ਫਰੀਦਕੋਟ ਰਿਆਸਤ ਦੀ ਬਹੁ- ਕਰੋੜੀ ਜਾਇਦਾਦ ਦਾ ਮਾਮਲਾ ਫਿਰ ਬਣਿਆ ਅਖ਼ਬਾਰਾਂ ਦੀ ਸੁਰਖੀ 

ਕੰਵਰਮਨਜੀਤ ਇੰਦਰ ਸਿੰਘ ਦੇ ਪੋਤਰੇ ਅਮਰਿੰਦਰ ਸਿੰਘ ਨੇ ਤੀਜੇ 
ਹਿੱਸੇ ਦੀ ਮੰਗ ਲਈ ਖੜਕਾਇਆ ਅਦਾਲਤ ਦਾ ਦਰਵਾਜ਼ਾ
ਫਰੀਦਕੋਟ/ਭਲੂਰ(ਬੇਅੰਤ ਗਿੱਲ ਭਲੂਰ) 25 ਹਜ਼ਾਰ ਕਰੋੜ ਰੁਪਏ ਤੋਂ ਵੀ ਜਿਆਦਾ ਸ਼ਾਹੀ ਜਾਇਦਾਦ ਦੀ ਫਰੀਦਕੋਟ ਦੇ ਆਖਰੀ ਮਹਾਰਾਜੇ ਹਰਿੰਦਰ ਸਿੰਘ ਬਰਾੜ ਦੀਆਂ ਦੋ ਬੇਟੀਆਂ ਦਰਮਿਆਨ ਲੜਾਈ ਅਰਥਾਤ ਵਿਵਾਦ ਦੀਆਂ ਖਬਰਾਂ ਅਕਸਰ ਹਿੰਦੀ, ਪੰਜਾਬੀ ਅਤੇ ਅੰਗਰੇਜੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ ਤੇ ਹੁਣ ਪਤਾ ਲੱਗਾ ਹੈ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੇ ਭਰਾ ਕੰਵਰਮਨਜੀਤ ਇੰਦਰ ਸਿੰਘ ਦੇ ਪੋਤਰੇ ਅਮਰਿੰਦਰ ਸਿੰਘ ਨੇ ਉਕਤ ਬਹੁਕਰੋੜੀ ਜਾਇਦਾਦ ਵਿੱਚੋਂ ਤੀਜੇ ਹਿੱਸੇ ਦੀ ਮੰਗ ਸਬੰਧੀ ਅਦਾਲਤ ਦਾ ਦਰਵਾਜਾ ਖੜਕਾਇਆ ਹੈ।
ਉਸ ਨੇ ਅਜਿਹੀਆਂ ਸਾਰੀਆਂ ਜਾਇਦਾਦਾਂ ਦੇ ਪ੍ਰਬੰਧ ਲਈ ਇਕ ਰਿਸੀਵਰ ਦੀ ਨਿਯੁਕਤੀ ਦੀ ਵੀ ਮੰਗ ਕੀਤੀ ਹੈ। ਸੁਪਰੀਮ ਕੋਰਟ ਵੱਲੋਂ ਉਕਤ ਸ਼ਾਹੀ ਜਾਇਦਾਦ ਨੂੰ ਕਾਨੂੰਨੀ ਉਤਰਾਅਧਿਕਾਰੀਆਂ ਵਿੱਚ ਵੰਡਣ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਨੂੰ ਬਰਕਰਾਰ ਰੱਖਣ ਤੋਂ ਇਕ ਸਾਲ ਬਾਅਦ ਉਕਤ ਮਾਮਲਾ ਸਾਹਮਣੇ ਆਇਆ ਹੈ। ਪਟੀਸ਼ਨ ਕਰਤਾ ਨੇ ਸ਼ਿਕਾਇਤ ’ਚ ਦਾਅਵਾ ਕੀਤਾ ਹੈ ਕਿ ਸਤੰਬਰ 2022 ਵਿੱਚ ਸੁਪਰੀਮ ਕੋਰਟ ਨੇ ਹਰਿੰਦਰ ਸਿੰਘ ਬਰਾੜ ਦੀਆਂ ਬੇਟੀਆਂ ਅਤੇ ਉਹਨਾਂ ਦੇ ਭਰਾ ਨੂੰ ਜਾਇਦਾਦ ’ਚ ਹਿੱਸਾ ਦੇਣ ਦੇ ਹਾਈਕੋਰਟ ਦੇ ਆਦੇਸ਼ ਨੂੰ ਬਰਕਰਾਰ ਰੱਖਿਆ। ਜਿਕਰਯੋਗ ਹੈ ਕਿ ਹਰਿੰਦਰ ਸਿੰਘ ਬਰਾੜ ਫਰੀਦਕੋਟ ਰਿਆਸਤ ਦੇ ਆਖਰੀ ਰਾਜੇ ਸਨ, ਬਰਾੜ ਅਤੇ ਉਸਦੀ ਪਤਨੀ ਨਰਿੰਦਰ ਕੌਰ ਦੀਆਂ ਤਿੰਨ ਬੇਟੀਆਂ ਅਤੇ ਇਕ ਬੇਟਾ ਸੀ, ਬੇਟੇ ਦੀ ਸਾਲ 1981 ਵਿੱਚ ਮੌਤ ਹੋ ਗਈ। ਰਾਜਾ ਹਰਿੰਦਰ ਸਿੰਘ ਬਰਾੜ ਦੀ ਬੇਟੀ ਅੰਮਿ੍ਰਤ ਕੌਰ ਨੇ ਸਾਲ 1992 ਵਿੱਚ ਵਸੀਅਤ ਨੂੰ ਚੁਣੌਤੀ ਦਿੱਤੀ ਸੀ। ਸਾਲ 2013 ਵਿੱਚ ਅਦਾਲਤ ਨੇ ਮਹਰਾਵਲ ਖੇਵਾ ਜੀ ਟਰੱਸਟ ਦੀ ਵਸੀਅਤ ਨੂੰ ਨਜਾਇਜ ਐਲਾਨਿਆਂ ਅਤੇ ਬਰਾੜ ਦੀਆਂ ਬੇਟੀਆਂ ਨੂੰ ਵਿਰਾਸਤ ਸੌਂਪਣ ਦੀ ਹਦਾਇਦ ਕੀਤੀ। ਰਾਜਾ ਹਰਿੰਦਰ ਸਿੰਘ ਬਰਾੜ ਦੇ ਉਤਰਾਅਧਿਕਾਰੀਆਂ ਦਰਮਿਆਨ ਸ਼ਾਹੀ ਜਾਇਦਾਦਾਂ ਲਈ ਕਾਨੂੰਨੀ ਲੜਾਈ ਲਗਭਗ 30 ਸਾਲਾਂ ਤੋਂ ਵੀ ਜਿਆਦਾ ਸਮਾ ਜਾਰੀ ਰਹੀ, ਸਤੰਬਰ 2022 ਵਿੱਚ ਸੁਪਰੀਮ ਕੋਰਟ ਨੇ ਹਰਿੰਦਰ ਸਿੰਘ ਬਰਾੜ ਦੀਆਂ ਬੇਟੀਆਂ ਅਤੇ ਉਹਨਾਂ ਦੇ ਭਰਾ ਦੀ ਸੰਪਤੀ ’ਚ ਹਿੱਸੇਦਾਰੀ ਦੇਣ ਦੇ ਹਾਈਕੋਰਟ ਦੇ ਆਦੇਸ਼ ਨੂੰ ਬਰਕਰਾਰ ਰੱਖਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿਹਤ ਕ੍ਰਾਂਤੀ ਰੈਲੀ ਪਟਿਆਲਾ ’ਚ ਸ਼ਾਮਲ  ਹੋਣ ਲਈ ਕੋਟਕਪੂਰੇ ਤੋਂ ਵੱਡਾ ਕਾਫਲਾ ਰਵਾਨਾ
Next article*ਭਾਰਤ ਸਰਕਾਰ ਦੇ ਵੀਰ ਗਾਥਾ ਪ੍ਰੋਜੈਕਟ ਵਿੱਚ ਬਠਿੰਡਾ ਜ਼ਿਲ੍ਹੇ ਨੂੰ ਮਿਲਿਆ ਪਹਿਲਾ ਸਥਾਨ*