ਮੇਹਲੀ (ਸਮਾਜ ਵੀਕਲੀ)- ਬਾਮਸੇਫ, ਡੀ ਐਸ ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਪਰੀਨਿਰਵਾਣ ਦਿਵਸ ਤੇ ਪਿੰਡ ਖੋਥੜਾਂ ਵਿਖੇ ਡਾ ਅੰਬੇਦਕਰ ਜੀ ਦੇ ਨਾਮ ਤੇ ਸਥਾਪਿਤ ਪਾਰਕ ਵਿਚ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਨੂੰ ਬਸਪਾ ਪੰਜਾਬ ਦੇ ਜਨਰਲ ਸਕੱਤਰ, ਬਸਪਾ ਇੰਚਾਰਜ ਹਲਕਾ ਬੰਗਾ ਦੀ ਅਗਵਾਈ ਵਿਚ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ. ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੀ ਪ੍ਰਵੀਨ ਬੰਗਾ ਨੇ ਆਖਿਆ ਪੰਜਾਬ ਦੇ ਜੰਮਪਲ ਸਾਹਿਬ ਕਾਂਸ਼ੀ ਰਾਮ ਜੀ ਨੇ ਬਾਬਾ ਸਾਹਿਬ ਡਾ ਅੰਬੇਦਕਰ ਜੀ ਦੇ ਕਥਨ ‘ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਉ ਉਹ ਬਗਾਵਤ ਕਰ ਦੇਣਗੇ’ ਉਨ੍ਹਾਂ ਦੇ ਨਾਹਰੇ ਨੂੰ ਸਚ ਕਰ ਦਿਖਾਇਆ. ਮਾਨਵੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਸਮਾਜ ਵਿਚ ਮਜਬੂਤ ਕਰਨ ਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਰਾਜ ਕਰਨ ਵਾਲੀ ਵਿਚਾਰਧਾਰਾ ਬਣਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ. ਅਜ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਯੋਗ ਅਗਵਾਈ ਵਿਚ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਕਾਰਵਾਂ ਨੂੰ ਦੇਸ਼ ਭਰ ਵਿਚ ਅਗੇ ਵਧਾਉਣ ਵਿੱਚ ਲੱਗੇ ਹੋਏ ਹਨ. ਇਸ ਮੌਕੇ ਤੇ ਸਰਪੰਚ ਅਸ਼ੋਕ ਕੁਮਾਰ ਜੀ, ਸਾਬਕਾ ਸਰਪੰਚ ਜਸਵਿੰਦਰ ਕੋਰ, ਸਾਬਕਾ ਸਰਪੰਚ ਕਮਲਜੀਤ, ਸਾਬਕਾ ਸਰਪੰਚ ਰਜਿੰਦਰ ਕੁਮਾਰ, ਰਮੇਸ਼ ਲਾਲ, ਪੰਚ ਪ੍ਰਧਾਨ ਚਾਂਦੀ ਰਾਮ, ਸਾਬਕਾ ਪੰਚ ਰਾਮ ਲਾਲ, ਹਰਬੰਸ ਲਾਲ ਬੰਗਾ, ਹੰਸ ਰਾਜ, ਵਿਜੇ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸਾਹਿਬ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਭੇਟ ਕੀਤੀ.
HOME ਬਹੁਜਨ ਸਮਾਜ ਵਿਚ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਮਜਬੂਤ ਕਰਨ ਵਿਚ ਸਾਹਿਬ ਕਾਂਸ਼ੀ...