ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਆਗਣਵਾੜੀ ਸੈਟਂਰ ਸ਼ਾਹਪੁਰ ਖੁਰਮਪੁਰ ਦੇ ਬੱਚਿਆ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਸਾਬਕਾ ਮੈਬਂਰ ਪੰਚਾਇਤ ਬਲਵਿੰਦਰ ਸਿੰਘ ਵੱਲੋ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਆਗਣਵਾੜੀ ਸੈਟਂਰ ਸ਼ਾਹਪੁਰ ਖੁਰਮਪੁਰ ਵਿਖੇ ਬੱਚਿਆ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ । ਇਸ ਮੌਕੇ ਸਾਬਕਾ ਮੈਬਂਰ ਪੰਚਾਇਤ ਬਲਵਿੰਦਰ ਸਿੰਘ ਅਤੇ ਨੰਬਰਦਾਰ ਅਸ਼ਵਨੀ ਧਾਰੀਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਆਗਣਵਾੜੀ ਸੈਟਂਰ ਸ਼ਾਹਪੁਰ ਖੁਰਮਪੁਰ ਵਿਖੇ ਬੱਚਿਆ ਦੀ ਲੋੜ ਮੁਤਾਬਕ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਹੈ ਤਾ ਜੋ ਬੱਚਿਆ ਨੂੰ ਪੜਣ ਲਿਖਣ ਵਿੱਚ ਕੋਈ ਸਹਾਇਤਾ ਹੋ ਸਕੇ । ਅੱਜ ਦੇ ਸਮੇ ਵਿੱਚ ਆਪਣੇ ਬੱਚਿਆ ਨੂੰ ਸਿੱਖਿਆ ਦੇਣੀ ਬਹੁਤ ਜਰੂਰੀ ਹੈ ਅਗਰ ਅਸੀ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇਖਣੀ ਹੈ ਤਾ ਬੱਚਿਆ ਨੂੰ ਪੜਾਉਣਾ ਬਹੁਤ ਜਰੂਰੀ ਹੈ । ਉਪਰੰਤ ਸਕੂਲ ਦੀ ਮੁੱਖ ਅਧਿਆਪਕਾ ਜਸਪ੍ਰੀਤ ਕੌਰ ਨੇ ਆਏ ਪੰਤਵੰਤਿਆ ਨੂੰ ਜੀ ਆਇਆ ਕਿਹਾ ਅਤੇ ਉਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਮੈ ਆਸ ਕਰਦੀ ਹਾਂ ਕਿ ਹੋਰ ਵੀ ਇਲਾਕੇ ਮੋਹਤਵਾਰ ਜਾ ਦਾਨੀ ਵਿਅਕਤੀ ਨੂੰ ਅਪੀਲ ਕੀਤੀ ਉਹ ਸਰਕਾਰੀ ਸਕੂਲ ਵਿੱਚ ਪੜਦੇ ਬੱਚਿਆ ਦੀ ਸਹਾਇਤਾ ਲਈ ਅੱਗੇ ਆਉਣ ਤਾ ਬੱਚਿਆ ਨੂੰ ਚੰਗੀ ਸਿੱਖਿਆ ਮਿਲ ਸਕੇ । ਜਿਕਰਯੋਗ ਹੈ ਕਿ ਸਾਬਕਾ ਮੈਬਂਰ ਪੰਚਾਇਤ ਬਲਵਿੰਦਰ ਸਿੰਘ ਅਤੇ ਉਨਾਂ ਦੇ ਸਾਥੀ ਪਿਛਲੇ ਸਮੇ ਤੋ ਸਮਾਜਿਕ ਕੰਮਾਂ ਵਿੱਚ ਆਪਣੀ ਰੂਚੀ ਦਿਖਾਉਦੇ ਹਨ ਅਤੇ ਪਿਛਲੇ ਦਿੱਨੀ ਉਨਾਂ ਸਕੂਲ ਅਤੇ ਪਿੰਡ ਦੀ ਗਰਾਊਡ ਵਿੱਚ ਬੂਟੇ ਲਗਾਏ ਸਨ । ਅਤੇ ਸਫਾਈ ਵੀ ਕਰਵਾਈ ਸੀ । ਇਸ ਮੌਕੇ ਨੰਬਰਦਾਰ ਅਰਵੀਨ ਕੁਮਾਰ,ਦਵਿੰਦਰ ਸਿੰਘ ਲਾਡੀ,ਮੋਨੂੰ ਬਾਜਵਾ,ਸਲਵਿੰਦਰ ਸਿੰਘ,ਰਾਜਵਿੰਦਰ ਸਿੰਘ ਕੌਰ,ਗੁਰਮੀਤ ਕੌਰ ਰਿੰਪੀ ਸਮੂਹ ਸਕੂਲ ਦਾ ਸਟਾਫ ਹਾਜਰ ਸੀ ।
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
 
 
Previous article ਵਿਸ਼ਵ ਪੰਜਾਬੀ ਸਭਾ ਕੈਨੇਡਾ  ਦੇ ਚੇਅਰਮੈਨ ਡਾ   ਦਲਬੀਰ ਸਿੰਘ ਕਥੂਰੀਆ ਜੀ ( ਮਾਂ ਬੋਲੀ ਪੰਜਾਬੀ ਜਾਗਰੂਕਤਾ ਬੱਸ ਰੈਲੀ ) ਦੀ ਰਹਿਨੁਮਾਈ ਕਰਨ ਲਈ ਅੱਜ ਕੈਨੇਡਾ ਤੋਂ ਭਾਰਤ ਲਈ ਰਵਾਨਾ ਹੋ ਗਏ ਹਨ
Next articleਏਕਮ ਪਬਲਿਕ ਸਕੂਲ ਮਹਿਤਪੁਰ ਦੀ ਬਾਲੀਵਾਲ ਟੀਮ ਜੋਨਲ ਟੂਰਨਾਮੈਂਟ ਵਿੱਚ ਰਹੀ ਅੱਵਲ ।