ਰੋਪੜ, 05 ਸਤੰਬਰ (ਗੁਰਬਿੰਦਰ ਸਿੰਘ ਰੋਮੀ): ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲ ਆਗਮਨ ਪੁਰਬ ਨੂੰ ਸਮਰਪਿਤ ਸੰਨੀ ਉਬਰਾਏ ਆਵਾਸ ਯੋਜਨਾ ਅਧੀਨ ਹੜ੍ਹਾਂ ਨਾਲ਼ ਨੁਕਸਾਨੇ ਘਰਾਂ ਦੀ ਮੁੜ ਉਸਾਰੀ ਅਤੇ ਮੁਰੰਮਤ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ।
ਜਿਸ ਬਾਰੇ ਜ਼ਿਲ੍ਹਾ ਪ੍ਰਧਾਨ ਜੇ.ਕੇ. ਜੱਗੀ ਨੇ ਦੱਸਿਆ ਕਿ ਮੋਰਿੰਡਾ ਵਿਖੇ ਇੱਕ ਜਵਾਨ ਅੰਗਹੀਣ ਪੁੱਤ ਦੀ ਵਿਧਵਾ ਮਾਂ ਦੇ ਘਰ ਦਾ ਕੰਮ ਕਰਵਾਇਆ ਗਿਆ। ਜਿਸਦੀ ਸ਼ੁਰੂਆਤ ਸੰਸਥਾ ਦੇ ਮੁਖੀ ਡਾਕਟਰ ਐੱਸ.ਪੀ. ਸਿੰਘ ਓਬਰਾਏ ਵੱਲੋਂ ਉਚੇਚੇ ਤੌਰ ‘ਤੇ ਆਪ ਪਹੁੰਚ ਕੇ ਕੀਤੀ ਗਈ। ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮੁੱਖ ਰੱਖਦਿਆਂ ਉਨ੍ਹਾਂ 2500 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਵੀ ਲਿਆ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹਾਂ ਕਾਰਨ ਹੋਏ ਮਕਾਨਾਂ ਦੇ ਨੁਕਸਾਨ ਅਤੇ ਹੜ੍ਹ ਪੀੜਤਾਂ ਨੂੰ ਹਰ ਰਾਹਤ ਸਮੱਗਰੀ ਪਹੁੰਚਾਉਣ ਦੇ ਮੰਤਵ ਲਈ ਸੰਸਥਾ ਵੱਲੋਂ 12 ਕਰੋੜ ਰੁਪਏ ਦਾ ਬਜਟ ਨਿਸ਼ਚਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਨੁੱਖਾਂ ਅਤੇ ਪਸ਼ੂਆਂ ਲਈ ਦਵਾਈਆਂ, ਪਸ਼ੂਆਂ ਦਾ ਚਾਰਾ ਅਤੇ ਹੋਰ ਰਾਹਤ ਸਮੱਗਰੀ ਲਈ 3 ਕਰੋੜ ਦਾ ਬਜਟ ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਲੋੜਵੰਦਾਂ ਲਈ ਪਟਿਆਲਾ ਸਥਿਤ ਹੈਡ ਆਫਿਸ ਦਾ ਨੰਬਰ 0175-2284177 ਵੀ ਜਨਤਕ ਕੀਤਾ। ਇਸ ਮੌਕੇ ਤੇ ਨਗਰ ਕੌਂਸਲ ਮੋਰਿੰਡਾ ਦੇ ਉੱਪ ਪ੍ਰਧਾਨ ਅੰਮ੍ਰਿਤਪਾਲ ਸਿੰਘ ਖੱਟੜਾ, ਸੁਰਜੀਤ ਸਿੰਘ, ਵਾਇਸ-ਪ੍ਰਧਾਨ ਅਸ਼ਵਨੀ ਖੰਨਾ, ਮਦਨ ਮੋਹਨ ਗੁਪਤਾ ਕੈਸ਼ੀਅਰ, ਜਰਨਲ ਸਕੱਤਰ ਮਨਮੋਹਨ ਕਾਲੀਆ, ਗਿਆਨੀ ਸੰਤ ਸਿੰਘ, ਪ੍ਰਿੰ. ਭਾਗ ਸਿੰਘ ਮਕੜੌਨਾ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly