ਕਵਿਤਾ “ਪੈਸਾ”

ਸੰਦੀਪ ਸਿੰਘ"ਬਖੋਪੀਰ "
         (ਸਮਾਜ ਵੀਕਲੀ)
ਦਸਤੂਰ ਇਹ ਦੁਨੀਆਂ ਦਾ ਕੈਸਾ,
ਰਿਸ਼ਤਿਆਂ ਨਾਲੋਂ ਵੱਡਾ ਲੋਕਾਂ ਲਈ ਪੈਸਾ।
ਪੈਸੇ ਨਾਲ਼ ਹਰ ਚੀਜ਼ ਖਰੀਦੀ ਜਾਂਦੀ ਏ,
ਜ਼ਮੀਰ ਅੱਗੇ, ਕੌਡੀ ਮੁੱਲ ਦਾ ਨਹੀਂ ਪੈਸਾ।
ਜਿਸਦੇ ਕੋਲ਼ ਹੈ, ਭੁੱਲਿਆਂ ਦੁਨੀਆਂ ਦਾਰੀ ਨੂੰ ,
ਐਰਾ-ਗੈਰਾ ਹਰ ਰਿਸ਼ਤੇ ਨੂੰ,ਕਹੇ ਪੈਸਾ।
ਕੰਜਰਾਂ ਕੋਲ਼ ਨੇ,ਲੱਗੇ ਬੜੇ ਅੰਬਾਰ ਪਏ,
ਹੀਰੇ ਲੋਕਾਂ ਕੋਲ਼,ਇਹ ਘੱਟ ਹੀ ਰਹੇ ਪੈਸਾ।
ਰਿਸ਼ਤੇ ਨਾਤੇ, ਕਦਰਾਂ, ਪੈਰੀਂ, ਰੋਲੇ ਇਹ ਏ,
ਲੋੜੋ-ਵੱਧ ਜੇ,ਘਰ ਦੇ ਅੰਦਰ ਰਹੇ ਪੈਸਾ।
ਯਾਰ ਕਰੀਬੀਆਂ ਵਿੱਚ ਵੀ ਫੁੱਟਾਂ ਪਾ ਦੇਵੇ,
ਹਰ ਗੱਲ ਉੱਤੇ,ਆਣ ਕੇ, ਜੇਕਰ ਬਹੇ ਪੈਸਾ।
ਮੈਲ਼ ਹੱਥਾਂ ਦੀ, ਆਉਂਦਾ ਜਾਂਦਾ ਰਹਿੰਦਾ ਏ,
ਘਰ ਪਾ ਕੇ ਨਾ, ਕੋਲ਼ ਕਿਸੇ ਦੇ ਰਹੇ ਪੈਸਾ।
ਅਰਬਾਂ-ਖਰਬਾਂ ਪਤੀ ਨੇ,ਹੱਥੋਂ ਖਾਲੀ ਗਏ,
ਇੱਥੋ-ਉੱਥੇ ! ਜਾਕੇ ਕਦੇ ਨਾ,ਰਹੇ ਪੈਸਾ।
ਵਿੱਚ ਬਜ਼ਾਰਾਂ, ਸੱਜਣਾਂ ਹਰ ਇੱਕ ਚੀਜ਼ ਵਿਕੇ।
ਉਤਿਓ-ਥੱਲੇ, ਥਲਿਓ-ਉੱਤੇ, ਕਰਦਾ ਰਹਿੰਦਾ ਹੈ ਪੈਸਾ।
ਸੰਦੀਪ ਤੂੰ ਉਹਦੀ, ਰਹਿਮਤ ਦੇ ਗੁਣ ਗਾਇਆ ਕਰ,
ਉਹਦੀ ਰਹਿਮਤ ਅੱਗੇ,ਕੁਝ ਵੀ ਨਹੀਂ ਪੈਸਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਾਹਿਤ ਮਾਫ਼ੀਆ 
Next articleਕਵਿਤਾ “ਮੱਘਦਾ ਸੂਰਜ”