(ਸਮਾਜ ਵੀਕਲੀ)
ਦਿਨ ਦੀ ਵੀ ਕਿਉਂ ਵੇਖੀਂ ਜਾਨਾਂ।
ਸਮਝਦਾ ਕਿਉਂ ਤੂੰ ਨਹੀਂ ਅਣਜਾਨਾ।
ਜੋ ਵੇਖਦਾ ਓਹ ਤੇਰੇ ਸੁਪਨੇ ਨੇ।
ਤੂੰ ਹੱਥ ਦੇ ਕੇ ਰੋਕ ਲਵੀਂ ,
ਜੇ ਰੁਕ ਗਏ ਤਾ ਤੇਰੇ ਅਪਣੇ ਨੇ।
ਤੂੰ ਸਮਝਦਾ ਕਿਉਂ ਨਹੀਂ………….
ਏਹ ਕਲਯੁੱਗ ਆ ਵਿਸ਼ਵਾਸ ਨਾ ਕਰ ਤੂੰ।
ਨੇਰਿਆਂ ਚੋਂ ਮੰਜ਼ਿਲ ਤਲਾਸ਼ ਨਾ ਕਰ ਤੂੰ।
ਆਮੋਂ ਕਿਸੇ ਨੂੰ ਖ਼ਾਸ ਨਾ ਕਰ ਤੂੰ।
ਖ਼ਾਸ ਹੋਏ ਤਾਂ ਫਿਰ ਦਿਲ ਟੁਟਣੇ ਨੇ।
ਤੂੰ ਹੱਥ ਦੇ ਕੇ ਰੋਕ ਲਵੀਂ ,
ਜੇ ਰੁਕ ਗਏ ਤਾ ਤੇਰੇ ਅਪਣੇ ਨੇ।
ਤੂੰ ਸਮਝਦਾ ਕਿਉਂ ਨਹੀਂ………….
ਗੱਲ ਕਿਸੇ ਦੀ ਤਾਂ ਮੰਨੀਂ ਦੀ ਹੁੰਦੀ।
ਪਤੇ ਦੀ ਗੱਲ ਪੱਲੇ ਬੰਨੀ ਦੀ ਹੁੰਦੀ ।
ਆਕੜਖੋਰਾ ਦੀ ਆਕੜ ਭੰਨੀ ਦੀ ਹੁੰਦੀ।
ਤਾਂ ਜਾਕੇ ਕਿਤੇ ਮਸਲੇ ਮੁਕਣੇ ਨੇ।
ਤੂੰ ਹੱਥ ਦੇ ਕੇ ਰੋਕ ਲਵੀਂ ,
ਜੇ ਰੁਕ ਗਏ ਤਾ ਤੇਰੇ ਅਪਣੇ ਨੇ।
ਤੂੰ ਸਮਝਦਾ ਕਿਉਂ ਨਹੀਂ………….
ਮੇਰਾ ਕਿਹਾ ਤੂੰ ਅਜ਼ਮਾ ਕੇ ਵੇਖ ਲਾ।
ਨਹੀਂ ਤਾਂ ਹੋਰ ਠੋਕਰਾਂ ਖਾ ਕੇ ਵੇਖ ਲਾ।
ਨਰਿੰਦਰ ਲੜੋਈ ਰਾਹ ਪਾਕੇ ਵੇਖ ਲਾ।
ਫਿਰ ਵੀ ਸਿਰ ਥੱਲੇ ਸੁਟਣੇ ਨੇ।
ਤੂੰ ਹੱਥ ਦੇ ਕੇ ਰੋਕ ਲਵੀਂ ,
ਜੇ ਰੁਕ ਗਏ ਤਾ ਤੇਰੇ ਅਪਣੇ ਨੇ।
ਤੂੰ ਸਮਝਦਾ ਕਿਉਂ ਨਹੀਂ………….
ਨਰਿੰਦਰ ਲੜੋਈ ਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly