਰਭਾਵ ਨਾਲ ਮੁਕੰਮਲ ਕਰਵਾਉਣ। ਉਹਨਾਂ ਦੋਸ਼ ਲਾਇਆ ਕਿ ਹਲਕਾ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਸਿੱਖਿਆ ਪ੍ਰਸਾਰ ਦੇ ਏਜੰਡੇ ਨੂੰ ਸਫਲ ਬਣਾਉਣਾ ਨਹੀਂ ਚਾਹੁੰਦੀ। ਲੋਕ ਰੋਸ ਮੁਜ਼ਾਹਰੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਸਰਕਾਰ ਅਤੇ ਸਿੱਖਿਆ ਵਿਭਾਗ ਦੇ ਪੁਤਲੇ ਸਾੜ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਉਸਦਾ ਪ੍ਰਸ਼ਾਸਨ ਗਰੀਬ ਬੱਚਿਆਂ ਦਾ ਭਵਿੱਖ ਉਜਾੜਨ ਅਤੇ ਪੰਜਾਬ ਸਰਕਾਰ ਦਾ ਅਕਸ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈ।
ਕਲੱਬ ਦੇ ਅਫ਼ਸਰਾਂ ਜਿੰਨ੍ਹਾਂ ਵਿੱਚ ਕਲੱਬ ਦੀ ਸੈਕੰਡ ਮੀਤ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਚਾਰਟਰ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਚਾਰਟਰ ਮੈਂਬਰ ਕ੍ਰਮਵਾਰ ਲਾਇਨ ਬਬਿਤਾ ਸੰਧੂ, ਲਾਇਨ ਰੋਹਿਤ ਸੰਧੂ, ਲਾਇਨ ਜਸਪ੍ਰੀਤ ਕੌਰ ਸੰਧੂ ਅਤੇ ਸਮਾਜ ਸੇਵੀ ਸੀਤਾ ਰਾਮ ਸੋਖਲ ਨੇ ਧਰਨੇ ‘ਤੇ ਲਗਾਤਾਰ ਬੈਠੇ ਪੱਤਰਕਾਰ ਬਾਲ ਕ੍ਰਿਸ਼ਨ ਬਾਲੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਮੋਰਚੇ ਦੇ ਸਿਪਾਸਿਲਾਰ ਬਾਲ ਕ੍ਰਿਸ਼ਨ ਬਾਲੀ ਅਤੇ ਨੰਬਰਦਾਰ ਅਸ਼ੋਕ ਸੰਧੂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਦੇ ਈ.ਓ ਕਰਮਿੰਦਰ ਪਾਲ ਸਿੰਘ ਵੱਲੋਂ ਸ਼ਹਿਰ ਦਾ ਪਾਣੀ ਨਾ ਰੋਕਿਆ ਗਿਆ ਤਾਂ 3 ਨਵੰਬਰ ਨੂੰ ਈ.ਓ ਅਤੇ ਹਲਕਾ ਵਿਧਾਇਕ ਖਿਲਾਫ਼ ਧਰਨਾ ਪ੍ਰਦਰਸ਼ਨ ਜ਼ਰੂਰ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸਿਨੇਮਾ ‘ਚ ਵੀ ਪ੍ਰਭਾਵੀ ਪਹਿਚਾਣ ਬਣਾਉਣ ਜਾ ਰਹੀ ਬਾਲੀਵੁੱਡ ਅਭਿਨੇਤਰੀ ਰੋਸ਼ਨੀ ਸਹੋਤਾ , ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋਇਆ ਸ਼ੂਟ
Next articleOver 11,000 terrorist targets struck in Gaza since war erupted: IDF