ਬਹੁਮੰਤਵੀ ਦਾ ਭਾਣੋ ਲੰਗਾ ਸਹਿਕਾਰੀ ਖੇਤੀਬਾੜੀ ਸਭਾ ਭਾਣੋ ਲੰਗਾ ਦਾ ਸਾਲਾਨਾ ਆਮ ਇਜਲਾਸ ਅਤੇ ਮੁਨਾਫ਼ਾ ਵੰਡ ਸਮਾਗਮ ਸੰਪਨ 

ਕਪੂਰਥਲਾ,29 ਸਤੰਬਰ ( ਕੌੜਾ )– ਬਹੁਮੰਤਵੀ ਦਾ ਭਾਣੋ ਲੰਗਾ ਸਹਿਕਾਰੀ ਖੇਤੀਬਾੜੀ ਸਭਾ ਭਾਣੋ ਲੰਗਾ ਦਾ ਸਾਲਾਨਾ ਆਮ ਇਜਲਾਸ ਅਤੇ ਮੁਨਾਫ਼ਾ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਡਿਵੀਜ਼ਨ ਮੈਡਮ ਸਰਬਜੀਤ ਕੌਰ ਬਾਜਵਾ, ਸਹਾਈ ਕਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਗੁਰਯਾਦਵਿੰਦਰ ਸਿੰਘ , ਇੰਸਪੈਕਟਰ ਇੰਚਾਰਜ ਮਨਜੀਤ ਸਿੰਘ, ਇੰਸਪੈਕਟਰ ਜੋਬਨਜੀਤ ਸਿੰਘ, ਆਡਿਟ ਇੰਸਪੈਕਟਰ ਪਰਮਿੰਦਰ ਸਿੰਘ , ਇੰਸਪੈਕਟਰ  ਅਤਿੰਦਰਜੀਤ ਸਿੰਘ , ਅਤੇ ਨਿੱਜੀ ਸਕੱਤਰ ਡੀ ਆਰ ਸੰਦੀਪ ਕੁਮਾਰ ਵਿਸ਼ੇਸ ਤੌਰ ਉੱਤੇ ਪਹੁੰਚੇ ਅਤੇ ਸਾਲਾਨਾ ਆਮ ਇਜਲਾਸ ਅਤੇ ਮੁਨਾਫ਼ਾ ਵੰਡ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਸਭਾ ਦੇ ਸੈਕਟਰੀ ਬਲਵਿੰਦਰ ਸਿੰਘ ਚਾਹਲ ਅਤੇ ਹੋਰ ਪਤਵੰਤਿਆਂ ਨੇ ਸਮਾਗਮ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਜੋਰਦਾਰ ਸਵਾਗਤ ਕੀਤਾ।
       ਉਕਤ ਆਮ ਇਜਲਾਸ ਅਤੇ ਮੁਨਾਫ਼ਾ ਵੰਡ ਸਮਾਗਮ ਦੀ ਕਾਰਵਾਈ ਚਲਾਉਂਦਿਆਂ ਹੋਇਆਂ ਸਵਾ ਦੇ ਸੈਕਟਰੀ ਬਲਵਿੰਦਰ ਸਿੰਘ ਚਾਹਲ ਨੇ ਸਭਾ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਮੌਕੇ ਉਤੇ ਹਾਜ਼ਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖੇਤਾਂ ਵਿੱਚ ਝੋਨੇ ਦੀ ਪਰਾਲ਼ੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਹੋਇਆਂ ਵੱਧ ਤੋਂ ਵੱਧ ਬਹੁਮੰਤਵੀ ਦਾ ਭਾਣੋ ਲੰਗਾ ਸਹਿਕਾਰੀ ਖੇਤੀਬਾੜੀ ਸਭਾ ਭਾਣੋ ਲੰਗਾ ਵਿੱਚ ਚੱਲ ਰਹੀਆਂ ਸਰਕਾਰੀ ਖੇਤੀਬਾੜੀ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਵੀ ਕੀਤੀ।
       ਗੁਰਜੀਤ ਸਿੰਘ ਏਰੀਆ ਅਫਸਰ ਇਫਕੋ , ਗੁਰਵਿੰਦਰ ਸਿੰਘ ਫੀਲਡ ਅਫਸਰ ਮਾਰਕਫੈੱਡ, ਕਰਿਭਕੋ ਤੋਂ ਰਮਨ ਕੁਮਾਰ, ਐੱਚ ਪੀ ਐਸ ਭਨੋਟ ਖੇਤੀਬਾੜੀ ਵਿਭਾਗ ਅਫਸਰ ਕਪੂਰਥਲਾ, ਬਿਕਰਮਜੀਤ ਸਿੰਘ ਮੈਨੇਜਰ ਡੀ ਸੀ ਕਪੂਰਥਲਾ , ਦਵਿੰਦਰ ਸਿੰਘ ਵਾਲੀਆ ਮਾਰਕਫੈਡ ਅਤੇ ਨਰੇਸ਼ ਕੁਮਾਰ ਅਗਰਵਾਲ ਜ਼ਿਲ੍ਾ ਮੈਨੇਜਰ ਕੋਆਪਰੇਟਿਵ ਬੈਂਕ ਆਦਿ ਨੇ ਹਾਜ਼ਰ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਕਰਦਿਆਂ ਫ਼ਸਲਾਂ ਦਾ ਵੱਧ ਝਾੜ ਕਿਵੇਂ ਲੈਣਾ ਹੈ,ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
           ਪ੍ਰਧਾਨਗੀ ਮੰਡਲ ਵੱਲੋਂ ਬਹੁਮੰਤਵੀ ਦਾ ਭਾਣੋ ਲੰਗਾ ਸਹਿਕਾਰੀ ਖੇਤੀਬਾੜੀ ਸਭਾ ਭਾਣੋ ਲੰਗਾ ਦੇ ਖਪਤਕਾਰਾਂ ਨੂੰ ਮੁਨਾਫਾ ਵੀ ਵੰਡਿਆ ਗਿਆ ਅਤੇ ਆਮ ਇਜਲਾਸ ਦੌਰਾਨ ਸਭਾ ਦੇ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਲਾਲ ਸਿੰਘ ਨੂੰ ਪ੍ਰਧਾਨ , ਗੁਰਦੀਪ ਸਿੰਘ ਨੂੰ ਮੀਤ ਪ੍ਰਧਾਨ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਸਤਪਾਲ ਸਿੰਘ,  ਬਲਕਾਰ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਕੌਰ ਆਦਿ ਨੂੰ ਕਾਰਜਕਰਣੀ ਮੈਂਬਰ ਨਾਮਜ਼ਦ ਕੀਤਾ ਗਿਆ ।
     ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ, ਚਰਨਜੀਤ ਸਿੰਘ ਵਾਲੀਆ,  ਸਰਪੰਚ ਰਸ਼ਪਾਲ ਸਿੰਘ ਚਾਹਲ,ਤੀਰਥ ਸਿੰਘ ਭਾਊ, ਰੇਸ਼ਮ ਸਿੰਘ, ਕੈਸ਼ੀਅਰ ਹਰਕੀਰਤ ਸਿੰਘ ਚਾਹਲ ਅਤੇ ਸੇਵਾਦਾਰ ਰਜਿੰਦਰ ਕੁਮਾਰ ਰਾਜਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਲਾਕ ਮਸੀਤਾਂ ਦੇ ਸਮੂਹ ਸਕੂਲਾਂ ਵਿੱਚ ਸਵੱਛਤਾ ਪੰਦਰਵਾੜੇ ਤਹਿਤ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਿਖਾਏ ਸਫ਼ਾਈ ਦੇ ਗੁਰ 
Next articleਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ‘ਤੇ ਜਥੇਬੰਦੀਆਂ ਨੇ ਸਾੜਿਆ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਪੁੱਤਲਾ