ਹਾਏ! ਮੇਰੀ ਕਸ਼ਤੀ ਨਾ ਮੈਥੋਂ ਸੰਭਾਲੀ ਗਈ !
ਕੀਤੀ ਮੈਂ ਬੜੀ ਕੋਸ਼ਿਸ਼ ਮਗਰ ਖਾਲੀ ਗਈ !
ਦੂਰ…… ਘਰ ‘ਚੋਂ ਹਨੇਰੇ ਨੂੰ ਕਰ ਦੇਂਦੀ ਹੈ ,
ਜੋਤ ਮੱਥੇ ਚ ਮੈਥੋਂ ਨਾ ਬਾਲੀ ਗਈ !
ਜੋਕ ਚਿੰਤਾ ਦੀ ਚਿੰਮੜੀ ਹੈ ਮੈਨੂੰ ਇਵੇਂ,
ਖੁਸ਼ੀ ਜੀਵਨ ਚੋਂ ਚਿਹਰੇ ਤੋਂ ਲਾਲੀ ਗਈ !
ਮੂਸਾ ਮੌਤ ਤੋਂ ਭੱਜਿਆ ਬਥੇਰਾ ਮਗਰ,
ਹੋਣੀ ਹੋ ਕੇ ਰਹੀ ਨਾ ਟਾਲੀ ਗਈ !
ਕੋਈ ਸੁਪਣਾ ਸਾਕਾਰ ਨਾ ਹੋਇਆ ਮਿਰਾ,
ਘਾਲਣਾ ਮੈਥੋਂ ਕੋਈ। ਨਾ ਘਾਲੀ ਗਈ !
ਜਗੀਰ ਸੱਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly