(ਸਮਾਜ ਵੀਕਲੀ)
ਸੋਹਣੀ ਸੂਰਤ ਵੇਖ ਕੇ ਧਿੱਜ ਨਾ ਜਾਵੀਂ ਤੂੰ।
ਸੋਚ ਸਮਝ ਕੇ ਮਿੱਤਰਾ ਪਿਆਰ ਨੂੰ ਪਾਵੀਂ ਤੂੰ।
ਝੂੱਠੀਆਂ ਕਸਮਾਂ ਖਾਣਾ ਕੰਮ ਹੈ ਝੂੱਠਿਆਂ ਦਾ,
ਸੱਚਿਆਂ ਦੇ ਨਾਲ ਰਹਿ ਕੇ ਸੱਚ ਕਮਾਵੀਂ ਤੂੰ।
ਸੱਜਣਾਂ ਦਾ ਥਹੁ ਪਤਾ ਨਾ ਲੱਗੇ ਕਿਧਰੇ ਜੇ,
ਚੰਨ ਤਾਰਿਆਂ ਕੋਲੇ ਅਰਜਾਂ ਪਾਵੀਂ ਤੂੰ।
ਚੋਰ ਠੱਗ ਨੇ ਸਾਰੇ ਸਿਆਸੀ ਨੇਤਾ ਏਹ,
ਏਹਨਾਂ ਤੇ ਵਿਸਵਾਸ਼ ਨਾ ਕਦੇ ਜਿਤਾਵੀਂ ਤੂੰ।
ਕੰਮ ਕਿਸੇ ਦਾ ਬਣਦਾ ਹੋਊ ਕਰ ਦੇਵੀ
ਝੂਠੇ ਲਾਰੇ ਨਾ ਕਿਸੇ ਨੂੰ ਲਾਵੀਂ ਤੂੰ।
ਮੋਹ ਦੀਆਂ ਤੰਦਾਂ ਜੀਹਦੇ ਨਾਲ ਵਧਾ ਲਈਆਂ,
ਕਦੇ ਵੈਰ ਨਾ ਉਨ੍ਹਾਂ ਨਾਲ ਕਮਾਵੀਂ ਤੂੰ।
ਸਭ ਤੋਂ ਵੱਡਾ ਮੰਦਿਰ ‘ ਬੁਜਰਕ ‘ਵਿੱਦਿਆ ਦਾ,
ਲੰਘਦੇ ਵੜਦੇ ਆਪਣਾ ਸੀਸ ਝੁਕਾਵੀਂ ਤੂੰ।
ਹਰਮੇਲ ਸਿੰਘ ਧੀਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly