ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਸਮੇਤ ਅਹਿਮ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ – ਭਜਨ ਸਿੰਘ
ਕਪੂਰਥਲਾ, 8 ਸਤੰਬਰ (ਕੌੜਾ)-ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਇਕਾਈ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਨੇ ਕੀਤੀ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਭਜਨ ਸਿੰਘ ਗਿੱਲ, ਸੁਰਿੰਦਰ ਕੁੱਸਾ ਸਟੇਟ ਜਰਨਲ ਸਕੱਤਰ ਤੇ ਮੁਲਾਜ਼ੀਮ ਕੇਂਦਰ ਪਰਚੇ ਦੇ ਸੰਪਾਦਕ ਬਹਾਦਰ ਸਿੰਘ ਅਤੇ ਬਿਕਰਮ ਸਿੰਘ ਨੇ ਸ਼ਿਰਕਤ ਕੀਤੀ।ਮੁੱਖ ਬੁਲਾਰੇ ਭਜਨ ਸਿੰਘ ਗਿੱਲ ਸਟੇਟ ਪ੍ਰਧਾਨ ਨੇ ਪੈਨਸ਼ਨਰਜ਼ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਪਹੁੰਚ ਤੇ ਚਾਨਣਾ ਪਾਇਆ।
ਭਜਨ ਸਿੰਘ ਨੇ ਸਰਕਾਰਾਂ ਨੂੰ ਮੁੱਖ ਮੰਗਾਂ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਯੋਜਨਾ ਨੂੰ ਲਾਗੂ ਕਰਨਾ ਤੇ ਕਮੀਆਂ ਨੂੰ ਦੂਰ ਕਰਨਾ, ਡੀ ਏ ਰਹਿੰਦਾ 4 ਫੀਸਦੀ ਦੇਣਾ , ਆਂਗਨਵਾੜੀ ਮੁਲਾਜ਼ਮਾਂ ਤੋਂ ਘੱਟ ਤਨਖਾਹ ਦਾ ਫਾਰਮੂਲਾ ਲਾਗੂ ਕਰਨਾ ,ਗਰੇਡ ਦੁਹਰਾਈ ਦਾ ਬਕਾਇਆ 1-1-16 ਤੋਂ ਜੋੜਨਾ ਤੇ ਯਕਮੁਸ਼ਤ ਦੇਣਾ, ਪੈਨਸ਼ਨਰਾਂ ਦੀ 2.59 ਦੇ ਗੁਣਾਂਕ ਨਾਲ ਪੈਨਸ਼ਨ ਸੁਧਾਈ ਕਰਨ ਅਤੇ ਮੈਡੀਕਲ ਭੱਤਾ 2000 ਰੁਪਏ ਕਰਨਾ, ਕੈਸ਼ਲੈਸ ਮੈਡੀਕਲ ਸੁਵਿਧਾ ਲਾਗੂ ਕਰਨਾ ਆਦਿ ਸ਼ਾਮਲ ਹਨ, ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਮੰਗਾਂ ਦਾ ਨਿਪਟਾਰਾ ਮਿਲ ਬੈਠ ਕੇ ਗੱਲਬਾਤ ਰਾਹੀਂ ਕੀਤਾ ਜਾਵੇ। ਜਿਵੇਂ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨਾਲ ਵਾਅਦੇ ਕੀਤੇ ਸਨ।ਇਸ ਮੌਕੇ ਹੋਰ ਬੁਲਾਰਿਆਂ ਵਿੱਚ ਸਟੇਟ ਜਰਨਲ ਸਕੱਤਰ ਕੁੱਸਾ ਨੇ ਆਪਣੇ ਵਿਚਾਰ ਰੱਖੇ ਬਹਾਦਰ ਸਿੰਘ ਨੇ ਪੈਨਸ਼ਨਰਾਂ ਦੇ ਹੱਕਾਂ ਬਾਰੇ ਦੋ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਹਨ ਉਹਨਾਂ ਤੇ ਰੋਸ਼ਨੀ ਪਾਈ।ਇਸ ਮੌਕੇ ਸੁਖਵਿੰਦਰ ਸਿੰਘ ਚੀਮਾਂ ,ਡਾਕਟਰ ਮੱਖਣ ਸਿੰਘ ,ਪ੍ਰਿੰਸੀਪਲ ਤਰਸੇਮ ਲਾਲ, ਕਰਨੈਲ ਸਿੰਘ, ਮਾਸਟਰ ਦੇਸ ਰਾਜ ਬੂਲਪੁਰ,ਸੁੱਚਾ ਸਿੰਘ ,ਗੁਰਚਰਨ ਦਾਸ, ਤਰਲੋਚਨ ਸਿੰਘ, ਜਗਜੀਤ ਸਿੰਘ, ਜਰਨੈਲ ਸਿੰਘ, ਮਦਨ ਲਾਲ, ਚਰਨਜੀਤ ਸਿੰਘ ,ਅਮਰਜੀਤ ਸਿੰਘ ਬਲ ,ਰਣਧੀਰ ਸਿੰਘ, ਕਰਨੈਲ ਸਿੰਘ,ਜਸਵੰਤ ਸਿੰਘ, ਗੁਰਸ਼ਰਨ ਸਿੰਘ ਘੁੰਮਣ, ਤਰਸੇਮ ਕੁਮਾਰ ਸ਼ਾਸਤਰੀ, ਕਰਮ ਸਿੰਘ, ਲਖਵੀਰ ਆਦਿ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly