ਸੈਂਟਰ ਸਕੂਲ ਭਾਣੋਂ ਲੰਗਾ ਬਣਿਆ ਓਵਰਆਲ ਚੈਂਪੀਅਨ
ਕਪੂਰਥਲਾ, ( ਕੌੜਾ )– ਕਪੂਰਥਲਾ-1 ਦਾ ਬਲਾਕ ਪੱਧਰੀ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਦਾ ਦੋ ਰੋਜ਼ਾ ਖੇਡ ਟੂਰਨਾਮੈਂਟ ਅੱਜ ਧੂਮ ਧੜੱਕੇ ਨਾਲ ਸੰਪਨ ਹੋ ਗਿਆ। ਇਹ ਖੇਡ ਟੂਰਨਾਮੈਂਟ ਭਾਣੋ-ਲੰਗਾ ਸੈਂਟਰ ਦੇ ਸੈਂਟਰ ਹੈੱਡ ਟੀਚਰ ਸੰਤੋਖ਼ ਸਿੰਘ ਮੱਲ੍ਹੀ ਦੀ ਦੇਖ਼ ਰੇਖ ਹੇਠ ਸੰਪਨ ਹੋਇਆ , ਇਹਨਾਂ ਖੇਡ ਮੁਕਾਬਲਿਆਂ ਦੌਰਾਨ ਜਗਵਿੰਦਰ ਸਿੰਘ ਡੀ.ਈ.ਓ (ਐ.ਸਿੱ) ਕਪੂਰਥਲਾ , ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ ਡਿਪਟੀ ਡੀ.ਈ.ਓ (ਸੈ.ਸਿੱ) ਕਪੂਰਥਲਾ, ਰਜੇਸ਼ ਕੁਮਾਰ ਬੀ.ਪੀ.ਈ.ਓ ਕਪੂਰਥਲਾ -1, ਰੌਸ਼ਨ ਖੈੜਾ ਸਟੇਟ ਐਵਾਰਡੀ , ਪ੍ਰਿੰਸੀਪਲ ਅਮਰੀਕ ਸਿੰਘ ਨੰਢਾ, ਜਿਲਾ ਪ੍ਰਾਇਮਰੀ ਸਕੂਲ ਖੇਡਾਂ ਦੇ ਕੋ ਆਰਡੀਨੇਟਰ ਲਕਸ਼ਦੀਪ ਸ਼ਰਮਾ, ਪੀ ਟੀ ਆਈ ਕੁਲਬੀਰ ਕਾਲੀ ਟਿੱਬਾ, ਸਾਬਕਾ ਸੈਂਟਰ ਹੈੱਡ ਟੀਚਰ ਮੈਡਮ ਅਮਰਜੀਤ ਕੌਰ, ਅਵਤਾਰ ਸਿੰਘ ਝੰਮਟ ਅਤੇ ਅਮਨਦੀਪ ਸਿੰਘ ਆਰ ਸੀ ਐੱਫ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਇਨਾਮ ਤਕਸੀਮ ਕੀਤੇ ।
ਸਰਪੰਚ ਰਛਪਾਲ ਸਿੰਘ ਭਾਣੋ ਲੰਗਾ, ਜੱਥੇ :ਰਣਜੀਤ ਸਿੰਘ ਚਾਹਲ , ਗੁਰਪ੍ਰੀਤ ਸਿੰਘ ਚਾਹਲ , ਤੀਰਥ ਸਿੰਘ ਭਾਊ , ਐੱਸ ਡੀ ਓ ਇੰਜ : ਗੁਰਨਾਮ ਸਿੰਘ ਬਾਜਵਾ, ਤਰਸੇਮ ਸਿੰਘ ਤੋਗਾਂਵਾਲ, ਕੰਵਲਜੀਤ ਸਿੰਘ ਸ਼ਾਲਾਪੁਰ, ਕੁਲਦੀਪ ਸਿੰਘ ਯੂ ਐਸ ਏ , ਅਵਤਾਰ ਸਿੰਘ ਯੂ ਕੇ, ਸਾਬਕਾ ਪ੍ਰਧਾਨ ਗੁਰਮੇਲ ਸਿੰਘ ਚਾਹਲ , ਪ੍ਰਧਾਨ ਲਾਲ ਸਿੰਘ , ਪੰਚ ਗੁਰਦੇਵ ਸਿੰਘ , ਡਾ. ਸਰਦੂਲ ਸਿੰਘ ਕਾਹਲੋ, ਪੰਡਿਤ ਲਾਭ ਚੰਦ ਥਿਗਲੀ,ਨੰਬਰਦਾਰ ਜਸਵੰਤ ਸਿੰਘ ਚਾਹਲ, ਬਾਬਾ ਜਗਤਾਰ ਸਿੰਘ, ਪੰਚ ਮਲਕੀਤ ਸਿੰਘ, ਫ਼ਕੀਰ ਸਿੰਘ ਚਾਹਲ, ਅਧਿਆਪਕ ਮਨਜੀਤ ਸਿੰਘ ਮਠਾੜੂ ਆਦਿ ਪਤਵੰਤੇ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ ਅਤੇ ਦੋ ਰੋਜ਼ਾ ਖੇਡ ਟੂਰਨਾਂਮੈਂਟ ਨੂੰ ਸਫਲ ਬਣਾਉਣ ਲਈ ਆਰਥਿਕ ਸਹਿਯੋਗ ਦਿੱਤਾ।
ਇਹਨਾਂ ਖੇਡਾਂ ਦੌਰਾਨ ਮੰਚ ਸੰਚਾਲਨ ਅਤੇ ਕੁਮੈਂਟਰੀ ਦੀ ਭੂਮਿਕਾ ਵਿੱਚ ਗੁਰਮੁਖ ਸਿੰਘ ਹੈੱਡ ਟੀਚਰ ਅਤੇ ਰੇਸ਼ਮ ਸਿੰਘ ਸੈਂਟਰ ਹੈੱਡ ਟੀਚਰ ਨੇ ਬਾਖੂਬੀ ਨਿਭਾਈ । ਪ੍ਰਬੰਧਕਾਂ ਅਨੁਸਾਰ ਖੇਡਾਂ ਵਿੱਚ ਕੱਬਡੀ ਨੈਸ਼ਨਲ ਸਟਾਈਲ ( ਲੜਕੇ ), ਕੱਬਡੀ ਸਰਕਲ ਸਟਾਈਲ ( ਲੜਕੇ ) , ਕੱਬਡੀ ਨੈਸ਼ਨਲ ਸਟਾਈਲ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਕੇ ਓਵਰਆਲ ਟਰਾਫੀ ਉਤੇ ਸੈਂਟਰ ਭਾਣੋਂ ਲੰਗਾ ਨੇ ਕਬਜ਼ਾ ਕੀਤਾ । ਸੰਧੂ ਚੱਠਾ ਦੀ ਟੀਮ ਕੱਬਡੀ ਦੇ ਤਿੰਨੋਂ ਮੁਕਾਬਲਿਆਂ ਵਿੱਚ ਦੂਸਰੇ ਸਥਾਨ ਤੇ ਰਹੀ ।
ਇਸੇ ਤਰ੍ਹਾਂ ਅਥਲੈਟਿਕਸ ਮੁਕਾਬਲਿਆਂ ਵਿੱਚ 100 ਮੀਟਰ ਦੋੜ ਵਿੱਕੀ ਕਾਲਾ-ਸੰਘਿਆਂ ,ਰਵੀ ਖੇੜ੍ਹਾ ਦੋਨਾਂ ,ਅਮ੍ਰਿਤਪਾਲ ਭਾਣੋਂ ਲੰਗਾਂ ਨੇ ਜਿੱਤ ਹਾਸਿਲ ਕੀਤੀ । 200 ਮੀਟਰ ਵਿੱਚ ਵਿੱਕੀ ਕਾਲਾ ਸੰਘਿਆਂ , ਵਿਵੇਕ ਕਾਲਾ ਸੰਘਿਆਂ ਤੇ ਯਵਰਾਜ ਖੈੜਾ ਦੋਨਾ ਨੇ ਜਿੱਤ ਹਾਸਿਲ ਕੀਤੀ । 400 ਮੀਟਰ ਸਿਂਧਾਤ ਕਾਲਾ ਸੰਘਿਆਂ , ਕ੍ਰਿਸ਼ਨਾ ਕਾਲਾ ਸੰਘਿਆਂ , ਸਹਿਜਦੀਪ ਭਾਣੋ ਲੰਗਾ ਨੇ ਜਿੱਤ ਪ੍ਰਾਪਤ ਕੀਤੀ । ਵਿਵੇਕ ਕਾਲਾ ਸੁੰਘਿਆ, ਹਰਪ੍ਰੀਤ ਭਾਣੋਲੰਗਾ , ਦੀਪਕ ਸੇਖੂਪੁਰ ਨੇ ਜਿੱਤ ਹਾਸਿਲ ਕੀਤੀ । ਰਵੀ ਕਸਯਪ ਸੰਧੂ ਚੱਠਾ, ਰਵੀ ਖੈੜਾ ਦੋਨਾ , ਪ੍ਰਿਸ਼ ਭਾਣੋ ਲੰਗਾ ਨੇ ਲੰਬੀ ਛਾਲ ਵਿੱਚ ਜਿੱਤ ਪ੍ਰਾਪਤ ਕੀਤੀ । ਕੁਸ਼ਤੀ ਮੁਕਾਬਲਿਆਂ ਦੇ 25 ਕਿਲੋ ਭਾਰ ਵਰਗ ਵਿੱਚ ਸਮੀਰ ਨੇ ਨੈਤਿਕ ਨੂੰ ਹਰਾਇਆ । 28 ਕਿਲੋ ਵਰਗ ਵਿੱਚ ਕਰਨ ਨੇ ਸਾਹਿਲ ਮੁਹੰਮਦ ਨੂੰ ਹਰਾਇਆ । 30 ਕਿਲੋ ਵਰਗ ਵਿੱਚ ਮਨੀਰ ਮੁਹੰਮਦ ਨੇ ਮੁਹੰਮਦ ਹਨੀਫ਼ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ । 32 ਕਿਲੋ ਵਿੱਚ ਰਹਿਮਾਨ ਅਲੀ ਜੇਤੂ ਰਿਹਾ । ਲੜਕੀਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਮਨਮੀਤ ਕੌਰ ਹਰਸਿਮਰਤ ਕੌਰ ਤਨਵੀਰ ਕੌਰ ਜੇਤੂ , 200 ਮੀਟਰ ਸੰਜਨਾ , ਤਨਵੀਰ ਕੌਰ ਅਤੇ ਵੰਸ਼ਿਕਾ ਸ਼ਰਮਾ ਨੇ ਜਿੱਤ ਹਾਸਿਲ ਕੀਤੀ । 400 ਮੀਟਰ ਵਿਚ ਪਾਰਵਤੀ , ਰਾਧਿਕਾ , ਗਰਮੀਤ ਕੌਰ ਜੇਤੂ ਰਹੀਆਂ । 600 ਮੀਟਰ ਵਿੱਚ ਪਾਰਵਤੀ , ਹਰਸਿਮਰਤ ਕੌਰ ਅਤੇ ਆਰਤੀ ਜੇਤੂ ਰਹੀਆਂ । ਯੋਗਾ (ਲੜਕੇ) ਵਿੱਚ ਭਾਣੋ ਲੰਗਾ ਦੀ ਟੀਮ ਅਤੇ (ਲੜਕੀਆਂ) ਦੇ ਮੁਕਾਬਲੇ ਵਿਚ ਸ਼ੇਖੂਪੁਰ ਦੀ ਟੀਮ ਜੇਤੂ ਰਹੀ । ਫੁੱਟਬਾਲ ਵਿੱਚ ਭਾਣੋ ਲੰਗਾ ਦੀ ਟੀਮ ਜੇਤੂ ਰਹੀ । ਇਸ ਮੌਕੇ ਹੋਰਨਾ ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਕਲੱਸਟਰ ਇੰਚਾਰਜ਼, ਅਧਿਆਪਕ , ਟੀਮ ਇੰਚਾਰਜ਼, ਖੇਡ ਕਨਵੀਨਰ ਤੇ ਸਹਾਇਕ ਖੇਡ ਕਨਵੀਨਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly