ਸਮਝ ਵਿੱਚ ਨਹੀਂ ਆਉਂਦਾ

ਪ੍ਰੋਫੈਸਰ ਸਾ਼ਮਲਾਲ ਕੌਸ਼ਲ
(ਸਮਾਜ ਵੀਕਲੀ)
ਫਿਜ਼ੂਲ ਖਰਚੀ ਨਾ ਕਰੋ
ਇਹ ਗੱਲ ਬੱਚਿਆਂ ਨੂੰ
ਸਮਝ ਵਿੱਚ ਨਹੀਂ ਆਉਂਦੀ
ਜਦ ਤੱਕ ਉਹ ਖੁਦ ਕਮਾਉਣਾ
ਸ਼ੁਰੂ ਨਹੀਂ ਕਰ ਦਿੰਦੇ ।
ਬੁਰੇ ਕੰਮ ਨਾ ਕਰਿਆ ਕਰੋ
ਇਹ ਗੱਲ ਕਿਸੇ ਵੀ ਬੰਦੇ ਨੂੰ
ਤਦ ਤੱਕ ਸਮਝ ਵਿੱਚ ਨਹੀਂ ਆਉਂਦੀ
ਜਦ ਤੱਕ ਉਸ ਨੂੰ ਬੁਰੇ ਕੰਮ ਦੀ
ਸਜ਼ਾ ਨਹੀਂ ਦਿੱਤੀ ਜਾਂਦੀ।
ਆਪਣੇ ਮਿੱਤਰ ਪਿਆਰੇ ਨੂੰ ਕਦੇ
ਵੀ ਧੋਖਾ ਦੇਣ ਦੀ ਭੁੱਲ ਨਾ ਕਰਨਾ
ਇਹ ਗੱਲ ਕਿਸੇ ਨੂੰ ਤਦ ਤੱਕ
ਸਮਝ ਵਿੱਚ ਬਿਲਕੁਲ ਨਹੀਂ ਆਉਂਦੀ
ਜਦ ਤੱਕ ਉਸ ਨੂੰ ਉਸ ਨੂੰ ਖੁਦ
ਅਜਿਹਾ ਧੋਖਾ ਨਹੀਂ ਮਿਲਦਾ।
ਆਪਣੇ ਮਾਤਾ ਪਿਤਾ ਅਤੇ
ਬਜ਼ੁਰਗਾਂ ਦੀ ਅਣਦੇਖੀ ਨਾ ਕਰੋ
ਕਿਸੇ ਨੂੰ ਇਹ ਗੱਲ ਕਦੇ ਵੀ
ਸਮਝ ਵਿੱਚ ਨਹੀਂ ਆਉਂਦੀ ਜਦ
ਤੱਕ ਉਹ ਖੁਦ ਬਜ਼ੁਰਗ ਨਹੀਂ ਹੋ ਜਾਂਦਾ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ –124001(ਹਰਿਆਣਾ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਫ਼ਾ
Next articleਹਰ ਅੰਤ ਨਵੀਂ ਸ਼ੁਰੂਆਤ ਹੈ (ਸੱਚੀ ਘਟਨਾ ਤੇ ਆਧਾਰਿਤ ਮਿਨੀ ਕਹਾਣੀ)