(ਸਮਾਜ ਵੀਕਲੀ)
ਸਿਰ ਸਦਾ ਹੰਕਾਰ ਦਾ ਝੁੱਕ ਜਾਂਦਾ,
ਉੱਚਾ ਉੱਡਦਾ ਵਿੱਚ ਅਸਮਾਨ ਸੱਚਾ।
ਪੁੱਠੇ ਪਾਸੇ ਨੂੰ ਤੋਰਦੇ ਕਰਮ ਮਾੜੇ,
ਡੋਬ ਦਿੰਦਾ ਏ ,ਕੀਤਾ ਕਾਰੋਬਾਰ ਪੁੱਠਾ।
ਬੇਈਮਾਨੀ ਦਾ ਘੜਾ ਵੀ ਭਰ ਫੁੱਟੇ,
ਹੱਕ-ਸੱਚ ਹੀ ਕਰਦਾ ਏ ਨਾਮ ਉੱਚਾ
ਠੱਗੀ ਠੋਰੀ ਤਾਂ ਸਿਰਾਂ ਵਿੱਚ ਖੇਹ ਪਾਉਂਦੀ,
ਕਿਰਤ ,ਹੱਕ ਦੀ ਕਰਦੀ ਏ ਨਾਮ ਉੱਚਾ।
ਕਰਮ ਕਾਂਡਾਂ ਨੇ ਲੋਕਾਂ ਦੀ ਮੱਤ ਮਾਰੀ,
ਜਾਪੇ ,ਹੋ ਗਿਆ ਹੁਣ, ਇਹ ਸੰਸਾਰ ਪੁੱਠਾ।
ਨਵੀਂ ਪੀੜ੍ਹੀ ਨੂੰ, ਫ਼ੋਨਾਂ ਦੀ ਲੱਤ ਲੱਗੀ
ਮਹਿੰਗੇ ਫ਼ੋਨਾਂ ਨੂੰ, ਸਮਝਣ ਸਨਮਾਨ ਉੱਚਾ।
ਕਿੰਨੇਂ ਘਰਾਂ ਚੁ ,ਚਿੱਟੇ ਨੇ ਬੈਣ ਪਾਏ,
ਪੰਜਾਬ, ਅੰਦਰ ਏ ਇਹਦਾ, ਕਾਰੋਬਾਰ ਉੱਚਾ।
ਨਸ਼ੇ ਪੱਤੇ ਨੇ, ਸ਼ੋਖ਼ ਲਿਆਂ ਖੂਨ ਅਣਖੀ,
ਨਸ਼ੇੜੀਆਂ ਕਰਨਾਂ ਕੀ, ਜੱਗ ਤੇ ਨਾਮ ਉੱਚਾ।
ਨਸ਼ੇ ਨੇ ਗਾਲਤੇ ਘਰਾਂ ਦੇ ਘਰ ਇੱਥੇ,
ਦਾਤਾ ਹੁਣ ਤੂੰ ਹੀ ,ਇਹ ਰੋਕ ਕਾਰੋਬਾਰ ਪੁੱਠਾ।
ਸੰਦੀਪ ਪਿਆਰ ਦੀਆਂ ਦੌਲਤਾਂ ਸੱਚੀਆਂ ਨੇ,
ਝੂਠ, ਫ਼ਰੇਬ, ਤਾਂ ਡੋਬੇ , ਕਿਰਦਾਰ ਉੱਚਾ।
ਸੰਦੀਪ ਸਿੰਘ ‘ਬਖੋਪੀਰ
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly