ਸੈਂਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਵਿਦਿਆਰਥੀਆਂ ਨੇ ਲਗਾਈ ਤਗਮਿਆਂ ਦੀ ਝੜੀ

( ਸ਼੍ਰੀ ਅਨੰਦਪੁਰ ਸਾਹਿਬ )

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ ( ਪੰਜਾਬ ) ਦੇ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਸੈਂਟਰ ਪੱਧਰੀ ਹੋਈਆਂ ਵੱਖ – ਵੱਖ ਤਰ੍ਹਾਂ ਦੀਆਂ ਖੇਡਾਂ ਵਿੱਚ ਜਿੱਥੇ ਆਪਣੀ ਭਾਗੀਦਾਰ ਖੂਬ ਦਰਜ ਕਰਵਾਈ , ਉੱਥੇ ਹੀ ਇਹਨਾਂ ਵਿਦਿਆਰਥੀਆਂ ਨੇ ਲਗਭਗ ਹਰ ਖੇਡ ਵਿੱਚ ਹਿੱਸਾ ਲੈ ਕੇ ਆਪਣਾ ਭਰਪੂਰ ਯੋਗਦਾਨ ਪਾਇਆ ਅਤੇ ਪੁਜੀਸ਼ਨਾਂ ਲੈ ਕੇ ਤਗਮਿਆਂ ਦੀ ਝੜੀ ਲਗਾ ਦਿੱਤੀ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਵਿਦਿਆਰਥੀਆਂ ਨੇ ਸੈਂਟਰ ਢੇਰ ਵਿਖੇ ਹੋਈਆਂ ਸੈਂਟਰ ਪੱਧਰੀ ਖੇਡਾਂ ਵਿੱਚ ਇਸ ਪ੍ਰਕਾਰ ਪ੍ਰਾਪਤੀਆਂ ਕੀਤੀਆਂ ; ਜਿਵੇਂ ਕਿ

ਕਬੱਡੀ ਮੁੰਡੇ‌ ਪਹਿਲਾ ਸਥਾਨ ,ਕਬੱਡੀ ਕੁੜੀਆਂ‌‌ ਦੂਸਰੇ ਸਥਾਨ ‘ਤੇ , ਰੇਸ ਮੁੰਡੇ 200 ਮੀਟਰ  ਵਿੱਚ ਪਹਿਲਾ ਸਥਾਨ , ਰੀਲੇ ਰੇਸ ਕੁੜੀਆਂ  ਦੂਸਰੇ ਸਥਾਨ ‘ਤੇ , ਸ਼ਤਰੰਜ  ਮੁੰਡੇ ਦੂਸਰੇ ਸਥਾਨ ‘ਤੇ , ਸ਼ੋਰਟਪੂਟ ਮੁੰਡੇ ਪਹਿਲੇ ਸਥਾਨ ‘ਤੇ ,ਕੁਸ਼ਤੀ 25 ਕਿਲੋਗਰਾਮ ਪਹਿਲੇ ਸਥਾਨ ‘ਤੇ ,ਕੁਸ਼ਤੀ‌ 28 ਕਿਲੋਗਰਾਮ ਦੂਸਰੇ ਸਥਾਨ ‘ਤੇ , ਯੋਗਾ ਕੜੀਆਂ ਪਹਿਲੇ ਸਥਾਨ ‘ਤੇ , ਖੋ – ਖੋ ਮੁੰਡੇ ਪਹਿਲੇ ਸਥਾਨ ‘ਤੇ , ਰੱਸਾਕੱਸੀ ਪਹਿਲੇ ਸਥਾਨ ‘ਤੇ , ਲੰਬੀ ਛਾਲ ਲੜਕੇ ਪਹਿਲੇ ਸਥਾਨ ‘ਤੇ , ਲੰਬੀ ਛਾਲ ਲੜਕੀਆਂ ਦੂਸਰੇ ਸਥਾਨ ‘ਤੇ ਅਤੇ ਖੋ – ਖੋ ਕੁੜੀਆਂ ਪਹਿਲੇ ਸਥਾਨ ‘ਤੇ ਰਹਿ ਕੇ ਨਾਮਣਾ ਖੱਟਿਆ। ਸੈਂਟਰ ਪੱਧਰੀ ਇਹਨਾਂ ਖੇਡਾਂ ਵਿੱਚ ਸਕੂਲ ਦੇ ਜਿਨਾਂ ਹੋਣਹਾਰ ਵਿਦਿਆਰਥੀਆਂ ਨੇ ਵਿਸ਼ੇਸ਼ ਭਾਗ ਲਿਆ ਅਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਉਹਨਾਂ ਵਿੱਚ ਹਰਸ਼ਾਨ ਸਿੰਘ , ਦਮਨਪ੍ਰੀਤ ਕੌਰ , ਜਸਪ੍ਰੀਤ ਕੌਰ , ਬੱਬਲ , ਨਵਦੀਪ ਕੌਰ , ਜਸਵਿੰਦਰ ਸਿੰਘ , ਮਨਵੀਰ ਸਿੰਘ , ਨਮਨਜੋਤ ਸਿੰਘ , ਰਣਵੀਰ ਸਿੰਘ , ਦਕਸ਼ , ਨਵਦੀਪ ਕੌਰ , ਸੁਮਨ , ਪਰਵੀਨ ਕੌਰ , ਹਰਦੀਪ ਸਿੰਘ , ਤਰਨਦੀਪ ਕੌਰ , ਰੁਪਿੰਦਰ ਸਿੰਘ , ਭਵਨਦੀਪ ਸਿੰਘ , ਮਨਪ੍ਰੀਤ ਕੌਰ , ਤਨਮੀਤ ਕੌਰ , ਰੁਪਿੰਦਰ ਸਿੰਘ , ਭੁਪਿੰਦਰ ਸਿੰਘ , ਅਦਿਤਿਆ , ਹਰਪ੍ਰੀਤ ਸਿੰਘ , ਜਸਪ੍ਰੀਤ ਸਿੰਘ , ਨਵਰਾਜ ਸਿੰਘ ਆਦਿ ਸ਼ਾਮਿਲ ਹਨ।ਇਸ ਮੌਕੇ ਸਮੂਹ ਸਕੂਲ ਸਟਾਫ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ – ਪਿਤਾ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ , ਜਿਹਨਾਂ ਨੇ ਕਿ ਆਪਣੇ ਬੱਚਿਆਂ ਨੂੰ ਇਹਨਾਂ ਸੈਂਟਰ – ਪੱਧਰੀ ਖੇਡਾਂ ਲਈ ਤਿਆਰੀ ਕਰਵਾਉਣ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਤੇ ਸਹਿਯੋਗ ਕੀਤਾ। ਸਾਰੇ ਵਿਦਿਆਰਥੀਆਂ ਤੇ ਮਾਪਿਆਂ  ਨੂੰ ਸਕੂਲ ਸਟਾਫ਼ ਦਿਲੋਂ ਵਧਾਈ ਦਿੱਤੀ ਗਈ ਤੇ ਸਕੂਲ  ਸਟਾਫ਼ ਨੇ ਦੱਸਿਆ ਕਿ ਜਦੋਂ ਸਕੂਲ ਸਟਾਫ ਅਤੇ ਮਾਪਿਆਂ ਦਾ ਸਹਿਯੋਗ ਮਿਲ ਜਾਵੇ ਤਾਂ ਕੋਈ ਵੀ ਸਕੂਲ ਕਿਸੇ ਵੀ ਮੁਕਾਬਲੇ ਵਿੱਚ ਪਿੱਛੇ ਨਹੀਂ ਰਹਿ ਸਕਦਾ ;ਚਾਹੇ ਉਹ ਪੜ੍ਹਾਈ ਦਾ ਹੋਵੇ ,ਖੇਡਾਂ ਦਾ ਜਾਂ ਸੱਭਿਆਚਾਰਕ ਦਾ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ  ਸ੍ਰੀ ਅਸ਼ਵਨੀ ਕੁਮਾਰ , ਬਹਾਦਰ ਸਿੰਘ , ਜਸਵਿੰਦਰ ਸਿੰਘ , ਮੁਕੇਸ਼ ਕੁਮਾਰ , ਜਸਵੀਰ ਕੌਰ , ਰੁਚੀ ਜੀ , ਜਸਪ੍ਰੀਤ ਸਿੰਘ ਆਦਿ ਨੇ ਵੀ ਬੱਚਿਆਂ ਨੂੰ ਹੌਸਲਾ ਤੇ ਆਸ਼ੀਰਵਾਦ ਦਿੱਤਾ ਤੇ ਯੋਗਦਾਨ ਪਾਇਆ। ਇਹ ਦੱਸਣਯੋਗ ਹੈ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਇਲਾਕੇ ਦਾ ਅਜਿਹਾ ਮਾਣਮੱਤਾ ਸਕੂਲ ਹੈ ਜਿੱਥੋਂ ਦੇ ਵਿਦਿਆਰਥੀ ਖੇਡਾਂ , ਸਾਹਿਤ , ਪੇਂਟਿੰਗ , ਸੱਭਿਆਚਾਰਕ ਗਤੀਵਿਧੀਆਂ , ਕੁਇਜ਼ ਮੁਕਾਬਲਿਆਂ ਤੇ ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵੱਧ – ਚੜ੍ਹ ਕੇ ਹਿੱਸਾ ਲੈਂਦੇ ਹਨ ਤੇ ਨਾਮਣਾ ਖੱਟਦੇ ਹਨ। ਇਸ ਸਕੂਲ ਦੇ ਵਿਦਿਆਰਥੀਆਂ ਦੀਆਂ ਲਿਖੀਆਂ ਬਾਲ – ਸਾਹਿਤ ਦੀਆਂ ਦੋ ਪੁਸਤਕਾਂ ਲੇਖਕ  ਮਾਸਟਰ ਸੰਜੀਵ ਧਰਮਾਣੀ ਦੀ ਯੋਗ ਅਗਵਾਈ ਹੇਠ ਪ੍ਰਕਾਸ਼ਿਤ ਹੋ ਚੁੱਕੀਆਂ ਹਨ , ਜੋ ਕਿ ਪ੍ਰਾਇਮਰੀ ਪੱਧਰ ‘ਤੇ ਆਪਣੇ – ਆਪ ਵਿੱਚ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਤੇ ਵਿਸ਼ੇਸ਼ ਉੱਪਲਭਧੀ ਹੈ। ਇਸ ਮੌਕੇ ਸਕੂਲ ਮੁਖੀ ਮੈਡਮ ਅਮਨਪ੍ਰੀਤ ਕੌਰ , ਸਟੇਟ ਐਵਾਰਡੀ ਪਰਮਜੀਤ ਕੁਮਾਰ , ਉੱਘੇ ਲੇਖਕ ਅਤੇ ਸਟੇਟ ਐਵਾਰਡੀ ਮਾਸਟਰ ਸੰਜੀਵ  ਧਰਮਾਣੀ ( ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ) ਤੇ ਖੇਡ – ਪ੍ਰੇਮੀ ਜਸਵਿੰਦਰ ਸਿੰਘ ਜੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦੋ ਰੋਜ਼ਾ ਸੈਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ੇਖੂਪੁਰ ਸਕੂਲ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ
Next articleਥਾਣਾ ਫਿਲੌਰ ਪੁਲਿਸ ਵੱਲੋਂ ਲੁੱਟ ਖੋਹ ਦੀਆ ਵਾਰਦਾਤਾਂ ਕਰਨ ਵਾਲੇ 03 ਸਨੈਚਰਾਂ ਨੂੰ 6 ਖੋਹ ਕੀਤੇ ਮੋਬਾਇਲ ਸਮੇਤ ਕੀਤਾ ਕਾਬੂ