(ਸਮਾਜ ਵੀਕਲੀ)
ਕਦੇ ਤਨਹਾਈ,ਕਦੇ ਬੇਰੁਖ਼ੀ’ਤੇ ਕਦੇ ਮੁਹੱਬਤ ਵੀ ਬੇਪਨਾਹ ਮਿਲੀ,
ਸਾਨੂੰ ਤਾਂ ਬਸ ਐ ਜ਼ਿੰਦਗੀ! ਹਰ ਸਜ਼ਾ ਹੀ ਬੇਵਜ੍ਹਾ ਮਿਲੀ।
ਨਿਭਾਈ ਮੈਂ ਸਦਾ ਦਿਲ ਤੋਂ, ਬਣਦੀ ਹਰ ਭੂਮਿਕਾ ਮੇਰੀ,
ਬਦਨਸੀਬੀ ਕਿ ਨਜ਼ਰਅੰਦਾਜ਼ਗੀ ਹਮੇਸ਼ਾ ਮਿਲੀ।
ਦਫ਼ਨ ਕੀਤਾ ਏ ਸੀਨੇ ਵਿੱਚ,ਦਿੱਤਾ ਮਹਿਬੂਬ ਦਾ ਹਰ ਗਮ
ਨਾ ਫਿਰ ਵੀ ਓਸ ਦੇ ਦਿਲ ਵਿਚ , ਅਸਾਨੂੰ ਭੋਰਾ ਥਾਂ ਮਿਲੀ ।
ਤੜਪੇ ਹਾਂ ਵਾਂਗ ਮਾਰੂਥਲ, ਹਿਜਰ ਵਿਚ ਓਸਦੇ ਭਾਵੇਂ,
ਹੋਇਓ ਓਹ ਇੰਝ ਪੱਥਰ ਕਿ, ਨਾ ਜ਼ਰਾ ਵੀ ਪਰਵਾਹ ਮਿਲੀ।
ਅਨੀਤਾ ਰਾਣੀ, ਸ, ਪ, ਸ, ਪੁਆਦੜਾ,
ਬਲਾਕ ਨੂਰਮਹਿਲ, ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly