(ਸਮਾਜ ਵੀਕਲੀ)
ਮੈਂ ਭੁੱਲਣਹਾਰ ਤੂੰ ਬਖਸ਼ਣਹਾਰ,
ਤੂੰ ਕਣ ਕਣ ਦੀ ਨਬਜ਼ ਪਛਾਣੇ ਕਰਤਾਰ।
ਮੈਂ ਫਿਰਦਾ ਹਾਂ ਸਿਰ ਤੇ ਲੈ ਪਾਪਾਂ ਦੀ ਪੰਡ,
ਮਨ ਵਿੱਚ ਘੁੱਟ ਰੱਖਦਾ ਹਾਂ ਈਰਖਾ ਦੀ ਗੰਢ,
ਪੰਡ ਅਤੇ ਗੰਢ ਨੂੰ ਖੋਲ ਕਰ ਮੇਰਾ ਉਧਾਰ,
ਤੂੰ ਕਣ ਕਣ ਦੀ……..
ਦੁਨਿਆਵੀ ਸੁੱਖਾਂ ਨੂੰ ਪਾਉਣ ਲਈ ਮਨ ਮੇਰਾ ਲੋਚਦਾ,
ਕਿਸੇ ਨੂੰ ਦੁੱਖ ਦੇਣ ਤੋਂ ਪਹਿਲਾਂ ਨਹੀਂ ਸੋਚਦਾ,
ਮਨ ਵਿੱਚ ਭਰ ਦੇਈਂ ਮੇਰੇ ਕਰੁਣਾ ਦੇ ਭਾਵ,
ਤੂੰ ਕਣ ਕਣ ਦੀ……….
ਦੂਜਿਆਂ ਦਾ ਕਰ ਸਕਾਂ ਭਲਾ ਇਹ ਦੇਈਂ ਮੈਨੂੰ ਦਾਨ,
ਹਉਮੈਂ ਨੂੰ ਛੱਡ ਕਰ ਸਕਾਂ ਕੰਮ ਮਹਾਨ,
ਤੂੰ ਹੈ ਸਰਬ ਸਮਰੱਥ ਸੁਣ ਸੱਚੇ ਦਾਤਾਰ,
ਤੂੰ ਕਣ ਕਣ ਦੀ………..
ਮੈਂ ਚਾਤਕ ਚਾਹੁੰਦਾ ਹਾਂ ਬੂੰਦ ਦਇਆ ਦੀ,
ਤੂੰ ਪਿਆਰ ਦਾ ਸਾਗਰ, ਇਹ ਸਾਰੀ ਦੁਨਿਆ ਜਾਣਦੀ,
ਇਸ ਦੁਨਿਆਵੀ ਸਾਗਰ ਦਾ ਤੂੰ ਪਾਰ ਉਤਾਰਨਹਾਰ,
ਤੂੰ ਕਣ ਕਣ ਦੀ ਨਬਜ਼ ਪਛਾਣੇ ਕਰਤਾਰ।
ਪ੍ਰਿਅੰਕਾ ਰਵੀ ਬਹਿਲ
9855050093
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly