ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਸਾਹਬੂ ਵਿਖੇ “ਅਧਿਆਪਕ ਦਿਵਸ” ਮਨਾਇਆ 

ਅੱਪਰਾ (ਜੱਸੀ)-ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਸਾਹਬੂ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਵਿਚ ਮੈਨੇਜਮੈਂਟ ਕਮੇਟੀ, ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਵਲੋਂ ਸਤਿਕਾਰਯੋਗ ਹੈੱਡ ਟੀਚਰ ਜਸਵਿੰਦਰ ਕੌਰ, ਸਰਦਾਰ ਨਰਿੰਦਰ ਸਿੰਘ ਸੰਘਾ, ਕੁਲਦੀਪ ਕੌਰ, ਨਵਨੀਤ ਕੌਰ ਟੀਚਰਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ਅਮਰੀਕ ਸਿੰਘ ਪੱਕਿਆਂ ਵਾਲੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਮਾਜ ਸੇਵਕ ਰਾਕੇਸ਼ ਬੱਬੂ, ਰੂਪ ਲਾਲ ਮੈਂਗੜਾ ਜੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸਮਾਗਮ ਦੌਰਾਨ ਐਨ ਆਰ ਆਈ ਵੀਰਾਂ ਨੇ ਸਕੂਲ ਲਈ 11000 ਰੁਪਏ ਦਿੱਤੇ।
ਸਰਦਾਰ ਨਰਿੰਦਰ ਸਿੰਘ ਸੰਘਾ ਜੀ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।ਇਸ ਮੌਕੇ ਕਮਲ ਕੁਮਾਰ ਸਮਾਜ ਸੇਵਕ, ਸਾਬਕਾ ਹੈੱਡ ਮਾਸਟਰ ਜੋਗਰਾਜ ਚੰਦੜ, ਸਾਬਕਾ ਸਰਪੰਚ ਸ੍ਰੀਮਤੀ ਰਚਨਾ ਦੇਵੀ,ਬਖਸ਼ੀਸ਼ ਕੌਰ ਪੰਚ, ਤਰਸੇਮ ਲਾਲ ਪੰਚ, ਨਿਰਮਲ ਸਿੰਘ ਦੇਵਗਨ, ਹਰਬੰਸ ਲਾਲ ਅੱਪਰਾ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਬਖਲੌਰ ਵਿਖੇ 9 ਸਤੰਬਰ ਨੂੰ ਕਰਵਾਏ ਜਾ ਰਹੇ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ 
Next article*ਅਧਿਆਪਕ ਦਿਵਸ ਮੌਕੇ ਸੰਗਰੂਰ ਵਿੱਚ ਬੇਰੁਜਗਾਰ ਈ ਟੀ ਟੀ ਅਧਿਆਪਕਾਂ ਤੇ ਲਾਠੀਚਾਰਜ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖਤ ਨਿਖੇਧੀ