‘ਧੰਮ ਚੱਕਰ ਪ੍ਰਵਰਤਨ ਦਿਵਸ’ ਸਮਾਗਮ 14 ਨੂੰ
ਡਾ: ਬਲਬਿੰਦਰ ਕੁਮਾਰ ਮੁੱਖ ਮਹਿਮਾਨ ਅਤੇ ਭੰਤੇ ਪ੍ਰਗਿਆ ਬੋਧੀ ਹੋਣਗੇ ਵਿਸ਼ੇਸ਼ ਮਹਿਮਾਨ
ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਜਲੰਧਰ ਵਿਖੇ ‘ਧੰਮ ਚੱਕਰ ਪ੍ਰਵਰਤਨ ਦਿਵਸ’ ਸਮਾਗਮ 14 ਅਕਤੂਬਰ ਨੂੰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਅੰਬੇਡਕਰ ਭਵਨ ਉਹ ਜਗ੍ਹਾ ਹੈ ਜਿਥੇ ਅੱਜ ਤੋਂ 72 ਵਰ੍ਹੇ ਪਹਿਲਾਂ 1951 ਵਿਚ ਡਾ. ਬੀ. ਆਰ. ਅੰਬੇਡਕਰ ਨੇ ਇੱਕ ਵਿਸ਼ਾਲ ਜਨ ਸਮੂਹ ਨੂੰ ਸੰਬੋਧਨ ਕੀਤਾ। 14 ਅਕਤੂਬਰ 1956 ਨੂੰ ਨਾਗਪੁਰ ਦੀ ਧਰਤੀ ‘ਤੇ ਬਾਬਾ ਸਾਹਿਬ ਡਾ. ਅੰਬੇਡਕਰ ਨੇ ਆਪਣੇ ਲੱਖਾਂ ਅਨੁਆਈਆਂ ਨਾਲ ਬੁੱਧ ਧੰਮ ਦੀਖਸ਼ਾ ਲੈ ਕੇ ਧੰਮ ਕ੍ਰਾਂਤੀ ਦਾ ਮੁੱਢ ਬੰਨ੍ਹਿਆ ਸੀ। ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਇਸ ਦਿਨ ਨੂੰ ਹਰ ਸਾਲ ‘ਧੰਮ ਚੱਕਰ ਪ੍ਰਵਰਤਨ ਦਿਵਸ’ ਦੇ ਰੂਪ ਵਿਚ ਮਨਾਉਂਦੀ ਆ ਰਹੀ ਹੈ। ਇਸ ਬਾਰ ਸਮਾਗਮ ਦੇ ਮੁੱਖ ਮਹਿਮਾਨ ਡਾ: ਬਲਬਿੰਦਰ ਕੁਮਾਰ, ਸਹਾਇਕ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦ ਗਿਰੀ ਰੀਜਨਲ ਸੈਂਟਰ, ਹੁਸ਼ਿਆਰਪੁਰ ਅਤੇ ਵਿਸ਼ੇਸ਼ ਮਹਿਮਾਨ ਸਤਿਕਾਰਯੋਗ ਭੰਤੇ ਪ੍ਰਗਿਆ ਬੋਧੀ ਜੀ, ਤਕਸ਼ਿਲਾ ਮਹਾਬੁੱਧ ਵਿਹਾਰ, ਲੁਧਿਆਣਾ ਹੋਣਗੇ। ਮਿਸ਼ਨਰੀ ਕਲਾਕਾਰ ਜਗਤਾਰ ਵਰਿਆਣਵੀ ਐਂਡ ਪਾਰਟੀ ਵੀ ਆਪਣੀ ਹਾਜਰੀ ਲਾਗਵਾਉਂਗੇ। ਇਹ ਜਾਣਕਾਰੀ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੰਦਿਆਂ ਸਮੂਹ ਵੀਰਾਂ ਅਤੇ ਭੈਣਾਂ ਨੂੰ ਪਰਿਵਾਰ ਸਹਿਤ ਸਮਾਗਮ ਵਿਚ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)