(ਸਮਾਜ ਵੀਕਲੀ)
ਮਨਾ ਤੂੰ ਘਾਲਾ-ਮਾਲਾ ਕਰਦਾ ਐ
ਥੋੜਾ ਨਹੀਂ ਤੂੰ,ਬਾਹਲਾ ਕਰਦਾ ਐ।
ਉੱਤੋ ਕੰਮ ਵਿਖਾਵੇ ਚੰਗੇ-ਚੰਗੇ,
ਅੰਦਰੋਂ ਧੰਦਾ ਕਾਲਾ ਕਰਦਾ ਐ।
ਮੂੰਹ ਤੋਂ,ਮਾਖਿਓ ਮਿੱਠਾ ਬੋਲੇ,
ਮਨ ਤੋਂ ਧੰਦਾ ਖਾਰਾ ਕਰਦਾ ਐ।
ਮਤਲਬ ਖਾਤਰ,ਯਾਰ ਬਣਾਵੇ,
ਕੰਮ ਤੇ ਇਹ ਵੀ,ਮਾੜਾ ਕਰਦਾ ਐ।
ਖਰਚੇ ਖਾਵੇਂ, ਹੋਰਾਂ ਸਿਰ ਤੋਂ,
ਧੋਖਾ ਸਭ ਨਾਲ਼,ਵਾਲਾ ਕਰਦਾ ਐ।
ਨਾਲ ਰਹਿਕੇ ਵੀ, ਨਾਲ਼ ਨਹੀਂ ਹੁੰਦਾ,
ਅੰਦਰੋਂ ਸੱਜਣਾ, ਛਾੜਾ ਕਰਦਾ ਐ।
ਭੈਣ-ਭਾਈ ਵਿੱਚ, ਫੁੱਟ ਪਵਾਏ,
ਨਿੱਤ ਹੀ ਰੋਜ਼,ਪੁਆੜਾ ਘੜ੍ਹਦਾ ਐ।
ਹੱਥ ‘ਚੁ ਸਿਗਟਾਂ,ਡੱਬ ‘ਚੁ ਬੋਤਲ,
ਕਿੱਦਾਂ ਦੱਸ, ਗੁਜ਼ਾਰਾ ਕਰਦਾ ਐ।
ਗਲ਼ੇ ਤੂੰ ਮਿਲ਼ਦਾ,ਗਲ ਵੱਢਣ ਨੂੰ,
ਧੰਦਾਂ ਕਿੰਨਾਂ,ਮਾੜ੍ਹਾ ਕਰਦਾ ਐ।
ਨਾਲ਼ ਖਾਕੇ ਵੀ, ਨਿੰਦਿਆ ਕਰਜੇ,
ਨਫ਼ਰਤ ਦਿਲਾਂ ‘ਚੁ ਵਾਲੀ ਭਰਦਾ ਐ।
ਚਿੱਟੇ,ਭਗਵੇਂ,ਭੇਸ ‘ਚੁ ਫਿਰਦਾ,
ਅੰਦਰੋਂ ਉਨ੍ਹਾਂ, ਕਾਲਾ ਲੱਗਦਾ ਐ।
ਇੱਥੇ ਡੱਕਾ, ਟੁੱਟਦਾ ਨਾ ਕੋਈ,
ਬਾਹਰ ਜਾਣ ਨੂੰ,ਕਾਹਲਾ ਲੱਗਦਾ ਐ।
ਫ਼ੋਨ ‘ਚੁ ਨਿੱਤ ਹੀ, ਡੁੱਬਿਆ ਰਹਿਣਾ,
ਭੁੱਲਿਆਂ ਆਲ-ਦੁਆਲਾ ਲੱਗਦਾ ਐ।
ਮੰਦਰ, ਮਸਜਿਦ, ਜਾ ਨਾ ਹੋਵੇ ,
ਠੇਕੇ ਜਾਣ ਨੂੰ,ਕਾਹਲਾ ਲੱਗਦਾ ਐ।
ਮੋੜਾਂ ਤੇ ਫਿਰੇਂ,ਤੇਲ ਫੂਕਦਾ,
ਲਾਚੜਿਆ ਤੂੰ, ਵਾਹਲਾ ਲੱਗਦਾ ਐ।
ਗ਼ਰੀਬ ਦੇ ਆਵੇ, ਠੁੱਡੇ ਲਾਉਂਦਾ,
ਮੰਤਰੀ ਕਿਸੇ ਦਾ, ਸਾਲਾ ਲੱਗਦਾ ਐ।
ਦਿਨਾਂ ‘ਚੁ ਇਹ ਤੂੰ ਮਹਿਲ ਉਸਾਰੇ,
ਕੰਮ ਇਹ ਚਿੱਟੇ, ਵਾਲਾ ਲੱਗਦਾ ਐ।
ਪੌਣ-ਪਾਣੀ ਵਿੱਚ,ਜ਼ਹਿਰਾਂ ਘੁਲੀਆਂ,
ਡੁੱਬਿਆ ਹੁਣ, ਜਗ ਸਾਰਾ ਲੱਗਦਾ ਐ।
ਗੁਰਬਾਣੀ, ਦੇ ਰਾਹ ਤੇ ਚੱਲ ਪਓ ਸਾਰੇ,
ਸੰਦੀਪ ਨੂੰ ਇਹੀ ਸਹਾਰਾ ਲੱਗਦਾ ਐ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly