ਪ੍ਰੋਜੈਕਟ ਦਾ ਮੁੱਖ ਮਨੋਰਥ ਸੰਤੁਲਿਤ ਭੋਜਨ ,ਨਿੱਜੀ ਸੁਰੱਖਿਆ ,ਇੰਟਰਨੈਟ ਦੀ ਸਹੀ ਵਰਤੋਂ ਬਾਰੇ ਜਾਗਰੂਕ ਕਰਨਾ -ਬਿਕਰਮਜੀਤ ਥਿੰਦ
ਕਪੂਰਥਲਾ , 9 ਅਕਤੂਬਰ( ਕੌੜਾ )- ਰਾਸ਼ਟਰੀ ਜਨਸੰਖਿਆ ਪ੍ਰੋਜੈਕਟ ਅਧੀਨ ਜ਼ਿਲ੍ਹਾ ਪੱਧਰੀ ਰੋਲ ਪਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਸਰਕਾਰੀ ਹਾਈ ਸਕੂਲ ਧਾਲੀਵਾਲ ਦੋਨਾਂ ਵਿਖੇ ਜਿਲਾ ਸਿੱਖਿਆ ਅਧਿਕਾਰੀ ਦਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਚਲਾਏ ਗਏ , ਇਸ ਪ੍ਰੋਜੈਕਟ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਵੱਧ ਰਹੀ ਆਬਾਦੀ ਦੇ ਨਾਲ ਨਾਲ ਸੰਤੁਲਿਤ ਭੋਜਨ ,ਨਿੱਜੀ ਸੁਰੱਖਿਆ ,ਇੰਟਰਨੈਟ ਦੀ ਸਹੀ ਵਰਤੋਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨਾ ਹੈ।
ਜੀ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਪਿਆਰ ਕਰਨ ਦੀ ਸਲਾਹ ਦਿੱਤੀ ਤੇ ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਦੀ ਸਮੀਖਿਆ ਉੱਚ ਗੋਲ ਨਿਰਧਾਰਿਤ ਕਰਨ ਦੀ ਨਸੀਹਤ ਦਿੱਤੀ। ਜ਼ਿਲ੍ਹਾ ਨੋਡਲ ਅਧਿਕਾਰੀ ਸਨੀਲ ਬਜਾਜ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਰੋਲ ਪਲੇ ਮੁਕਾਬਲੇ ਲਈ ਜ਼ਿਲ੍ਹੇ ਦੇ 27 ਅਤੇ ਪੋਸਟਰ ਮੇਕਿੰਗ ਲਈ 25 ਸਕੂਲਾਂ ਨੇ ਭਾਗ ਲਿਆ।
ਟੈਕਨੀਕਲ ਸਹਾਇਕ ਜਗਦੀਪ ਜੰਮੂ ਅਤੇ ਈਵੈਂਟ ਕੋਆਰਡੀਨੇਟਰ ਸੁਖਵਿੰਦਰ ਸਿੰਘ ਢਿੱਲੋ ਦੇ ਨਤੀਜਿਆਂ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਰੋਲ ਪਲੇ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਹਾਈ ਸਕੂਲ ਦਿਆਲਪੁਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ ਨੇ ਦੂਜਾ ਤੇ ਖਾਲੂ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਵਿੱਚ ਸੀਨੀਅਰ ਛੰਨਾਂ ਸ਼ੇਰ ਸਿੰਘ ਨੇ ਪਹਿਲਾ ਖੈੜਾ ਦੋਨਾਂ ਨੇ ਦੂਸਰਾ ਤੇ ਸਰਕਾਰੀ ਹਾਈ ਸਕੂਲ ਚੱਕ ਪ੍ਰੇਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਨਾ ਮੁਕਾਬਲਾ ਜੱਜਮੈਂਟ ਜਗਜੀਤ ਸਿੰਘ ਪੰਮੀ, ਨਿੰਦਰਜੀਤ ਕੌਰ, ਹਿੰਦੀ ਮਿਸਟਰੈਸ ਤੇ ਜਤਿੰਦਰ ਕੌਰ, ਸੁਸ਼ਮਾ ਸ਼ਰਮਾ ,ਗਗਨਦੀਪ ਕੌਰ, ਮੋਹਨ ਲਾਲ ਸਾਬਕਾ ਆਰਟ ਐਂਡ ਕਰਾਫਟ ਅਧਿਆਪਕ ਨੇ ਬਾਖੂਬੀ ਨਿਭਾਈ।
ਸਕੂਲ ਮੁੱਖੀ ਕਸ਼ਮੀਰ ਕੌਰ ,ਕੁਲਜੀਤ ਕੌਰ, ਦਮਨਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਪ੍ਰੋਗਰਾਮ ਦੇ ਸਚਾਰੂ ਪ੍ਰਬੰਧ ਦੀ ਪ੍ਰਸ਼ੰਸ਼ਾ ਕਰਦੇ
ਹੋਏ ਮੁੱਖ ਮਹਿਮਾਨ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਮੋਮੈਂਟੋ ਦੇ ਨਾਲ ਰੋਲ ਪਲੇ ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 1500 ਦੂਸਰੇ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 1000 ਹਜ਼ਾਰ ਰੁਪਏ ਤੇ ਤੀਸਰੇ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 750 ਰੁਪਏ ਇਨਾਮ ਦਿੱਤੇ ।
ਇਸੇ ਤਰ੍ਹਾਂ ਪੋਸਟਰ ਮੇਕਿੰਗ ਚ ਕਰਮਵਾਰ 300 ਰੁਪਏ 150 ਦੇ
ਇਨਾਮ ਵੰਡੇ ਗਏ। ਸਮਾਗਮ ਚ ਸਤਪਾਲ ਖਾਲੂ ਦਾ ਵਿਸ਼ੇਸ਼ ਸਹਿਯੋਗ ਰਿਹਾ। ਡੀ ਐਮ ਆਈ ਟੀ ਦਵਿੰਦਰ ਘੁੰਮਣ ਤੇ ਹੁਸੈਨਪੁਰ, ਸੁਖਪ੍ਰੀਤ ਕੌਰ ਅੰਗਰੇਜੀ ਮਿਸਟਰੈਸ ਨੇ ਕਿਹਾ ਕਿ ਵਿਦਿਆਰਥੀਆਂ ਲਈ ਪ੍ਰਤੀਯੋਗਤਾ ਬੂਸਟਰ ਡੋਜ ਵਰਗਾ ਕੰਮ ਕਰੇਗੀ ਤੇ ਇਸ ਦੇ ਨਾਲ ਵਿਦਿਆਰਥੀਆਂ ਵੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਹੋਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly