ਲੋਕਾਂ ਦੀ ਸਹੂਲਤ ਲਈ ਕੈਂਪਾਂ ਦੀ ਵੱਡੀ ਅਹਿਮੀਅਤ_ਡਾ ਐੱਸ ਐੱਸ ਬਰਾੜ
ਫ਼ਰੀਦਕੋਟ/ਭਲੂਰ (ਬੇਅੰਤ ਗਿੱਲ)-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਅੱਜ ਕਲੱਬ ਦੇ ਪ੍ਰਧਾਨ ਪ੍ਰਿੰਸੀਪਲ/ਡਾਇਰੈਕਟਰ ਡਾ.ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੀ ਅਗਵਾਈ ਹੇਠ ਮੁਫ਼ਤ ਸ਼ੂਗਰ ਅਤੇ ਹਾਈਪ੍ਰੋਟੈਨਸ਼ਨ ਕੈਂਪ ਇਲਾਕੇ ਦੇ ਨਾਮਵਰ ਡਾ.ਜਗਰਾਜ ਸਿੰਘ ਸਿੱਧੂ ਦੇ ਕਲੀਨਿਕ, ਆਦਰਸ਼ ਨਗਰ ਫ਼ਰੀਦਕੋਟ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪ੍ਰਵੀਨ ਗੁਪਤਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਕਲੱਬ ਦੇ ਸਕੱਤਰ ਅਮਰਦੀਪ ਸਿੰਘ ਗਰੋਵਰ ਨੇ ਪਹੁੰਚੇ ਮਰੀਜ਼ਾਂ, ਕਲੱਬ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਪਿ੍ਰੰਸੀਪਲ/ਡਾਇਰੈਕਟਰ ਡਾ.ਐਸ.ਐਸ.ਬਰਾੜ ਨੇ ਕਿਹਾ ਸਾਡੇ ਦੇਸ਼ ’ਚ ਅੱਜ ਵੀ ਬਹੁਤ ਸਾਰੇ ਲੋਕ ਸ਼ੂਗਰ ਚੈੱਕ ਨਹੀਂ ਕਰਾਉਂਦੇ, ਹਾਈਪ੍ਰੈਟੈਨਸ਼ਨ ਨੂੰ ਬੀਮਾਰੀ ਹੀਂ ਨਹੀਂ ਸਮਝਦੇ ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਡਾ.ਜਗਰਾਜ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਬਹੁਤ ਹੀ ਤਸੱਲੀਬਖਸ਼ ਢੰਗ ਨਾਲ 35 ਲੋਕਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਇੱਕ ਹਫ਼ਤੇ ਦੀ ਮੁਫ਼ਤ ਦਵਾਈ ਦਿੱਤੀ ਗਈ। ਲੋੜ ਪੈਣ ‘ਤੇ ਹੋਰ ਦਵਾਈ ਮੁਫ਼ਤ ਦੇਣ ਬਾਰੇ ਵੀ ਫ਼ੈਸਲਾ ਕੀਤਾ ਗਿਆ। ਕਲੱਬ ਦੇ ਸੀਨੀਅਰ ਮੈਂਬਰ ਡਾ.ਐਸ.ਐਸ.ਬਰਾੜ, ਡਾ.ਸੰਜੀਵ ਗੋਇਲ ਨੇ ਸ਼ੂਗਰ ਅਤੇ ਹਾਈਪ੍ਰੋਟੈਨਸ਼ਨ ਤੋਂ ਬਚਾਅ ਸਬੰਧੀ ਅਹਿਮ ਸੁਝਾਅ ਦਿੱਤੇ। ਅੰਤ ’ਚ ਡਾ.ਜਗਰਾਜ ਸਿੰਘ ਅਤੇ ਡਾ. ਸੁਖਬੀਰ ਸਿੰਘ ਸਿੱਧੂ ਨੇ ਸਭ ਦਾ ਧੰਨਵਾਦ ਕੀਤਾ। ਇਸ ਕੈਂਪ ਦੀ ਸਫ਼ਲਤਾ ਵਾਸਤੇ ਜਤਿੰਦਰ ਜੈਨ, ਜਤਿੰਦਰ ਗੁਪਤਾ, ਸੁਖਵੰਤ ਸਿੰਘ ਸਰਾਂ, ਜਗਜੀਤ ਧਿੰਗੜਾ, ਪ੍ਰੇਮ ਕੁਮਾਰ, ਇਕਬਾਲ ਘਾਰੂ, ਹਰਿੰਦਰ ਦੂਆ, ਡਾ.ਗੁਰਸੇਵਕ ਸਿੰਘ, ਡਾ.ਆਰ.ਕੇ.ਆਨੰਦ, ਗੁਰਵਿੰਦਰ ਸਿੰਘ ਧਿੰਗੜਾ ਨੇ ਕੈਂਪ ਦੀ ਸਫ਼ਲਤਾ ਵਾਸਤੇ ਅਹਿਮ ਯੋਗਦਾਨ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly