ਪੰਛੀ

ਜੇ. ਐੱਸ. ਮਹਿਰਾ
(ਸਮਾਜ ਵੀਕਲੀ)
ਰੰਗ ਬਿਰੰਗੇ
ਛੋਟੇ ਵੱਡੇ
ਕਾਇਨਾਤ ਦੀ
ਸ਼ਾਨ ਨੇ ਪੰਛੀ
ਆਜ਼ਾਦ ਦਿਲਾਂ ਦੇ
 ਵਿੱਚ ਮਹਿਫ਼ਿਲਾਂ ਦੇ
ਉੱਡਦੇ ਵਿੱਚ
 ਅਸਮਾਨ ਦੇ ਪੰਛੀ…
ਦਰਿਆ ਕੰਢੇ
ਪਾਣੀ ਦੇ ਨਾਲ
 ਕਰਨ ਕਲੋਲਾਂ
ਦੇਖ ਦਿਲ ਕਹਿੰਦਾ
ਨਾਦਾਨ ਨੇ ਪੰਛੀ
ਤਪਦੇ ਸੀਨੇ ਠਾਰਨ ਦੇ ਲਈ
 ਪਾਣੀ ਦੇ ਵਿਚ
ਮਾਰ ਕੇ ਡੁਬਕੀ
ਭਰਦੇ ਨਵੀਂ
ਉਡਾਣ ਨੇ ਪੰਛੀ…
ਬਹਿ ਰੁੱਖਾਂ ਦੀ ਟਾਹਣੀ ਉੱਤੇ
ਕੂ ਕੂ ਕਰਦੇ
 ਚੀਂ ਚੀਂ ਕਰਦੇ
ਮਿੱਠੜੇ ਗੀਤ ਸੁਣਾਉਂਦੇ
ਰੁੱਖਾਂ ਦੀ ਜਿੰਦ ਜਾਨ ਨੇ ਪੰਛੀ
ਭੁੱਲ ਸਰਹੱਦਾਂ ਪਰਵਾਸ ਨੇ ਕਰਦੇ
ਮਹਾਨ ਨੇ ਪੰਛੀ…
ਪਰ ਦਿਲ ਚ ਬੁਲੰਦੀ
ਉੱਡ ਉੱਚੀ ਉੱਚੀ
 ਅਸਮਾਨ ਛੂਹਣ ਦਾ
 ਇਲਮ ਨੇ ਦਿੰਦੇ
ਸਭ ਤੇ ਕਰਨ ਅਹਿਸਾਨ ਨੇ ਪੰਛੀ…
 ਕਾਸ਼ ਮੇਰੇ ਵੀ ਪੰਖ ਹੁੰਦੇ ਤਾਂ
ਨਾਲ ਇਨ੍ਹਾਂ ਦੇ ਉੱਡਦਾ
“ਜੱਸੀ”ਮੇਰਾ ਤਾਂ ਜਹਾਨ ਨੇ  ਪੰਛੀ…
ਜੇ. ਐੱਸ. ਮਹਿਰਾ,
 ਪਿੰਡ ਤੇ ਡਾਕਘਰ ਬੜੋਦੀ,
ਤਹਿਸੀਲ ਖਰੜ,
 ਜਿਲਾ ਸ਼ਹਿਜ਼ਾਦਾ ਅਜੀਤ ਸਿੰਘ ਨਗਰ,
ਪਿੰਨ ਕੋਡ 140110
ਮੋਬਾਈਲ ਨੰਬਰ 9592430420

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਖੜੀ
Next articleਪਖੰਡਵਾਦ/ਕਾਵਿ ਵਿਅੰਗ