ਬੁਢਲਾਡਾ (ਸਮਾਜ ਵੀਕਲੀ)- ਪਿਛਲੇ ਦਿਨੀਂ ‘ਜੇ ਐੱਨ ਯੂ’ ਦਿੱਲੀ ਵਿਖੇ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ, ਯੂ ਕੇ ਅਤੇ ਜੇ ਐਨ ਯੂ ਨਵੀਂ ਦਿੱਲੀ ਵਲੋਂ ਸਾਂਝੇ ਯਤਨਾਂ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੁਕੰਮਲ ਜੀਵਨੀ ‘ਤੇ ਬਹੁਪੱਖੀ ਖੋਜ ਕਰਵਾਉਣ ਲਈ ਵਿਸ਼ੇਸ਼ ਸੈਮੀਨਾਰ ਕੀਤਾ ਗਿਆ ਜਿਸ ਵਿਚ ਸਾਰੇ ਭਾਰਤ ਵਿੱਚੋਂ ਯੂਨੀਵਰਸਿਟੀ ਪੱਧਰ ‘ਤੇ ਖੋਜ ਕਾਰਜਾਂ ਨਾਲ ਜੁੜੇ ਹੋਏ 250 ਵਿਦਵਾਨਾਂ ਨੂੰ ਬੁਲਾਇਆ ਗਿਆ ਜਿਸ ਵਿੱਚ ਪੰਜਾਬ ਵਿੱਚੋਂ ਡਾ ਰੌਣਕੀ ਰਾਮ,ਪੰਜਾਬ ਯੂਨੀਵਰਸਿਟੀ ਸ੍ਰੀ ਰਮੇਸ਼ ਚੰਦਰ ਰਿਟਾ. ਆਈ ਐੱਫ ਐੱਸ ਅਤੇ ਰੂਪ ਲਾਲ ਰੂਪ ,ਸਟੇਟ ਅਵਾਰਡੀ ਨੂੰ ਬੁਲਾਇਆ ਗਿਆ ਸੀ ਅਤੇ ਜਪਾਨ ਤੋਂ ਡਾ ਕੈਂਟਾ ਅਤੇ ਆਸਟ੍ਰੇਲੀਆ ਤੋਂ ਡਾ ਪੀਟਰ ਨੇ ਆਨ ਲਾਈਨ ਸੈਮੀਨਾਰ ਵਿੱਚ ਹਿੱਸਾ ਲਿਆ ।
ਪ੍ਰਬੰਧਕ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਇਹ ਵਿਸ਼ੇਸ਼ ਖੋਜ ਕਰਵਾ ਰਹੇ ਹਨ ।ਜੋ ਵੀ ਇਸ ਖੋਜ ਵਿਚੋਂ ਨਿਕਲ ਕੇ ਸਾਹਮਣੇ ਆਏਗਾ ਉਸ ਨੂੰ ਭਾਰਤ ਤੇ ਹੋਰ ਦੁਨੀਆਂ ਦੀਆਂ ਪ੍ਰਮੁੱਖ ਭਾਸ਼ਾਵਾਂ ਪੜ੍ਹਨ ਲਈ ਕਿਤਾਬੀ ਰੂਪ ਦਿੱਤਾ ਜਾਵੇਗਾ। ਇਸ ਸੈਮੀਨਾਰ ਵਿੱਚ ਸ਼ਾਮਲ ਲੇਖਕ ਰੂਪ ਲਾਲ ਰੂਪ ਜੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਉਮੀਦ ਹੈ ਗੁਰੂ ਰਵਿਦਾਸ ਜੀ ਦੇ ਜੀਵਨ ਸਬੰਧੀ ਬੜਾ ਕੁਝ ਨਵਾਂ ਸਾਹਮਣੇ ਆਵੇਗਾ ਜਿਸ ਦੀ ਆਮ ਲੋਕਾਂ ਨੂੰ ਅਜੇ ਤੱਕ ਜਾਣਕਾਰੀ ਨਹੀਂ ਹੈ।
———
ਮੇਜਰ ਸਿੰਘ ‘ਬੁਢਲਾਡਾ’