ਰੇਡੀਓ ਤੇ ਦੂਰਦਰਸ਼ਨ ਨੇ ਸੂਚਨਾ, ਗਿਆਨ ਤੇ ਮਨੋਰੰਜਨ ਦਾ ਮੋਹਰੀ ਬਣ ਕੇ ਅਹਿਮ ਭੂਮਿਕਾ ਨਿਭਾਈ-ਪਰਮਜੀਤ ਸਿੰਘ ਪ੍ਰੋਗਰਾਮ ਮੁੱਖੀ ਆਕਾਸ਼ਵਾਣੀ ਜਲੰਧਰ

‘ਸਾਡਾ ਸਰੋਤਾ ਸੰਘ, ਮੀਡੀਆ ਕਰਮੀ ਸੰਗ’ ਦਾ ਸਾਲਾਨਾ ਸਮਾਗਮ ’ਚ ਆਕਾਸ਼ਵਾਣੀ/ ਦੂਰਦਰਸ਼ਨ ਦੀਆਂ ਪ੍ਰਮੁੱਖ ਸਖਸ਼ੀਅਤਾਂ ਸਨਮਾਨਿਤ
ਕਨੇਡਾ, ਵੈਨਕੂਵਰ (ਕੁਲਦੀਪ ਚੁੰਬਰ) -ਰੇਡੀਓ ਤੇ ਦੂਰਦਰਸ਼ਨ ਨੇ ਸੂਚਨਾ, ਗਿਆਨ ਤੇ ਮਨੋਰੰਜਨ ਦਾ ਮੋਹਰੀ ਅਤੇ ਲੋਕਾਂ ਦਾ ਅੰਗ ਬਣ ਕੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਅਤੇ ਹੁਣ ਤੱਕ ਸਰੋਤਿਆਂ ਦੇ ਦਿਲ੍ਹਾਂ ਵਿਚ ਰਾਜ ਕਰ ਰਿਹਾ ਹੈ। ਰੇਡੀਓ/ਟੀ ਵੀ ਦੇ ਦਰਸ਼ਕਾਂ/ਸਰੋਤਿਆਂ ਦੇ ਸਾਰੇ ਵਰਗਾਂ ਨੇ ਆਪਣੇ ਹੁੰਗਾਰੇ ਨਾਲ ਇਸ ਨੂੰ ਨਵੀਂ ਦਸ਼ਾ ਤੇ ਦਿਸ਼ਾ ਦਿੱਤੀ ਹੈ। ਇਹ ਸ਼ਬਦ ਪ੍ਰਧਾਨ ਜਗਦੀਸ਼ ਪਾਲ ਮਹਿਤਾ ਦੀ ਅਗਵਾਈ ਹੇਠ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਮੁੱਖੀ ਪਰਮਜੀਤ ਸਿੰਘ ਨੇ ਦਰਸ਼ਕ ਸਰੋਤਾ ਸੰਘ ਵਲੋਂ ਕਰਵਾਏ ਗਏ ‘ਸਾਡਾ ਸਰੋਤਾ ਸੰਘ, ਮੀਡੀਆ ਕਰਮੀ ਸੰਗ’ ਦੇ ਸਾਲਾਨਾ ਸਦਭਾਵਨਾ ਦਰਸ਼ਕ ਸਰੋਤਾ ਤੇ ਮੀਡੀਆ ਕਰਮੀ ਮਿਲਣੀ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਪ੍ਰਗਟ ਕੀਤੇ। ਇਨ੍ਹਾਂ ਤੋਂ ਇਲਾਵਾ ਆਕਾਸ਼ਵਾਣੀ ਜਲੰਧਰ ਦੀ ਸਾਬਕ ਪ੍ਰੋਗਰਾਮ ਮੁੱਖੀ ਸੰਤੋਸ਼ ਰਿਸ਼ੀ, ਸਾਬਕਾ ਡੀ ਡੀ ਜੀ ਓਮ ਗੌਰੀ ਦੱਤ ਸ਼ਰਮਾ, ਉੱਘੇ ਮੀਡੀਆ ਕਰਮੀ ਤੀਰਥ ਸਿੰਘ ਢਿੱਲੋਂ, ਨਿਊਜ਼ ਰੀਡਰ ਅਵਤਾਰ ਸਿੰਘ, ਸੱਭਿਆਚਾਰਕ ਦੂਤ ਦਿਲਬਾਗ ਸਿੰਘ ਖ਼ਤਰਾਏ ਕਲਾਂ, ਪ੍ਰੋਡਿਊਸਰ ਬਲਕਾਰ ਸਿੰਘ ਅਤੇ ਹੋਰਾਂ ਨੇ ਵੀ ਰੇਡੀਓ ਤੇ ਦੂਰਦਰਸ਼ਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਗੁਰਮੀਤ ਖ਼ਾਨਪੁਰੀ, ਮਿ. ਸੰਤੋਖ ਸਿੰਘ ਤੇ ਅਵਤਾਰ ਸਿੰਘ ਬੱਸੀਆਂ ਦੀ ਨਿਰਦੇਸ਼ਨਾ ਹੇਠ ਨਿਵੇਕਲਾ ਆਕਾਰਸ਼ਣ ਰਿਹਾ ਦੂਰਦਰਸ਼ਨ ਤੇ ਰੇਡੀਓ ਜਗਤ ਦੀਆਂ ਐਂਕਰ ਸਖਸ਼ੀਅਤਾਂ ਦਾ ਸਨਮਾਨ ਸਮਾਰੌਹ ਜਿਸ ਵਿਚ ਮੈਡਮ ਸੁਖਜੀਤ ਕੌਰ, ਕਮਲੇਸ਼ ਗੁਲਾਟੀ, ਤੀਰਥ ਸਿੰਘ ਢਿੱਲੋਂ, ਪੂਜਾ ਹਾਂਡਾ, ਦੀਪਾਲੀ ਵਧਵਾ, ਰਿਚਾ ਗਿੱਲਹੋਤਰਾ, ਨਿਊਜ਼ ਰੀਡਰ ਅਵਤਾਰ ਸਿੰਘ ਢਿੱਲੋਂ, ਗਗਨਦੀਪ ਸੌਂਧੀ, ਕਮਲਪ੍ਰੀਤ ਕੌਰ, ਕ੍ਰਿਤਿਕਾ, ਕੁਲਵਿੰਦਰ ਕੌਰ, ਨਵਜੋਤ ਕੌਰ ਸਿੱਧੂ, ਰਚਨਾ ਸੇਵਕ, ਆਸ਼ਾ ਕੱਸ਼ਯਪ, ਸੰਜੀਵ ਖੰਨਾ, ਸੋਨੀਆ ਸੈਣੀ, ਸਵਿਤਾ ਧਮੀਜਾ, ਆਸ਼ਾ ਆਦਿ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਸਨਮਾਨਿਤ ਕੀਤਾ ਗਿਆ। ਅਗਲੇ ਪ੍ਰੋਗਰਾਮ ਦੀ ਖਿੱਚ ਦਾ ਕਾਰਨ ਬਣਿਆ ਡਾ. ਅਰਮਪ੍ਰੀਤ ਸਿੰਘ ਸਟੇਟ ਐਵਾਰਡੀ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਸਰਕਾਰੀ ਸੀਨੀ ਸੈਕੰਡਰੀ ਸਕੂਲ ਲਾਂਬੜਾ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦਾ ਸੱਭਿਆਚਾਰਕ ਪ੍ਰੋਗਰਾਮ, ਜਿਸ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਸਟੇਜ ਸਕੱਤਰ ਦੀ ਸੇਵਾ ਐਡਵੋਕੇਟ ਮੋਹਣ ਲਾਲ ਅਤੇ ਗਗਨਦੀਪ ਸੌਂਧੀ ਨੇ ਕੀਤੀ। ਇਸ ਤੋਂ ਪਹਿਲਾਂ ਕਵੀ ਦਰਬਾਰ/ਵਾਰਤਕ ਸੈਸ਼ਨ ਦੌਰਾਨ ਅਵਤਾਰ ਸਿੰਘ ਬੱਸੀਆਂ, ਜਤਿੰਦਰ ਭਾਸਕਰ, ਕੁਲਦੀਪ ਸਿੰਘ ਚੌਹਾਨ, ਲੀਲਾ ਰਾਏ, ਸੀਮਾ ਭਾਟੀਆ, ਪਰਮਜੀਤ ਬਾਘਾ ਪੁਰਾਣਾ ਤੇ ਕਈ ਹੋਰਾਂ ਨੇ ਵੱਖਰਾ ਰੰਗ ਬੰਨਿਆ। ਗੁਰਮੀਤ ਖ਼ਾਨਪੁਰੀ ਤੇ ਸੰਤੋਖ ਸਿੰਘ ਦੁਆਰਾ ਖੁੰਢ ਚਰਚਾ ਵਿਚ ਐਂਕਰਾਂ ਤੇ ਦਰਸ਼ਕਾਂ ਦੀ ਸਿੱਧੀ ਗੱਲਬਾਤ ਵਾਲਾ ਵਿਲੱਖਣ ਪ੍ਰੋਗਰਾਮ ਆਪਣੀ ਛਾਪ ਛੱਡ ਗਿਆ। ਇਸ ਪ੍ਰੋਗਰਾਮ ਵਿਚ ਪ੍ਰਧਾਨ ਜਗਦੀਸ਼ ਪਾਲ ਮਹਿਤਾ, ਸ੍ਰਪਰਸਤ ਸੁੱਖਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਸ ਜਲੰਧਰ ਵਿਰਸਾ ਵਿਹਾਰ ਵਿਖੇ ਕਰਵਾਏ ਸਮਾਗਮ ਵਿਚ ਮੇਜਬਾਨ ਗੁਰਮੀਤ ਖ਼ਾਨਪੁਰੀ, ਮਿਸਤਰੀ ਸੰਤੋਖ ਸਿੰਘ ਤੇ ਅਵਤਾਰ ਸਿੰਘ ਬੱਸੀਆਂ ਤੋਂ ਇਲਾਵਾ ਕੁਲਦੀਪ ਸਿੰਘ ਚੌਹਾਨ, ਸੱਤਪਾਲ ਸਿੰਘ ਖੇੜੀ, ਜਤਿੰਦਰ ਭਾਸਕਰ, ਐਡਮਨ ਜਗਤਾਰ ਸਿੰਘ, ਐਡਵੋਕੇਟ ਮੋਹਣ ਲਾਲ, ਐਸ ਡੀ ਓ ਰਘਵੀਰ ਸਿੰਘ, ਜਗੀਰ ਸਿੰਘ ਵੀ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ
Next articleਮਿੰਨੀ ਪ੍ਰਾਇਮਰੀ ਸਕੂਲ ਖੇਡ  ਜਿਲ੍ਹਾ ਪੱਧਰੀ ਤਿੰਨ ਰੋਜ਼ਾ ਖੇਡ ਟੂਰਨਾਮੈਂਟ 7 ਤੋਂ ਸ਼ੁਰੂ – ਜਗਵਿੰਦਰ ਸਿੰਘ