(ਸਮਾਜ ਵੀਕਲੀ)
1- ਨਰਾਜ਼ਗੀ ਜੇ ਕਿਸੇ ਸਮਝਣੀ
ਤਾਂ ਅੱਖਾਂ ਦੀ ਘੂਰ ਤੋਂ ਸਮਝ ਜਾਣਾ
ਬੋਲਣ ਦੀ ਲੋੜ ਨਾਂ ਪਏ ਉੱਥੇ
ਜਿੰਨੇ ਚੁੱਪ ਨੂੰ ਹੀ ਕਹਿਰ ਸਮਝ ਜਾਣਾ
2- ਜਿੰਦਗੀ ਦਾ ਬੋਝ ਹੁਣ ਢੋਣਾ ਹੀ ਪੈਣਾ ਏ
ਖੁਦ ਨੂੰ ਖੁਦ ਨਾਲ ਹੁਣ ਸੰਝੋਣਾ ਹੀ ਪੈਣਾ ਏ
ਰਹਿ ਗਏ ਜੋ ਕਲਾਮ ਅਧੂਰੇ
ਉਨਾਂ ਨੂੰ ਲਫਜ਼ਾਂ ਵਿੱਚ ਪਰੋਣਾ ਹੀ ਪੈਣਾ ਏ
3- ਜੇਕਰ ਬਹੁਤ ਖੂਬ ਹਰ ਕੋਈ ਕਹਿੰਦਾ
ਜਿੰਦਗੀ ਦੇ ਉਹ ਉਖੜੇ ਪੰਨੇ
ਅੱਜ ਦਿਲਾ ਤੇਰਾ ਸਰੂਰ ਹੋ ਜਾਂਦੇ
4- ਜੋ ਬੇਈਮਾਨ ਏ
ਉਸਨੂੰ ਉਸਦੀ ਭਾਸ਼ਾ ਵਿੱਚ ਹੀ ਸਮਝਾਣਾ ਪੈਂਦਾ ਹੈ
ਤਾਂ ਜੋ ਉਸਨੂੰ ਬੇਇਮਾਨੀ ਦਾ ਕੈਤਾ ਪੜਣ ਦੀ ਲੋੜ ਪੈ ਜਾਏ
5- ਚੁੱਪ ਰਹਿ ਕਿ ਵੀ ਲੜਨਾ ਹੈ, ਪਰ ਖੁਦ ਨਾਲ
ਸਵਾਲ ਵੀ ਕਰਣਾ ਹੈ ਪਰ ਖੁਦ ਨਾਲ
ਇਹ ਜੰਗ ਨਹੀਂ ਖਤਮ ਹੋਣੀ ਮੇਰੇ ਤੋਂ
ਤਾ ਉਮਰ ਅਜਮਾਇਸ਼ ਵੀ ਹੋਣੀ ਏ ਪਰ ਖੁਦ ਨਾਲ
6- ਬਸ ਇੱਥੇ ਆ ਕੇ ਹੀ ਤਾਂ ਹਾਰ ਜਾਈ ਦਾ ਏ
ਕਿ ਸਮਝੇਗਾ ਕੌਣ ਤੇ ਸਮਝਾਏਗਾ ਕੌਣ
7- ਮਜਬੂਰੀਆਂ ਦੂਰ ਲੈ ਆਈਆਂ ਆਪਣਿਆਂ ਤੋਂ
ਨਹੀਂ ਤਾਂ ਸਮਾਂ ਕੁਝ ਹੋਰ ਹੋਣਾ ਸੀ
ਇੱਕਲਾਪਣ ਬਰੂਹਾਂ ਉੱਤੇ
ਤੇ ਹਮਜਾਇਆਂ ਦਾ ਸਾਥ ਹੋਣਾ ਸੀ
8- ਸਮਾਜ ਦੀ ਖਾਤਿਰ ਪਿਆਰ ਛੱਡਿਆ
ਪਰਿਵਾਰ ਦੀ ਖਾਤਿਰ ਘਰ ਬਾਰ ਛੱਡਿਆ
ਛੱਡ ਦਿੱਤੀਆਂ ਨੇ ਹੁਣ ਉਹ ਖਵਾਇਸ਼ਾਂ ਵੀ ਅਧੂਰੀਆਂ
ਜਿੰਨਾ ਸਦਕਾ ਅਸੀਂ ਆਪਣਾ ਆਪ ਵਾਰ ਛੱਡਿਆ
9- ਸਾਰੀ ਜਿੰਦਗੀ ਹਰ ਸ਼ਖਸ ਨਾਲ
ਆਪਣੇ ਹਕ ਲਈ ਲੜਨਾ ਪਿਆ
ਥਕ ਗਈ ਮੈਂ ਹੰਭ ਗਈ ਮੈਂ
ਅਖੀਰ ਮੈਨੂੰ ਹੀ ਸੜਣਾ ਪਿਆ
10- ਦੋਹਾਂ ਨੂੰ ਇਹਸਾਸ ਏ ਜੁਦਾਈ ਦਾ
ਸੰਗ ਬਿਤਾਏ ਲਮਹਿਆਂ ਦੀ ਤਨਹਾਈ ਦਾ
ਜੋ ਅਹਿਸਾਸ ਕਦੇ ਹੈ ਹੀ ਨਹੀਂ ਸੀ ਦੋਵਾਂ ਵਿੱਚ
ਉਸ ਅਹਿਸਾਸ ਨੂੰ ਹੁਣ ਰੋਜ ਹੰਡਾਈ ਦਾ
ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078