ਸਰਕਾਰ ਤੋਂ ਅੱਕੇ ਡਿੱਪੂ ਹੋਲਡਰਾਂ ਨੇ ਵਜਾਇਆ ਸੰਘਰਸ਼ ਦਾ ਵਿਗਲ ਡਿੱਪੂ ਹੋਲਡਰ 15 ਸਤੰਬਰ ਨੂੰ ਚੰਡੀਗੜ ਵਿਖੇ ਲਾਉਣਗੇ ਧਰਨਾ

ਮਲੇਰਕੋਟਲਾ ਨਕੋਦਰ ਮਹਿਤਪੁਰ 03 ਸਤੰਬਰ (ਹਰਜਿੰਦਰ ਪਾਲ ਛਾਬੜਾ) – ਪੰਜਾਬ ਸਰਕਾਰ ਦੇ ਸਤਾਏ ਸੂਬੇ ਭਰ ਦੇ ਰਾਸ਼ਨ ਡਿਪੂ ਹੋਲਡਰਾਂ ਵੱਲੋ 15 ਸਤੰਬਰ ਨੂੰ ਅਨਾਜ ਭਵਨ ਸੈਕਟਰ 39 ਸੀ ਚੰਡੀਗੜ੍ਹ ਵਿਖੇ । ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ ਬਲਾਕ ਮਲੇਰਕੋਟਲਾ ਅਤੇ ਅਮਰਗੜ੍ਹ ਦੇ ਡਿੱਪੂ ਹੋਲਡਰਾਂ ਨੇ ਗੱਲਬਾਤ ਦੌਰਾਨ ਦੱਸਿਆ। ਕਿ ਅਸੀਂ ਪਿਛਲੇ ਦਿਨੀ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ ਦੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਸਮੇਤ ਜਥੇਬੰਦੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਨੂੰ ਡਿਪੂ ਹੋਲਡਰਾਂ ਦੀਆਂ ਸਮੱਸਿਆ, ਤਕਲੀਫਾਂ ਬਾਰੇ ਜਾਣੂ ਕਰਵਾਇਆ ਸੀ ਅਤੇ ਮੈਮੋਰੰਡਮ ਵੀ ਦਿੱਤਾ ਗਿਆ ਸੀ। ਜਿਸ ਵਾਰੇ ਰਾਜਪਾਲ ਨੇ ਸਾਰੇ ਮਸਲੇ ਹੱਲ ਕਰਨ ਵਾਰੇ ਪੂਰਨ ਭਰੋਸਾ ਦਿਤਾ ਸੀ। ਬਲਾਕ ਆਗੂਆਂ ਨੇ ਦੱਸਿਆ ਕਿ ਢਾਈ ਸਾਲ ਮਹਾਂਮਾਰੀ ਬਿਮਾਰੀ ਕਰੋਨਾ ਤੋਂ ਲੈਕੇ ਅਜ ਤੱਕ ਮੁਫਤ ਵਾਲੀ ਗਰੀਬ ਕਲਿਆਣ ਯੋਜਨਾ ਦਾ ਬਣਦਾ ਕਮਿਸ਼ਨ ਪੰਜਾਬ ਸਰਕਾਰ ਵੱਲੋ ਨਹੀਂ ਦਿੱਤਾ ਗਿਆ ਜੋਕਿ ਨਾ ਮਾਤਰ ਹੈ ਜਦੋ ਕਿ ਬਾਹਰਲੇ ਸੂਬਿਆ ਚ ਸਰਕਾਰ 200-250  ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦੇ ਰਹੀ ਹੈ,ਕੁਝ ਸੁਬਿਆ ਵਿੱਚ ਡੀ ਸੀ ਰੇਟ ਤਨਖਾਹ ਦਿੱਤੀ ਜਾ ਰਹੀ ਹੈ, ਪੰਜਾਬ ਸਰਕਾਰ ਡਿਪੂ ਹੋਲਡਰਾਂ ਨੂੰ ਮਹਿਜ਼ 47 ਰੁਪਏ ਕੁਇੰਟਲ ਕਮਿਸ਼ਨ ਹੀ ਦੇ ਰਹੀ ਹੈ, ਉਹ ਵੀ ਕਈ- ਕਈ ਸਾਲ ਲਮਕਾ ਕੇ। ਜਦੋਂ 2500 ਰੁਪਏ ਕੁਇੰਟਲ ਵਾਲੀ ਕਣਕ ਖਪਤਕਾਰਾਂ ਨੂੰ ਸਰਕਾਰ ਫਰੀ ਦੇ ਸਕਦੀ ਹੈ, ਤਾਂ ਡਿਪੂ ਹੋਲਡਰਾਂ ਨੂੰ 300 ਰੁਪਏ ਕੁਇੰਟਲ ਕਮੀਸ਼ਨ ਕਿਉਂ ਨਹੀਂ ਦੇ ਸਕਦੀ।ਡਿਪੂ ਹੋਲਡਰ ਫੈਡਰੇਸ਼ਨ ਰਜਿ: ਮੰਗ ਕਰ ਰਹੀ ਹੈ,ਕਿ ਘਰ ਘਰ ਆਟਾ ਵੰਡਣ ਲਈ ਪ੍ਰਾਈਵੇਟ ਕੰਪਨੀਆ ਨੂੰ ਵੰਡ ਟੈਂਡਰ ਰੱਦ ਕੀਤੇ ਜਾਣ ਅਤੇ ਡੀਪੂ ਹੋਲਡਰਾਂ ਦਾ ਰਹਿੰਦਾ ਕਮੀਸ਼ਨ ਜਲਦੀ ਪਾਇਆ ਜਾਵੇ,ਹਰੇਕ ਡਿਪੂ ਹੋਲਡਰ ਨੂੰ ਪਰਚੀਆਂ ਕਟਣ ਵਾਲੀ ਮਸ਼ੀਨ ਦਿੱਤੀ ਜਾਵੇ ਤਾਂ ਕਿ ਲੋਕਾਂ ਦੀਆ ਲੰਬੀਆਂ ਲਾਈਨਾਂ ਨਾ ਲੱਗਣ,ਹਰੇਕ ਪਿੰਡ ਡਿਪੂ ਹੋਲਡਰ ਨੂੰ ਵਾਈ ਕੁਨੈਕਸ਼ਨ ਫ੍ਰੀ ਦਿੱਤਾ ਜਾਏ, ਤਾਂ ਕਿ ਮਸੀਨ ਦਾ ਸਰਵਰ ਡਾਉਨ ਨਾ ਹੋਵੇ, ਡਿਪੂ ਹੋਲਡਰਾਂ ਨੂੰ ਦੁਕਾਨ ਦਾ ਕਰਾਇਆ ਦਿੱਤਾ ਜਾਏ, ਪੰਜ ਲੱਖ ਵਾਲਾ ਇਲਾਜ ਕਾਰਡ ਬਣਾਇਆ ਜਾਵੇ, ਕੰਪਿਊਟਰ ਕੰਡੇ ਦਿੱਤੇ ਜਾਣ ਜਾਂ ਬਣਦੀ ਕੰਢੇ ਦੀ ਰਕਮ ਦਿੱਤੀ ਜਾਵੇ ਤਾਂ ਜੋ ਡਿਪੂ ਹੋਲਡਰ ਕਾਰਡ ਹੋਲਡਰ ਨੂੰ ਸਹੀ ਤਰੀਕੇ ਨਾਲ ਕਣਕ ਵੰਡ ਸਕੇ। ਜੇਕਰ ਕੋਈ ਡਿਪੂ ਹੋਲਡਰ ਵੱਲੋਂ ਕਤਾਹੀ ਕਰਨ ਦੀ ਸ਼ਕਾਇਤ ਆਉਂਦੀ ਹੈ ਤਾ ਪੂਰਨ ਇੰਨਕੁਆਰੀ ਕੀਤੇ ਬਗੈਰ ਕੋਈ ਸਪਲਾਈ ਸਸਪੈਂਡ ਨਾ ਕੀਤੀ ਜਾਵੇ, ਕਿਉਂਕਿ ਬਹੁਤ ਸਾਰੀਆ ਝੂਠੀਆਂ ਸ਼ਕਾਇਤਾਂ ਸਿਆਸੀ ਬਦਲਾ ਕੱਢਣ ਲਈ ਪਾਈਆਂ ਜਾਂਦੀਆਂ ਹਨ। ਡਿਪੂ ਹੋਲਡਰ ਦੀ ਮੌਤ ਹੋਣ ਤੇ ਤੁਰੰਤ ਪ੍ਰਵਾਰ ਦੇ ਜੀਅ ਨੂੰ ਡਿਪੂ ਅਲਾਟ ਕੀਤਾ ਜਾਵੇ। ਡਿੱਪੂ ਹੋਲਡਰ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਧਰਨੇ ਤੇ ਵੱਧ ਤੋਂ ਵੱਧ ਡਿੱਪੂ ਹੋਲਡਰ ਵੀਰ ਅਤੇ ਭੈਣਾਂ ਪਹੁੰਚਣਗੇ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਮੁਹੰਮਦ ਸਲੀਮ ਨੌਸ਼ਹਿਰਾ, ਬਲਾਕ ਮਲੇਰਕੋਟਲਾ ਦੇ ਪ੍ਰਧਾਨ ਸੁਦਾਗਰ ਅਲੀ, ਸ਼ਹਿਰੀ ਪ੍ਰਧਾਨ ਮੁਹੰਮਦ ਸਦੀਕ,ਅਤੇ ਅਮਰਗੜ੍ਹ ਦੇ ਪ੍ਰਧਾਨ ਵਜ਼ੀਰ ਸਿੰਘ ਬਿੱਲੂ ,  ਪ੍ਰਵੀਨ ਕੁਮਾਰ ਭੂਦਨ, ਤਰਸੇਮ ਚੰਦ ਭੂਦਨ, ਕਰਮਜੀਤ ਸਿੰਘ ਰਟੌਲਾਂ ,ਸੁਰਜਦੀਨ ਕੇਲੋਂ, ਇਜ਼ਹਾਰ ਖਾਂ ਢੱਡੇਵਾੜਾ, ਬਿਕਰਮਜੀਤ ਸਿੰਘ ਲਸੋਈ, ਪਰਮਜੀਤ ਸਿੰਘ ਹਥਨ, ਚਰਨਜੀਤ ਸਿੰਘ ਹਥਨ,ਜੱਸੀ ਸਿੰਘ,ਰਾਮ ਸ਼ਰਨ ਗੁਆਰਾ ਜਿੰਦਰ ਸਿੰਘ ਸੇਹਕੇ, ਨਜ਼ੀਰ ਬਿਜੌਕੀ,ਬਿੱਕਰ ਸਿੰਘ ਰਾੜਵਾ , ਪੂਭੇਜ ਜੈਨ, ਪ੍ਰਵੀਨ ਪੁਰੀ, ਅਨਵਰ,ਲਵੀ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleकृषि के नारीकरण का सिद्धांत : एक मूल्यांकन
Next articleਪੰਜਵੀਂ ਚੇਤਨਾ ਪਰਖ਼ ਪ੍ਰੀਖਿਆ ਵਧੀਆ, ਸੁਚਾਰੂ ,ਨਕਲ ਰਹਿਤ ਮਹੌਲ ਵਿੱਚ ਸੰਪੰਨ -ਮਾਸਟਰ ਪਰਮਵੇਦ