ਸੱਜਣਾਂ 

ਕਰਨੈਲ ਅਟਵਾਲ
         (ਸਮਾਜ ਵੀਕਲੀ)
ਫੁੱਲਾਂ ਨਾਲ ਕੰਢੇ ਵੀ ਸੋਹਣੇ ਲੱਗਣ ਲੱਗ ਪੈਂਦੇ,
ਜਦੋਂ ਖਿੜਿਆ ਹੋਵੇ ਦਿਲ ਦਾ ਗੁਲਜਾਰ ਸੱਜਣਾਂ।
ਪੱਤਝੜ ਦੇ ਵਿਚ ਵੀ, ਖ਼ੂਬ ਬਹਾਰਾਂ ਜਾਪਦੀਆਂ,
ਹੋਇਆ ਹੋਵੇ ਦਿਲ ਦੇ ਤੀਰ ਆਰ-ਪਾਰ ਸੱਜਣਾਂ।
ਸਕੇ ਭਰਾਵਾਂ ਵਰਗਾ ਨਹੀਂ ਪਿਆਰ ਦੁਨੀਆਂ ਤੇ,
ਐਪਰ ਦਿਲ ‘ਚ ਨਾ ਹੋਵੇ ਜੇ ਕੋਈ ਖਾਰ ਸੱਜਣਾਂ।
ਨਾਨਕ ਆਇਆ ਸੀ ਸਰਵ ਸਾਂਝੇ ਕਰਨ ਲਈ,
ਪਰ ਕਿੱਥੋਂ ਸਮਝਿਆ ਇਹ ਗੱਲ ਸੰਸਾਰ ਸੱਜਣਾਂ ?
ਕਾਦਰ ਦੀ ਕੁਦਰਤ ਨਾਲ ਇਕ-ਮਿਕ ਹੋ ਜਾਣਾ,
ਇਹ ਵੀ ਹੁੰਦਾ ‘ਏ ਬਹੁਤ ਵੱਡਾ ਉਪਕਾਰ ਸੱਜਣਾਂ।
ਸਦਾ ਮਨ ਨੂੰ ਪਾਕ ਪਵਿੱਤਰ ਸੀਸੇ ਵਾਂਙੂ ਰੱਖੀਏ,
ਮੰਦਾ ਮੂਲ ਨਾ ਬੋਲੀਏ ਕਦੇ ਐ ਦਿਲਦਾਰ ਸੱਜਣਾਂ।
ਇਹ ਦੁਨੀਆਂ ਖੇਡ ਤਮਾਸ਼ਾ ‘ਏ ਚਾਰ ਦਿਨਾਂ ਦਾ,
‘ਅਟਵਾਲ’ ਐਵੇਂ ਬਹੁਤੀ ਸ਼ੇਖ਼ੀ ਨਾ ਤੂੰ ਮਾਰ ਸੱਜਣਾਂ।
ਕਰਨੈਲ ਅਟਵਾਲ 
ਸੰਪਰਕ:- 75082-75052
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮਤਾ ਸੈਨਿਕ ਦਲ ਕਰਾਏਗਾ ਪੂਨਾ ਪੈਕਟ ਤੇ ਸੈਮੀਨਾਰ 
Next articleਕਹਾਣੀ \ ਤੇਰਾ ਤੇ ਵਰਕਾ ਹੀ ਖਾਲੀ