(ਸਮਾਜ ਵੀਕਲੀ)
ਮਾੜੇ ਬੰਦੇਂ ਦਾ ਹੱਕ ਮਾਰ ਕੇ ਖਾਣ,
ਦਿਖਾਵੇ ਲਈ ਕਰਦੇ ਫਿਰਦੇ ਨੇ ਦਾਨ !
ਗ਼ਰੀਬਾਂ ਦਾ ਖੂਨ ਚੂਸ-ਚੂਸ ਪੀ ਲਿਆਂ,
ਨੀਅਤੋਂ ਬੇ-ਰਹਿਮ ਫਿਰ ਵੀ ਨਹੀਂ ਰੱਜਦੇ !
ਲੰਕਾਂਪਤੀ ਨਾਲੋ ਵੀ ਜਿਆਦਾਂ ਖਤਰਨਾਕ ਨੇ
ਇਸ ਧਰਤੀ ਤੇਂ ,ਰਾਵਣ ਅੱਜ ਦੇ !
ਵੋਟਾਂ ਵੇਲੇ ਜਨਤਾਂ ਅੱਗੇ ਹੱਥ ਜੋੜਦੇ ,
ਮਗਰੋਂ ਵੋਟਾਂ ਦਾ ਮੁੱਲ ਵੀ ਨਹੀਂ ਮੋੜਦੇ !
ਅੱਜ ਸਾਡੇ ਦੇਸ਼ ਦੀ ਹਾਲਤ ਖਰਾਬ ਨਾ ਹੁੰਦੀ ,
ਜੇ ਹੁੰਦੇਂ ਸਾਡੇ ਲੀਡਰ ਚੱਜ ਦੇ !
ਲੰਕਾਂਪਤੀ ਨਾਲੋ ਵੀ ਜਿਆਦਾਂ ਖਤਰਨਾਕ ਨੇ
ਇਸ ਧਰਤੀ ਤੇਂ ,ਰਾਵਣ ਅੱਜ ਦੇ !
ਬਾਲਾਤਕਾਰੀਆਂ ਨੇ ਇਸ ਦੇਸ਼ ਵਿੱਚ ਬੜੀ ਚੱਕੀ ਏ ਅੱਤ,
ਦਿਨ-ਦਿਹਾੜੇ ਧੀਆਂ ਭੈਣਾਂ ਦੀ ਲੁੱਟਦੇ ਨੇ ਪੱਤ !
ਔਰਤਾਂ ਦੀਆਂ ਇੱਜ਼ਤਾਂ ਨੂੰ ਨਿਲਾਮ ਜਿਹੜੇ ਕਰਦੇ,
ਅੱਜ ਵੀ ਉਹਨਾਂ ਦੇ ਸਿਰ ਤੇਂ ਤਾਜ ਨੇ ਸੱਜਦੇ !
ਲੰਕਾਂਪਤੀ ਨਾਲੋ ਵੀ ਜਿਆਦਾਂ ਖਤਰਨਾਕ ਨੇ
ਇਸ ਧਰਤੀ ਤੇਂ ,ਰਾਵਣ ਅੱਜ ਦੇ !
ਹਰ ਧਰਮ ਵਿੱਚ ਖੱਚ ਬੰਦੇਂ ਹੁੰਦੇਂ ਨੇ ਚਾਰ,
ਬਣ ਕੇ ਬਹਿ ਜਾਂਦੇ ਨੇ ਧਰਮ ਦੇ ਠੇਕੇਦਾਰ!
ਜਾਤਾਂ-ਪਾਤਾਂ ਦੇ ਨਾਂ ਤੇਂ ਲੌਕਾਂ ਨੂੰ ਲੜਾਉਣ ਲਈ,
ਸਟੇਜ਼ਾਂ ਦੇ ਉੱਤੇਂ ਚੜ-ਚੜ ਗੱਜਦੇ !
ਲੰਕਾਂਪਤੀ ਨਾਲੋ ਵੀ ਜਿਆਦਾਂ ਖਤਰਨਾਕ ਨੇ
ਇਸ ਧਰਤੀ ਤੇਂ ,ਰਾਵਣ ਅੱਜ ਦੇ !
ਸਾਡੀ ਨੌਜਵਾਨੀ ਦਾ ਕਰਦੇ ਪਏ ਨੇ ਘਾਣ,
ਨਸ਼ਾ ਵੇਚ ਕੇ ਚਲਾਉਂਦੇ ਨੇ ਆਪਣੀ ਦੁਕਾਨ!
ਫੜ ਕੇ ਸਾਰੇ ਨਸ਼ਾ ਤਸਕਰਾਂ ਨੂੰ ,
ਕਿਉਂ ਨੀ ਜੇਲਾਂ ਦੇ ਵਿੱਚ ਤੁਸੀ ਕੱਜਦੇ !
ਲੰਕਾਂਪਤੀ ਨਾਲੋ ਵੀ ਜਿਆਦਾਂ ਖਤਰਨਾਕ ਨੇ
ਇਸ ਧਰਤੀ ਤੇਂ ,ਰਾਵਣ ਅੱਜ ਦੇ !
ਰੱਬ ਦੇ ਘਰ ਬਹਿ ਕੇ ਮਾਰੀ ਜਾਂਦੇ ਨੇ ਗੱਪ,
ਨਕਲੀ ਬਾਬੇ ਹੁੰਦੇ ,ਸਮਾਜ ਲਈ ਜਹਿਰੀਲੇ ਸੱਪ !
ਆਪਣੇ-ਆਪ ਨੂੰ ਸਮਝ ਲੈਂਦੇ ਰੱਬ ,
ਗ਼ੱਦੀ ਤੇਂ ਬਹਿ ਕੇ ਤੀਰ ਤੁੱਕੇ ਫਿਰ ਵੱਜਦੇ !
ਲੰਕਾਂਪਤੀ ਨਾਲੋ ਵੀ ਜਿਆਦਾਂ ਖਤਰਨਾਕ ਨੇ
ਇਸ ਧਰਤੀ ਤੇਂ ,ਰਾਵਣ ਅੱਜ ਦੇ !
ਰਾਹੁਲ ਲੋਹੀਆਂ